
ਦੁਨੀਆ ਦਾ ਸਭ ਤੋਂ ਇਮਾਨਦਾਰ ਦੇਸ਼ ਡੈਨਮਾਰਕ ਹੈ, ਇਸ ਨੂੰ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ‘ਚ ਪਹਿਲਾ ਸਥਾਨ ਦਿੱਤਾ ਗਿਆ ਹੈ। ਡੈਨਮਾਰਕ ਉੱਤਰੀ ਯੂਰਪ ‘ਚ ਸਥਿਤ ਇੱਕ ਦੇਸ਼ ਹੈ। ਡੈਨਮਾਰਕ ਵੀ ਮਨੁੱਖੀ ਵਿਕਾਸ ਸੂਚਕਾਂਕ (HDI) ਵਿੱਚ ਟਾਪ ਦੇ ਦੇਸ਼ਾਂ ‘ਚ ਸ਼ਾਮਲ ਹੈ।
ਸਭ ਤੋਂ ਇਮਾਨਦਾਰ ਦੇਸ਼ਾਂ ਦੀ ਸੂਚੀ ਵਿੱਚ ਨਿਊਜ਼ੀਲੈਂਡ ਦੂਜੇ ਨੰਬਰ ‘ਤੇ ਹੈ। ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਇਸ ਦੇਸ਼ ਦੀ ਆਬਾਦੀ 51 ਲੱਖ ਹੈ। ਨਿਊਜ਼ੀਲੈਂਡ ਪ੍ਰਸ਼ਾਂਤ ਮਹਾਸਾਗਰ ਵਿੱਚ ਦੋ ਵੱਡੇ ਟਾਪੂਆਂ ਅਤੇ ਕਈ ਹੋਰ ਛੋਟੇ ਟਾਪੂਆਂ ਦਾ ਬਣਿਆ ਦੇਸ਼ ਹੈ।
ਜੇਕਰ ਤੀਜੇ ਸਭ ਤੋਂ ਇਮਾਨਦਾਰ ਦੇਸ਼ ਦੀ ਗੱਲ ਕਰੀਏ ਤਾਂ ਫਿਨਲੈਂਡ ਉੱਤਰੀ ਯੂਰਪ ਦੇ ਫੇਨੋਸਕੈਂਡੀਅਨ ਖੇਤਰ ਵਿੱਚ ਸਥਿਤ ਇੱਕ ਨੋਰਡਿਕ ਦੇਸ਼ ਹੈ।
ਸਿੰਗਾਪੁਰ ਦੁਨੀਆ ਦਾ ਚੌਥਾ ਸਭ ਤੋਂ ਇਮਾਨਦਾਰ ਦੇਸ਼ ਹੈ। ਇਹ ਦੇਸ਼ ਦੁਨੀਆ ਦੀਆਂ ਪ੍ਰਮੁੱਖ ਬੰਦਰਗਾਹਾਂ ਅਤੇ ਵਪਾਰਕ ਕੇਂਦਰਾਂ ਵਿੱਚੋਂ ਇੱਕ ਹੈ। ਰਿਪੋਰਟ ਮੁਤਾਬਕ ‘ਚ ਟਾਪ ਦੇ 5 ਦੇਸ਼ਾਂ ‘ਚੋਂ ਸਿੰਗਾਪੁਰ ਇਕਲੌਤਾ ਏਸ਼ੀਆਈ ਦੇਸ਼ ਹੈ।
ਯੂਰਪੀ ਦੇਸ਼ ਸਵੀਡਨ ਦੁਨੀਆ ਦਾ ਪੰਜਵਾਂ ਸਭ ਤੋਂ ਇਮਾਨਦਾਰ ਦੇਸ਼ ਹੈ। ਇਸ ਦੇਸ਼ ਦੀ ਰਾਜਧਾਨੀ ਸਟਾਕਹੋਮ ਹੈ ਅਤੇ ਇੱਥੋਂ ਦੀ ਸਰਕਾਰੀ ਭਾਸ਼ਾ ਸਵੀਡਿਸ਼ ਹੈ।
ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਸਵਿਟਜ਼ਰਲੈਂਡ ਦੁਨੀਆ ਦਾ ਛੇਵਾਂ ਸਭ ਤੋਂ ਇਮਾਨਦਾਰ ਦੇਸ਼ ਹੈ। ਇਹ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਇੱਕ ਹੈ। ਸਵਿਟਜ਼ਰਲੈਂਡ ਦੀ 60 ਫੀਸਦੀ ਜ਼ਮੀਨ ਐਲਪਸ ਪਹਾੜਾਂ ਨਾਲ ਢਕੀ ਹੋਈ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER