National Pollution Control Day: ਸਾਲ 1984 ‘ਚ ਭੋਪਾਲ ਗੈਸ ਤ੍ਰਾਸਦੀ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੁਖਾਂਤ ਨੂੰ ਯਾਦ ਕਰਦਿਆਂ ਅਤੇ ਪ੍ਰਦੂਸ਼ਣ ਦੀ ਰੋਕਥਾਮ ‘ਤੇ ਜ਼ੋਰ ਦੇਣ ਲਈ ਹਰ ਸਾਲ 2 ਦਸੰਬਰ ਨੂੰ National Pollution Control Day ਮਨਾਇਆ ਜਾਂਦਾ ਹੈ।
ਇਸ ਦਿਨ ਬਾਰੇ ਗੱਲ ਕਰੀਏ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਜ਼ਹਿਰੀਲੀ ਹਵਾ ਕਾਰਨ ਆਪਣੀ ਜਾਨ ਨਾ ਗਵਾਉਣੀ ਪਵੇ, ਇਸ ਲਈ ਇਹ ਦਿਨ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਜਾਗਰੂਕਤਾ ਫੈਲਾਉਣ ਵੱਲ ਇੱਕ ਕਦਮ ਹੈ।
ਵਾਤਾਵਰਨ ਨੂੰ ਸਾਫ਼-ਸੁਥਰਾ ਕਿਵੇਂ ਰੱਖਣਾ ਹੈ:- ਵਾਹਨਾਂ ਚੋਂ ਨਿਕਲਦਾ ਧੂੰਆਂ ਹਵਾ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹੈ। ਸਾਈਕਲ ਦੀ ਜ਼ਿਆਦਾ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਬੱਚੇ ਸਾਈਕਲ ਚਲਾ ਕੇ ਸਕੂਲ ਜਾ ਸਕਦੇ ਹਨ ਤਾਂ ਤੁਹਾਨੂੰ ਕਾਰ ਨਹੀਂ ਲੈਣੀ ਚਾਹੀਦੀ। ਇਸ ਦੇ ਨਾਲ ਹੀ ਨਿੱਜੀ ਵਾਹਨਾਂ ਦੀ ਬਜਾਏ ਜਨਤਕ ਆਵਾਜਾਈ ਦੇ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕਰੋ।
ਜਿਸ ਬਾਲਣ ਤੋਂ ਸਾਡੇ ਘਰਾਂ ਤੱਕ ਬਿਜਲੀ ਪਹੁੰਚਦੀ ਹੈ, ਉਹ ਹਵਾ ਪ੍ਰਦੂਸ਼ਣ ਵਿੱਚ ਪੂਰਾ ਯੋਗਦਾਨ ਪਾਉਂਦੇ ਹਨ। ਲੋੜ ਨਾ ਹੋਣ ‘ਤੇ ਬਿਜਲੀ ਦੀ ਵਰਤੋਂ ਨਾ ਕਰੋ। ਲੋੜ ਪੈਣ ‘ਤੇ ਹੀ ਲਾਈਟਾਂ, ਪੱਖੇ, ਏਸੀ ਜਾਂ ਕੂਲਰ ਦੀ ਵਰਤੋਂ ਕਰੋ।
ਪੌਦੇ ਲਗਾਉਣਾ:– ਤੁਸੀਂ ਆਪਣੀ ਬਾਲਕੋਨੀ ਜਾਂ ਘਰ ਦੇ ਵਿਹੜੇ ਵਿੱਚ ਪੌਦੇ ਲਗਾ ਸਕਦੇ ਹੋ। ਇਸ ਨਾਲ ਤੁਸੀਂ ਨਾ ਸਿਰਫ਼ ਜ਼ਹਿਰੀਲੀ ਹਵਾ ਨੂੰ ਸਾਫ਼ ਕਰਨ ਵਿਚ ਯੋਗਦਾਨ ਪਾਓਗੇ, ਸਗੋਂ ਸਾਫ਼ ਹਵਾ ਵੀ ਪੈਦਾ ਹੋਵੇਗੀ।
ਧੂੰਆਂ ਘੱਟ ਕਰਨਾ– ਸਿਗਰਟਨੋਸ਼ੀ, ਕੋਲਾ ਜਲਾਉਣ, ਪਟਾਕੇ ਜਲਾ ਕੇ ਜਾਂ ਲੱਕੜਾਂ ਸਾੜ ਕੇ ਤੁਸੀਂ ਹਵਾ ਪ੍ਰਦੂਸ਼ਣ ਵਧਾਉਣ ਦਾ ਕੰਮ ਕਰਦੇ ਹੋ। ਖਾਸ ਕਰਕੇ ਦੀਵਾਲੀ ਤੋਂ ਬਾਅਦ ਧੂੰਏਂ ਦਾ ਪੱਧਰ ਅਚਾਨਕ ਵੱਧ ਜਾਂਦਾ ਹੈ। ਇਹ ਛੋਟੀਆਂ-ਛੋਟੀਆਂ ਗੱਲਾਂ ਵੱਡੀਆਂ ਸਮੱਸਿਆਵਾਂ ਦਾ ਕਾਰਨ ਬਣ ਜਾਂਦੀਆਂ ਹਨ। ਇਨ੍ਹਾਂ ਤੋਂ ਬਚੋ ਅਤੇ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER