WhatsApp ਜਿਆਦਾਤਰ ਗੱਲਬਾਤ ਲਈ ਵਰਤਿਆ ਜਾਂਦਾ ਹੈ। ਹੁਣ ਵਟਸਐਪ ਕਾਰਨ ਇਕ ਵਿਦਿਆਰਥੀ ਦੀ ਜਾਨ ਬਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲ ਹੀ ‘ਚ ਤੁਰਕੀ ‘ਚ ਭੂਚਾਲ ਕਾਰਨ ਭਾਰੀ ਤਬਾਹੀ ਹੋਈ ਹੈ। ਭੂਚਾਲ ਤੋਂ ਬਾਅਦ ਮਲਬੇ ‘ਚ ਦੱਬੇ ਵਿਦਿਆਰਥੀ ਦੀ ਜਾਨ ਵਟਸਐਪ ਕਾਰਨ ਬਚਾਈ ਗਈ। ਇੱਥੇ ਤੁਹਾਨੂੰ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ।
ਇਕ ਰਿਪੋਰਟ ਮੁਤਾਬਕ ਪੂਰਬੀ ਤੁਰਕੀ ‘ਚ Boran Kubat ਨਾਂ ਦਾ ਵਿਦਿਆਰਥੀ ਇਕ ਇਮਾਰਤ ਦੇ ਮਲਬੇ ਹੇਠਾਂ ਦੱਬ ਗਿਆ। ਇਸ ਤੋਂ ਬਾਅਦ ਵਟਸਐਪ ਦਾ ਸਹਾਰਾ ਲੈਂਦਿਆਂ ਖੁੱਦ ਨੂੰ ਬਚਾਉਣ ਦੀ ਵੀਡੀਓ ਬਣਾਈ ਤੇ ਸਟੇਟਸ ਲਗਾ ਦਿੱਤਾ। ਇਸਦੇ ਨਾਲ ਹੀ ਉਸਨੇ ਆਪਣੇ ਲੋਕੇਸ਼ਨ ਵੀ ਸ਼ੇਅਰ ਕੀਤੀ।
ਕਿਵੇਂ ਫਸਿਆ ਵਿਦਿਆਰਥੀ?
ਵਿਦਿਆਰਥੀ ਅਤੇ ਉਸ ਦੀ ਮਾਂ ਪਹਿਲੇ ਝਟਕੇ ਤੋਂ ਬਚ ਗਏ ਪਰ ਜਦੋਂ ਉਹ ਆਪਣੀ ਬਿਲਡਿੰਗ ਵੱਲ ਜਾ ਰਹੇ ਸਨ ਤਾਂ ਦੂਜੇ ਝਟਕੇ ਕਾਰਨ ਇਮਾਰਤ ਢਹਿ ਗਈ। ਹਾਲਾਂਕਿ ਮਲਬੇ ‘ਚ ਦੱਬੇ ਜਾਣ ਕਾਰਨ ਉਸ ਦੀ ਜਾਨ ਬਚ ਗਈ। ਇਸ ਤੋਂ ਬਾਅਦ ਬੋਰਾਨ ਕੁਬਤ ਨੇ ਮਲਬੇ ਤੋਂ ਵੀਡੀਓ ਸੰਦੇਸ਼ ਵਟਸਐਪ ‘ਤੇ ਰਿਕਾਰਡ ਕੀਤਾ ਅਤੇ ਇਸ ਨੂੰ ਸਟੇਟਸ ਪਾ ਕੇ ਸੰਪਰਕਾਂ ਨਾਲ ਸਾਂਝਾ ਕੀਤਾ।
ਉਨ੍ਹਾਂ ਨੇ ਸਟੇਟਸ ‘ਚ ਲਿਖਿਆ ਕਿ ਜਿਸ ਨੂੰ ਵੀ ਇਹ ਮੈਸੇਜ ਮਿਲੇ, ਕਿਰਪਾ ਕਰਕੇ ਉਸ ਦੀ ਮਦਦ ਕਰੋ। ਅਨਾਡੋਲੂ ਏਜੰਸੀ ਨੇ ਦੱਸਿਆ ਕਿ ਇਸ ਵੀਡੀਓ ਕਾਰਨ ਬਚਾਅ ਟੀਮ ਨੂੰ ਉਸ ਨੂੰ ਲੱਭਣਾ ਆਸਾਨ ਹੋ ਗਿਆ ਅਤੇ ਉਸ ਦੀ ਜਾਨ ਬਚ ਗਈ। ਵਿਦਿਆਰਥੀ ਨੇ ਦੱਸਿਆ ਕਿ ਮਲਬੇ ‘ਚ ਫਸਣ ਤੋਂ ਬਾਅਦ ਉਸ ਨੂੰ ਯਾਦ ਆਇਆ ਕਿ ਉਹ ਵਟਸਐਪ ਸਟੇਟਸ ਰਾਹੀਂ ਆਪਣੀ ਅਤੇ ਆਪਣੀ ਮਾਂ ਦੀ ਜਾਨ ਬਚਾਉਣ ਦੀ ਅਪੀਲ ਕਰ ਸਕਦਾ ਸੀ।
ਟਿਕਾਣਾ ਲੱਭਣ ਵਿੱਚ ਮਦਦ ਕੀਤੀ
ਉਸ ਨੇ ਵਟਸਐਪ ‘ਤੇ ਆਪਣੀ ਲੋਕੇਸ਼ਨ ਵੀ ਸ਼ੇਅਰ ਕੀਤੀ ਹੈ। ਇਸ ਨਾਲ ਬਚਾਅ ਟੀਮ ਨੂੰ ਉਸ ਨੂੰ ਅਤੇ ਉਸ ਦੀ ਮਾਂ ਨੂੰ ਲੱਭਣ ਵਿਚ ਕਾਫੀ ਮਦਦ ਮਿਲੀ। ਹਾਲਾਂਕਿ ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਹੋਰ ਮੈਂਬਰ ਵੀ ਮਲਬੇ ਹੇਠ ਦੱਬੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਬਚਾਅ ਟੀਮ ਲਗਾਤਾਰ ਕੰਮ ਕਰ ਰਹੀ ਹੈ।
ਦੱਸ ਦੇਈਏ ਕਿ ਤੁਰਕੀ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਵਿੱਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਕਈ ਦੇਸ਼ਾਂ ਨੇ ਤੁਰਕੀ ਦੀ ਮਦਦ ਦਾ ਐਲਾਨ ਕੀਤਾ ਹੈ ਅਤੇ ਉੱਥੇ ਆਪਣੀ ਟੀਮ ਭੇਜੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h