How to make White Hot Chocolate: ਕੜਾਕੇ ਦੀ ਠੰਡ ‘ਚ ਜੇਕਰ ਤੁਹਾਨੂੰ ਕੁਝ ਗਰਮ ਪੀਣ ਲਈ ਮਿਲ ਜਾਵੇ ਤਾਂ ਮਜ਼ਾ ਆਉਂਦਾ ਹੈ। ਇਸ ਨਾਲ ਤੁਹਾਡੇ ਸਰੀਰ ਨੂੰ ਤੁਰੰਤ ਗਰਮੀ ਮਹਿਸੂਸ ਹੁੰਦੀ ਹੈ। ਇਸ ਲਈ ਲੋਕ ਸਰਦੀਆਂ ‘ਚ ਗਰਮ ਚਾਹ, ਕੌਫੀ ਜਾਂ ਹੌਟ ਚਾਕਲੇਟ ਦਾ ਸੇਵਨ ਕਰਨਾ ਪਸੰਦ ਕਰਦੇ ਹਨ।
ਪਰ ਜੇਕਰ ਤੁਸੀਂ ਇਸ ਸਰਦੀਆਂ ਦੀ ਚਾਕਲੇਟ ਦੀ ਕਈ ਕਿਸਮਾਂ ਦੀ ਤਲਾਸ਼ ਕਰ ਰਹੇ ਹੋ, ਤਾਂ ਅੱਜ ਅਸੀਂ ਤੁਹਾਡੇ ਲਈ ਵ੍ਹਾਈਟ ਹੌਟ ਚਾਕਲੇਟ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਵ੍ਹਾਈਟ ਚਾਕਲੇਟ ‘ਚ ਬਹੁਤ ਸਾਰੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਡੀਟੌਕਸੀਫਿਕੇਸ਼ਨ ‘ਚ ਇਮਿਊਨਿਟੀ ਬੂਸਟਰ ਕਰਨ ‘ਚ ਮਦਦਗਾਰ ਸਾਬਤ ਹੁੰਦੇ ਹਨ।
ਵ੍ਹਾਈਟ ਹੌਟ ਚਾਕਲੇਟ ਸਵਾਦ ‘ਚ ਬਹੁਤ ਵਧੀਆ ਹੈ ਤੇ ਨਾਲ ਹੀ ਸਰਦੀਆਂ ‘ਚ ਸਰੀਰ ਨੂੰ ਤੁਰੰਤ ਗਰਮੀ ਪ੍ਰਦਾਨ ਕਰਦੀ ਹੈ। ਤੁਸੀਂ ਇਸਨੂੰ ਸਿਰਫ 5 ਮਿੰਟਾਂ ‘ਚ ਬਣਾ ਕੇ ਪੀ ਸਕਦੇ ਹੋ।
ਵ੍ਹਾਈਟ ਹੌਟ ਚਾਕਲੇਟ ਬਣਾਉਣ ਲਈ ਸਮੱਗਰੀ-
2 ਕੱਪ ਦੁੱਧ
3/4 ਕੱਪ ਵ੍ਹਾਈਟ ਚਾਕਲੇਟ
1 1/2 ਚਮਚ ਵਨੀਲਾ ਐਬਸਟਰੈਕਟ
1/2 ਚਮਚ ਲੂਣ
ਸਜਾਵਟ ਕਰਨ ਲਈ marshmallows
ਵ੍ਹਾਈਟ ਹੌਟ ਚਾਕਲੇਟ ਕਿਵੇਂ ਬਣਾਈਏ?
ਵ੍ਹਾਈਟ ਹੌਟ ਚਾਕਲੇਟ ਬਣਾਉਣ ਲਈ, ਤੁਸੀਂ ਪਹਿਲਾਂ ਇੱਕ ਭਾਂਡੇ ‘ਚ ਦੁੱਧ ਪਾਓ।
ਫਿਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਗਰਮ ਕਰਨ ਲਈ ਘੱਟ ਅੱਗ ‘ਤੇ ਰੱਖੋ।
ਇਸ ਤੋਂ ਬਾਅਦ ਇਸ ‘ਚ ਵਾਈਟ ਚਾਕਲੇਟ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਫਿਰ ਤੁਸੀਂ ਇਸ ‘ਚ ਥੋੜ੍ਹਾ ਜਿਹਾ ਨਮਕ ਤੇ ਵਨੀਲਾ ਐਬਸਟਰੈਕਟ ਪਾਓ।
ਇਸ ਤੋਂ ਬਾਅਦ ਇਸ ਨੂੰ ਗਾੜ੍ਹਾ ਹੋਣ ਤੱਕ ਚੰਗੀ ਤਰ੍ਹਾਂ ਮਿਲਾਓ।
ਹੁਣ ਤੁਹਾਡੀ ਵ੍ਹਾਈਟ ਹੌਟ ਚਾਕਲੇਟ ਤਿਆਰ ਹੈ।
ਫਿਰ ਇਸ ਨੂੰ ਮਾਰਸ਼ਮੈਲੋ ਨਾਲ ਗਾਰਨਿਸ਼ ਕਰੋ ਤੇ ਗਰਮਾ-ਗਰਮ ਸਰਵ ਕਰੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h