PM Modi Ayodhya Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਯੂਪੀ ਦੇ ਅਯੁੱਧਿਆ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਰਾਜ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ 15,700 ਕਰੋੜ ਰੁਪਏ ਤੋਂ ਵੱਧ ਦੇ 46 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਦੌਰਾਨ ਪੀਐਮ ਮੋਦੀ ਉੱਜਵਲਾ ਲਾਭਪਾਤਰੀ ਮੀਰਾ ਮਾਝੀ ਦੇ ਘਰ ਗਏ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਚਾਹ ਵੀ ਪੀਤੀ।ਤੁਹਾਨੂੰ ਦੱਸ ਦੇਈਏ ਮੀਰਾ ਮਾਝੀ ਬਾਰੇ।
30 ਸਾਲਾ ਮੀਰਾ ਮਾਝੀ ਕੰਧਾਰਪੁਰ ਥਾਣਾ ਰਾਮ ਜਨਮ ਭੂਮੀ ਦੀ ਰਹਿਣ ਵਾਲੀ ਹੈ। ਉਸ ਦੇ ਪਤੀ ਦਾ ਨਾਂ ਸੂਰਜ ਮਾਝੀ ਹੈ। ਉਨ੍ਹਾਂ ਕੋਲ ਖੇਤੀ ਲਈ ਜ਼ਮੀਨ ਨਹੀਂ ਹੈ। ਉਸ ਨੇ ਕਾਫੀ ਸਮਾਂ ਪਹਿਲਾਂ ਗੈਸ ਸਿਲੰਡਰ ਲਈ ਫਾਰਮ ਭਰਿਆ ਸੀ। ਉਸ ਨੇ ਕੱਲ੍ਹ ਯਾਨੀ 29 ਦਸੰਬਰ ਨੂੰ ਉੱਜਵਲਾ ਸਕੀਮ ਤਹਿਤ ਗੈਸ ਸਿਲੰਡਰ ਅਤੇ ਸਟੋਵ ਪ੍ਰਾਪਤ ਕੀਤਾ ਸੀ। ਮੀਰਾ ਦੇ ਤਿੰਨ ਬੱਚੇ ਹਨ। ਜਿਨ੍ਹਾਂ ‘ਚੋਂ ਸਭ ਤੋਂ ਵੱਡਾ ਵੀਰੂ 7 ਸਾਲ ਦਾ, ਬੇਟੀ ਨੈਨਾ 5 ਸਾਲ ਦਾ ਅਤੇ ਤੀਜਾ ਨਾਟਿਕ 3 ਸਾਲ ਦਾ ਹੈ। ਪੀਐਮ ਮੋਦੀ ਨੇ ਮੀਰਾ ਦੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ।
भगवान श्री राम की नगरी में बहन मीरा मांझी के घर जाने का अनुभव अविस्मरणीय बन गया है! pic.twitter.com/45l7YxX2jy
— Narendra Modi (@narendramodi) December 30, 2023
ਅਯੁੱਧਿਆ ‘ਚ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ‘ਚ ਰੋਡ ਸ਼ੋਅ ਕੀਤਾ। ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸੜਕਾਂ ਦੇ ਦੋਵੇਂ ਪਾਸੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਫੁੱਲਾਂ ਦੀ ਵਰਖਾ ਕਰਕੇ ਅਤੇ ‘ਜੈ ਰਾਮ, ਸ਼੍ਰੀ ਰਾਮ’ ਦੇ ਨਾਅਰੇ ਲਗਾ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਔਰਤਾਂ ਸੜਕਾਂ ‘ਤੇ ਨੱਚਦੀਆਂ ਨਜ਼ਰ ਆਈਆਂ।
ਯੂਪੀ ਨੂੰ ਦਿੱਤਾ ਕਰੋੜਾਂ ਦਾ ਤੋਹਫਾ
ਇਸ ਤੋਂ ਬਾਅਦ ਪੀਐਮ ਮੋਦੀ ਨੇ ਕੇਂਦਰ ਅਤੇ ਰਾਜ ਸਰਕਾਰ ਦੇ 15,700 ਕਰੋੜ ਰੁਪਏ ਤੋਂ ਵੱਧ ਦੇ 46 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਅਯੁੱਧਿਆ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਦੇ ਵਿਕਾਸ ਲਈ ਲਗਭਗ 11,100 ਕਰੋੜ ਰੁਪਏ ਦੇ ਪ੍ਰੋਜੈਕਟ ਅਤੇ ਪੂਰੇ ਉੱਤਰ ਪ੍ਰਦੇਸ਼ ਵਿੱਚ ਹੋਰ ਪ੍ਰੋਜੈਕਟਾਂ ਨਾਲ ਸਬੰਧਤ ਲਗਭਗ 4,600 ਕਰੋੜ ਰੁਪਏ ਦੇ ਪ੍ਰੋਜੈਕਟ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਫਿਰ ਅਯੁੱਧਿਆ ਹਵਾਈ ਅੱਡੇ ਦਾ ਉਦਘਾਟਨ ਕੀਤਾ, ਰੇਲਵੇ ਸਟੇਸ਼ਨ ਅਯੁੱਧਿਆ ਧਾਮ ਨੂੰ ਮੁੜ ਵਿਕਸਤ ਕੀਤਾ ਅਤੇ ਦੋ ਨਵੇਂ ਅੰਮ੍ਰਿਤ ਭਾਰਤ ਅਤੇ ਛੇ ਨਵੀਆਂ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਦੋਵੇਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਅਤੇ ਬ੍ਰਜੇਸ਼ ਪਾਠਕ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਭੂਪੇਂਦਰ ਸਿੰਘ ਚੌਧਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।