WhatsApp Message Text Edit Feature: ਵ੍ਹੱਟਸਐਪ ਦੀ ਵਰਤੋਂ ਦੁਨੀਆ ਭਰ ਲੋਕਾਂ ਵਲੋਂ ਕੀਤੀ ਜਾਂਦੀ ਹੈ। ਨਾ ਸਿਰਫ਼ ਸੈਮੇਜ ਭੇਜਣ ਲਈ, ਸਗੋਂ ਐਪ ਦੀ ਵਰਤੋਂ ਵੌਇਸ ਕਾਲ ਤੇ ਵੀਡੀਓ ਕਾਲਿੰਗ ਲਈ ਵੀ ਕੀਤੀ ਜਾਂਦੀ ਹੈ। ਦੁਨੀਆ ਭਰ ਦੇ ਯੂਜਰਸ ਦੀ ਪ੍ਰਾਈਵੈਸੀ ਨੂੰ ਬਣਾਈ ਰੱਖਣ ਲਈ, ਪਲੇਟਫਾਰਮ ਹਰ ਰੋਜ਼ ਨਵੇਂ ਅਪਡੇਟਸ ਜਾਂ ਫੀਚਰਸ ਰੋਲਆਊਟ ਕਰਦਾ ਰਹਿੰਦਾ ਹੈ। ਇਸ ਤੋਂ ਇਲਾਵਾ, ਇਹ ਅਜਿਹੇ ਫੀਚਰਸ ਨੂੰ ਰੋਲ ਆਊਟ ਕਰਦਾ ਹੈ ਜੋ ਪਲੇਟਫਾਰਮ ਦੀ ਵਰਤੋਂ ਕਰਨ ਦਾ ਮਜ਼ਾ ਦੁੱਗਣਾ ਕਰਦੇ ਹਨ।
ਇਸ ਵਾਰ ਵੀ ਕੰਪਨੀ ਨੇ ਨਵਾਂ ਫੀਚਰ ਟੈਕਸਟ ਐਡਿਟ ਰੋਲਆਊਟ ਕੀਤਾ ਹੈ। ਇਸ ਤਹਿਤ ਯੂਜ਼ਰਸ ਨੂੰ ਮੈਸੇਜ ਭੇਜਣ ਤੋਂ ਬਾਅਦ ਵੀ ਟੈਕਸਟ ਐਡਿਟ ਕਰਨ ਦਾ ਆਪਸ਼ਨ ਮਿਲੇਗਾ। ਕੰਪਨੀ ਮੁਤਾਬਕ, ਯੂਜ਼ਰਸ ਮੈਸੇਜ ਡਿਲੀਵਰੀ ਤੋਂ ਬਾਅਦ 15 ਮਿੰਟ ਤੱਕ ਆਪਣੇ ਭੇਜੇ ਗਏ ਟੈਕਸਟ ਮੈਸੇਜ ਨੂੰ ਐਡਿਟ ਕਰ ਸਕਣਗੇ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ।
WhatsApp ‘ਤੇ ਭੇਜੇ ਗਏ ਟੈਕਸਟ ਐਡਿਟ ਫੀਚਰ ਨੂੰ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਦੇ ਸ਼ੁਰੂ ਵਿੱਚ, WhatsApp ਕਥਿਤ ਤੌਰ ‘ਤੇ ਐਂਡਰਾਇਡ ਅਤੇ iOS ਐਪਸ ਦੇ ਬੀਟਾ ਵਰਜਨ ਦੇ ਨਾਲ-ਨਾਲ ਵੈੱਬ ਇੰਟਰਫੇਸ ‘ਤੇ ਫੀਚਰ ਦੀ ਟੈਸਟਿੰਗ ਕਰ ਰਿਹਾ ਸੀ। ਹਾਲਾਂਕਿ ਇਹ ਫੀਚਰ ਹੁਣ ਸਾਰੇ ਯੂਜ਼ਰਸ ਲਈ ਸ਼ੁਰੂ ਹੋ ਗਿਆ ਹੈ।
ਟੈਕਸਟ ਐਡਿਟ ਫੀਚਰ ਦੇ ਫਾਇਦੇ
