ਦੁਨੀਆ ‘ਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਦੇਖਦੇ ਜਰੂਰ ਹਾਂ, ਪਰ ਕਦੀ ਸੋਚਦੇ ਨਹੀਂ ਕਿ ਅਜਿਹਾ ਕਿਉਂ ਹੈ? ਜਿਵੇਂ ਕਿ ਸੜਕ ‘ਤੇ ਚਿੱਟੀਆਂ ਪੱਟੀਆਂ ਕਿਉਂ ਹੁੰਦੀਆਂ ਨੇ ਜਾਂ ਪੈੱਨ ਦੀ ਕੈਪ ‘ਤੇ ਮੋਰੀ ਕਿਉਂ ਹੈ? ਜਾਂ ਫਿਰ ਹਵਾਈ ਜਹਾਜ਼ ਦਾ ਰੰਗ ਅਕਸਰ ਚਿੱਟਾ ਕਿਉਂ ਹੁੰਦਾ ਹੈ? ਹਾਲਾਂਕਿ ਕਈ Airlines ਦੇ ਜਹਾਜ਼ਾਂ ਦਾ ਰੰਗ ਹੁਣ ਵੱਖਰਾ ਹੋਣਾ ਸ਼ੁਰੂ ਹੋ ਗਿਆ ਹੈ, ਫਿਰ ਵੀ ਜ਼ਿਆਦਾਤਰ ਜਹਾਜ਼ ਅਜੇ ਵੀ ਚਿੱਟੇ ਰੰਗ ਵਿੱਚ ਪੇਂਟ ਕੀਤੇ ਜਾਂਦੇ ਹਨ। ਆਖਿਰ ਇਸ ਦੇ ਪਿੱਛੇ ਕੀ ਕਾਰਨ ਹੈ?
ਹਵਾਈ ਜਹਾਜ਼ਾਂ ਦਾ ਰੰਗ ਚਿੱਟਾ ਕਿਉਂ-
ਹਾਲਾਂਕਿ ਹੁਣ ਦੁਨੀਆ ਦੀਆਂ ਕਈ Airlines ਕੰਪਨੀਆਂ ਆਪਣੇ ਜਹਾਜ਼ਾਂ ਨੂੰ ਵੱਖਰਾ ਰੰਗ ਦੇ ਰਹੀਆਂ ਹਨ, ਪਰ ਇਹ ਸੱਚ ਹੈ ਕਿ ਅੱਜ ਵੀ ਕਈ ਹਵਾਈ ਜਹਾਜ਼ਾਂ ਦਾ ਰੰਗ ਚਿੱਟਾ ਹੈ। ਪਹਿਲਾਂ ਜਹਾਜ਼ ਬਗੈਰ paint ਦੇ ਹੁੰਦੇ ਸੀ ਪਰ ਇਸ ਕਾਰਨ ਉਹ ਜਲਦੀ ਗੰਦੇ ਹੋ ਜਾਂਦੇ ਸੀ ਤੇ ਉਨ੍ਹਾਂ ਨੂੰ ਜੰਗਾਲ ਵੀ ਲੱਗ ਜਾਂਦਾ ਸੀ। ਅਜਿਹੇ ‘ਚ ਇਨ੍ਹਾਂ ‘ਤੇ ਚਿੱਟਾ ਰੰਗ ਕਰਨਾ ਸ਼ੁਰੂ ਕੀਤਾ ਗਿਆ।
ਇਸ ਕਰਕੇ ਹੁੰਦੇ ਹਨ ਜਹਾਜ਼ ਚਿੱਟੇ-
ਜ਼ਿਆਦਾਤਰ ਚਮਕਦਾਰ ਰੰਗ ਜਹਾਜ਼ ਦੀ ਬਾਡੀ ਨੂੰ ਗਰਮ ਕਰ ਸਕਦੇ ਹਨ, ਪਰ ਹਵਾਈ ਜਹਾਜ਼ਾਂ ‘ਤੇ ਕੀਤਾ ਗਿਆ ਚਿੱਟਾ ਰੰਗ ਜ਼ਿਆਦਾ ਚਮਕਦਾਰ ਨਹੀਂ ਹੁੰਦਾ। ਜਿਸ ਕਰਕੇ ਚਿੱਟਾ ਰੰਗ ਜਹਾਜ਼ ਨੂੰ ਗਰਮੀ ਤੋਂ ਬਚਾਉਂਦਾ ਹੈ, ਜਿਸ ਨਾਲ ਸੂਰਜੀ ਕਿਰਨਾਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਿਆ ਜਾਂਦਾ ਹੈ। ਇਸ ਦੇ ਫਿੱਕੇ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ, ਚਿੱਟਾ ਰੰਗ ਨੂੰ ਪੰਛੀ ਵੀ ਦੂਰੋਂ ਦੇਖ ਸਕਦੇ ਨੇ ਅਤੇ ਹਾਦਸਿਆਂ ਤੋਂ ਬਚ ਸਕਦੇ ਨੇ।
ਇਹ ਵੀ ਪੜੋ : Viral Video: ਕਿ ਤੁਸੀ ਕਦੀ ਦੇਖੀ ਹੈ ਚਾਹ ਤੋਂ ਬਣੀ ਹੋਈ ਇਹ ਅਜੀਬ ਡਿਸ਼
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h