ਜ਼ਿਆਦਾਤਰ ਲੋਕ ਘਰ ਤੋਂ ਦਫਤਰ ਜਾਣ ਲਈ ਬਾਈਕ ਦੀ ਵਰਤੋਂ ਕਰਦੇ ਹਨ ਤੇ ਨੌਜਵਾਨਾਂ ‘ਚ ਇਸ ਲਈ ਕਾਫੀ ਕ੍ਰੇਜ਼ ਵੀ ਦੇਖਿਆ ਹੈ। ਦਰਅਸਲ, ਸ਼ਹਿਰਾਂ ‘ਚ ਟ੍ਰੈਫਿਕ ਹੋਣ ਦੇ ਬਾਵਜੂਦ, ਤੁਸੀਂ ਥੋੜ੍ਹੀ ਜਿਹੀ ਜਗ੍ਹਾ ਵਿਚੋਂ ਬਾਈਕ ਚਲਾ ਕੇ ਕਿਤੇ ਵੀ ਜਲਦੀ ਪਹੁੰਚ ਸਕਦੇ ਹੋ। ਬਾਈਕ ਨੂੰ ਆਕਰਸ਼ਕ ਬਣਾਉਣ ਅਤੇ ਇਸ ਨੂੰ ਦੂਜਿਆਂ ਤੋਂ ਵੱਖਰਾ ਬਣਾਉਣ ਲਈ ਇਸ ‘ਚ ਕਈ ਗੈਜੇਟਸ ਲਗਾਏ ਗਏ ਹਨ। ਇੱਕ ਅਤੇ ਦੋ ਸਾਈਲੈਂਸਰ ਆਮ ਤੌਰ ‘ਤੇ ਬਾਈਕ ਵਿੱਚ ਦੇਖੇ ਜਾਂਦੇ ਹਨ।
ਕੀ ਤੁਸੀਂ ਜਾਣਦੇ ਹੋ ਕਿ ਸੁਪਰ ਬਾਈਕ ‘ਚ ਇੱਕੋ ਥਾਂ ‘ਤੇ ਦੋ ਸਾਈਲੈਂਸਰ ਕਿਉਂ ਹੁੰਦੇ ਹਨ, ਇਸ ਦੇ ਪਿੱਛੇ ਕੀ ਕਾਰਨ ਹੈ-
ਮਹਿੰਗੀਆਂ ਬਾਈਕਾਂ ‘ਤੇ ਦੋ ਸਾਈਲੈਂਸਰ ਮਿਲਦੇ ਹਨ, ਆਮ ਤੌਰ ‘ਤੇ ਇਸ ਦਾ ਕੰਮ ਇੰਜਣ ਤੋਂ ਨਿਕਲਣ ਵਾਲੇ ਧੂੰਏਂ ਨੂੰ ਫਿਲਟਰ ਕਰਨਾ ਹੁੰਦਾ ਹੈ। ਇੰਨਾ ਹੀ ਨਹੀਂ ਇਸ ਦਾ ਦੂਜਾ ਕੰਮ ਇੰਜਣ ‘ਚੋਂ ਨਿਕਲਣ ਵਾਲੇ ਸ਼ੋਰ ਨੂੰ ਘੱਟ ਕਰਨਾ ਹੁੰਦਾ ਹੈ। ਪਰ ਕੁਝ ਲੋਕ ਬਾਈਕ ਦੇ ਸੋਰ ਨੂੰ ਵਧਾਉਣ ਲਈ ਬਾਅਦ ‘ਚ ਸਾਈਲੈਂਸਰ ਬਦਲ ਦਿੰਦੇ ਹਨ। ਹਾਲਾਂਕਿ, ਇਸ ਨੂੰ ਲਗਵਾਉਣ ਨਾਲ ਤੁਹਾਨੂੰ ਭਾਰੀ ਨੁਕਸਾਨ ਵੀ ਹੋ ਸਕਦਾ ਹੈ। ਸ਼ੋਰ ਪ੍ਰਦੂਸ਼ਣ ਕਾਰਨ ਟ੍ਰੈਫਿਕ ਪੁਲਸ ਦੇਖਦਿਆਂ ਹੀ ਚਲਾਨ ਕੱਟਦੀ ਹੈ।
ਕਿਉਂ ਹੁੰਦੇ ਹਨ ਇੱਕ ਦੀ ਬਜਾਏ ਦੋ ਸਾਈਲੈਂਸਰ-
ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇੰਜਣ ਦੀ ਆਵਾਜ਼ ਅਤੇ ਉਸ ਵਿੱਚੋਂ ਨਿਕਲਦੇ ਧੂੰਏ ਨੂੰ ਸਿਰਫ਼ ਇੱਕ ਸਾਈਲੈਂਸਰ ਨਾਲ ਫਿਲਟਰ ਕਰਨਾ ਆਸਾਨ ਨਹੀਂ ਹੈ। ਦਰਅਸਲ, ਜ਼ਿਆਦਾ ਸੀਸੀ ਦੀ ਬਾਈਕ ਹੋਣ ਕਰਕੇ, ਇਹ ਸਿਰਫ ਇੱਕ ਐਗਜਾਸਟ ਨਾਲ ਕਰਨਾ ਸੰਭਵ ਨਹੀਂ। ਇਸ ਲਈ ਕੰਪਨੀਆਂ ਮਹਿੰਗੀਆਂ ਬਾਈਕਸ ‘ਚ ਦੋ ਸਾਈਲੈਂਸਰ ਲਗਾਉਂਦੀਆਂ ਹਨ। ਇਸ ਤੋਂ ਇਲਾਵਾ ਕੁਝ ਲੋਕ ਬਾਈਕ ਖਰੀਦਦੇ ਸਮੇਂ ਲੋਕਾਂ ‘ਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਐਗਜ਼ਾਸਟ ‘ਚੋਂ ਨਿਕਲਣ ਵਾਲੀ ਆਵਾਜ਼ ਨੂੰ ਜ਼ਰੂਰ ਚੈੱਕ ਕਰਦੇ ਹਨ।
ਜੇਕਰ ਸਾਈਲੈਂਸਰ ਵੱਖਰੇ ਤੌਰ ‘ਤੇ ਲਗਾਇਆ ਜਾਵੇ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ-
ਤੁਹਾਨੂੰ ਦੱਸ ਦੇਈਏ ਕਿ ਸਾਡੇ ਦੇਸ਼ ‘ਚ ਕਿਸੇ ਵੀ ਬਾਈਕ ਜਾਂ ਕਾਰ ਨੂੰ ਵੱਖਰਾ ਲੁੱਕ ਦੇਣ ਲਈ ਉਸ ਨੂੰ ਮੋਡੀਫਾਈ ਕਰਨਾ ਗੈਰ-ਕਾਨੂੰਨੀ ਹੈ। ਅਜਿਹਾ ਕਰਨ ਨਾਲ ਹਜ਼ਾਰਾਂ ਰੁਪਏ ਦਾ ਚਲਾਨ ਹੋ ਸਕਦਾ ਹੈ। ਇੰਨਾ ਹੀ ਨਹੀਂ ਟ੍ਰੈਫਿਕ ਪੁਲਸ ਬਾਈਕ ਸਵਾਰਾਂ ਨੂੰ ਰੋਕਣ ਤੋਂ ਪਹਿਲਾਂ ਸਾਈਲੈਂਸਰ ਵੱਲ ਵੀ ਧਿਆਨ ਦਿੰਦੀ ਹੈ। ਇਹ ਨਾ ਸਿਰਫ਼ ਵਾਤਾਵਰਨ ਲਈ ਹਾਨੀਕਾਰਕ ਹੈ, ਸਗੋਂ ਇਹ ਸੋਰ ਪ੍ਰਦੂਸ਼ਣ ਦਾ ਕਾਰਨ ਵੀ ਬਣਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h