ਮੈਸੇਜਿੰਗ ਐਪ ਤੁਹਾਨੂੰ ਉਨ੍ਹਾਂ ਮੈਸੇਜ ਨੂੰ ਮਿਟਾਉਣ ਦਿੰਦੀ ਹੈ ਜੋ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ। ਹਾਲਾਂਕਿ, ਭੇਜੇ ਗਏ ਮੈਸੇਜ ਨੂੰ ਐਡੀਟ ਕਰਨ ਦੀ ਸਹੂਲਤ ਪੂਰੇ ਟੈਕਸਟ ਨੂੰ ਮੁੜ ਟਾਈਪ ਕਰਨ ‘ਤੇ ਖਰਚੇ ਗਏ ਸਮੇਂ ਦੀ ਬਚਤ ਕਰੇਗੀ। ਇੱਕ ਫੇਸਬੁੱਕ ਪੋਸਟ ਵਿੱਚ, ਮੈਟਾ ਹੈੱਡ ਮਾਰਕ ਜ਼ੁਕਰਬਰਗ ਨੇ ਵ੍ਹੱਟਸਐਪ ‘ਤੇ ਨਵੇਂ ਫੀਚਰ ਦਾ ਐਲਾਨ ਕੀਤੀ, ਜਿਸ ਨਾਲ ਯੂਜ਼ਰਸ ਲਈ ਪੂਰੇ ਟੈਕਸਟ ਨੂੰ ਡਿਲੀਟ ਕੀਤੇ ਬਗੈਰ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਆਸਾਨ ਹੋ ਜਾਵੇਗਾ। ਫਿਲਹਾਲ ਮੈਸੇਜ ਭੇਜਣ ਦੇ 15 ਮਿੰਟ ਬਾਅਦ ਹੀ ਟੈਕਸਟ ਐਡਿਟ ਕਰਨ ਦਾ ਆਪਸ਼ਨ ਹੈ।
IT’S HERE 📣 Message Editing is rolling out now.
You now get up to 15 minutes after sending a message to edit it. So you don’t have to worry if you duck it up 🦆 pic.twitter.com/JCWNzmXwVr
— WhatsApp (@WhatsApp) May 22, 2023
ਕਿਵੇਂ ਕਰ ਸਕਦੇ ਹੋ ਮੈਸੇਜ ਨੂੰ ਐਡਿਟ
ਸਭ ਤੋਂ ਪਹਿਲਾਂ, ਮੈਸੇਜ ਨੂੰ ਐਡਿਟ ਕਰਨ ਲਈ, ਤੁਹਾਨੂੰ ਮੈਸੇਜ ਨੂੰ ਦਬਾ ਕੇ ਰੱਖਣਾ ਹੋਵੇਗਾ।
ਹੁਣ ਤੁਹਾਨੂੰ ਐਡਿਟ ਦਾ ਆਪਸ਼ਨ ਦਿਖਾਈ ਦੇਵੇਗਾ, ਜਿੱਥੇ ਤੁਸੀਂ ਐਡਿਟ ਕਰ ਸਕਦੇ ਹੋ।
ਜਿਵੇਂ ਹੀ ਤੁਹਾਡਾ ਮੈਸੇਜ ਐਡਿਟ ਹੁੰਦਾ ਹੈ। ਉੱਥੇ ਐਡਿਟ ਦਾ ਟੈਗ ਦਿਖਾਈ ਦੇਵੇਗਾ।
ਆਸਾਨ ਭਾਸ਼ਾ ਵਿੱਚ ਸਮਝੋ, ਜੇਕਰ ਤੁਸੀਂ ਕਿਸੇ ਨੂੰ ਮੈਸੇਜ ਭੇਜ ਕੇ ਐਡਿਟ ਕਰੋਗੇ ਤਾਂ ਉਸ ਵਿਅਕਤੀ ਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਮੈਸੇਜ ਐਡਿਟ ਕੀਤਾ ਹੈ। ਪਰ ਉਹ ਇਹ ਨਹੀਂ ਜਾਣ ਸਕੇਗਾ ਕਿ ਤੁਸੀਂ ਕੀ ਮੈਸੇਜ ਭੇਜਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h