WhatsApp Launched 21 Emojis: WhatsApp 21 ਨਵੇਂ ਇਮੋਜੀ ਦੀ ਜਾਂਚ ਕਰ ਰਿਹਾ ਹੈ। WABetaInfo ਦੀ ਰਿਪੋਰਟ ਮੁਤਾਬਕ ਵ੍ਹੱਟਸਐਪ ਦੇ ਨਵੇਂ 21 ਇਮੋਜੀ ਦੀ ਟੈਸਟਿੰਗ ਫਿਲਹਾਲ ਬੀਟਾ ਵਰਜ਼ਨ ‘ਤੇ ਕੀਤੀ ਜਾ ਰਹੀ ਹੈ। ਵ੍ਹੱਟਸਐਪ ਨੇ ਬੀਟਾ ਯੂਜ਼ਰਸ ਲਈ WhatsApp keyboard ਦਾ ਨਵਾਂ ਵਰਜ਼ਨ ਜਾਰੀ ਕੀਤਾ ਹੈ, ਜਿਸ ‘ਚ 21 ਨਵੇਂ ਇਮੋਜੀ ਸ਼ਾਮਲ ਕੀਤੇ ਗਏ ਹਨ। ਨਵੇਂ ਇਮੋਜੀ ਨੂੰ ਯੂਨੀਕੋਡ 15.0 ਨਾਲ ਦੇਖਿਆ ਜਾ ਸਕਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ WhatsApp ਨੇ ਹੁਣ ਬੀਟਾ ਵਰਜ਼ਨ ਲਈ ਜੋ 21 ਇਮੋਜੀ ਜਾਰੀ ਕੀਤੇ ਹਨ, ਉਹ ਪਹਿਲਾਂ ਤੋਂ ਹੀ ਥਰਡ ਪਾਰਟੀ ਕੀਬੋਰਡ ਦੁਆਰਾ ਵਰਤੇ ਜਾ ਰਹੇ ਸੀ, ਹਾਲਾਂਕਿ ਥਰਡ ਪਾਰਟੀ ਕੀਬੋਰਡ ਦੇ ਨਾਲ ਸਮੱਸਿਆ ਇਹ ਸੀ ਕਿ ਉਪਭੋਗਤਾ ਇਨ੍ਹਾਂ ਇਮੋਜੀ ਦੀ ਵਰਤੋਂ ਕਰ ਸਕਦੇ ਸੀ।
📝 WhatsApp beta for Android 2.23.5.13: what's new?
WhatsApp is releasing 21 new emojis from Unicode 15.0, for some beta testers!https://t.co/llGfMmkkDv pic.twitter.com/H79qSneh40
— WABetaInfo (@WABetaInfo) March 10, 2023
ਹਾਲਾਂਕਿ ਵ੍ਹੱਟਸਐਪ ਇੱਕ ਹੋਰ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ। ਵ੍ਹੱਟਸਐਪ ‘ਤੇ ਹਰ ਰੋਜ਼ ਆ ਰਹੀਆਂ ਸਪੈਮ ਕਾਲਾਂ ਤੋਂ ਲੋਕ ਪ੍ਰੇਸ਼ਾਨ ਹਨ। ਹੁਣ WhatsApp ਆਪਣੇ ਨਵੇਂ ਫੀਚਰਸ ਨਾਲ ਇਸ ਨੂੰ ਤੋੜਨ ਜਾ ਰਿਹਾ ਹੈ। ਆਮ ਤੌਰ ‘ਤੇ ਜੇਕਰ ਦੁਨੀਆ ਵਿੱਚ ਕਿਸੇ ਕੋਲ ਤੁਹਾਡਾ WhatsApp ਨੰਬਰ ਹੈ ਤਾਂ ਉਹ ਤੁਹਾਨੂੰ WhatsApp ‘ਤੇ ਕਾਲ ਕਰ ਸਕਦਾ ਹੈ। ਹੁਣ WhatsApp ਇਸ ‘ਤੇ ਲਗਾਮ ਲਗਾਉਣ ਜਾ ਰਿਹਾ ਹੈ। WhatsApp ਦਾ ਨਵਾਂ ਫੀਚਰ ਸਪੈਮ ਅਤੇ ਅਣਚਾਹੇ ਕਾਲਾਂ ਨੂੰ ਬਲੌਕ ਕਰੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h