India China Military Expenditure: ਸਾਲ 2022 ‘ਚ ਫੌਜ ‘ਤੇ ਖ਼ਰਚ ਆਪਣੇ ਸਿਖਰ ‘ਤੇ ਪਹੁੰਚ ਗਿਆ। ਇਸ ਸਾਲ ਦੁਨੀਆ ਭਰ ਦੇ ਦੇਸ਼ਾਂ ਨੇ ਫੌਜ ‘ਤੇ 2.24 ਹਜ਼ਾਰ ਅਰਬ ਡਾਲਰ ਦਾ ਬਜਟ ਖਰਚ ਕੀਤਾ ਹੈ। ਇਹ ਅੰਕੜਾ 2021 ਦੇ ਮੁਕਾਬਲੇ 3.7 ਫੀਸਦੀ ਜ਼ਿਆਦਾ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਵੱਲੋਂ ਜਾਰੀ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਹੈ। ਇਹ ਇੰਸਟੀਚਿਊਟ ਦੁਨੀਆ ‘ਚ ਫੌਜ ਅਤੇ ਇਸ ਨਾਲ ਜੁੜੇ ਸਾਜ਼ੋ-ਸਾਮਾਨ ‘ਤੇ ਹੋਣ ਵਾਲੇ ਖਰਚ ‘ਤੇ ਨਜ਼ਰ ਰੱਖਦਾ ਹੈ।
ਹਾਲਾਂਕਿ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ ਕਿਉਂਕਿ ਪਿਛਲੇ ਇੱਕ ਸਾਲ ਵਿਚ ਯੂਰਪ ਵਿਚ ਫੌਜ ‘ਤੇ ਖਰਚ ਵਿਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਯੂਰਪ ਨੇ 2021 ਦੇ ਮੁਕਾਬਲੇ ਫੌਜ ‘ਤੇ 13 ਫੀਸਦੀ ਜ਼ਿਆਦਾ ਪੈਸਾ ਖਰਚ ਕੀਤਾ ਹੈ। ਇਸ ਦੌਰਾਨ ਰੂਸ ਦੇ ਮੁਕਾਬਲੇ ਯੂਕਰੇਨ ਦਾ ਫੌਜੀ ਖ਼ਰਚ 10 ਫੀਸਦੀ ਤੋਂ ਵਧ ਕੇ 50 ਫੀਸਦੀ ਹੋ ਗਿਆ। ਰਿਪੋਰਟ ਮੁਤਾਬਕ ਫੌਜ ‘ਤੇ ਸਭ ਤੋਂ ਜ਼ਿਆਦਾ ਖ਼ਰਚ ਕਰਨ ਵਾਲੇ ਟਾਪ 5 ਦੇਸ਼ਾਂ ‘ਚ ਅਮਰੀਕਾ, ਚੀਨ, ਭਾਰਤ, ਬ੍ਰਿਟੇਨ ਅਤੇ ਰੂਸ ਦਾ ਨਾਂ ਸ਼ਾਮਲ ਹੈ।
ਟਾਪ ‘ਤੇ ਅਮਰੀਕਾ
ਫੌਜ ‘ਤੇ ਖਰਚ ਦੇ ਮਾਮਲੇ ‘ਚ ਵੀ ਅਮਰੀਕਾ ਇਸ ਵਾਰ ਪਹਿਲੇ ਨੰਬਰ ‘ਤੇ ਮੌਜੂਦ ਹੈ। ਰਿਪੋਰਟ ਮੁਤਾਬਕ ਅਮਰੀਕਾ ਨੇ ਇਸ ਸਾਲ ਫੌਜ ‘ਤੇ 877 ਅਰਬ ਡਾਲਰ ਖਰਚ ਕੀਤੇ ਹਨ। ਯਾਨੀ ਕਿ ਦੁਨੀਆ ਵੱਲੋਂ ਫੌਜ ‘ਤੇ ਖਰਚ ਕੀਤੀ ਜਾਣ ਵਾਲੀ ਰਾਸ਼ੀ ਦਾ 39 ਫੀਸਦੀ ਹਿੱਸਾ ਇਕੱਲੇ ਅਮਰੀਕਾ ਦਾ ਹੈ।
ਦੂਜੇ ਨੰਬਰ ‘ਤੇ ਚੀਨ ਦਾ ਨਾਂ ਆਉਂਦਾ ਹੈ, ਜਿਸ ਨੇ ਲਗਾਤਾਰ 28ਵੇਂ ਸਾਲ ਆਪਣੀ ਫੌਜ ਦੇ ਬਜਟ ‘ਚ ਵਾਧਾ ਕੀਤਾ ਹੈ। ਚੀਨ ਨੇ ਫੌਜ ‘ਤੇ 292 ਬਿਲੀਅਨ ਡਾਲਰ ਖਰਚ ਕੀਤੇ ਹਨ। ਇਹ ਸਾਲ 2021 ਦੇ ਮੁਕਾਬਲੇ 4.2 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਤੀਜੇ ਨੰਬਰ ‘ਤੇ ਰਹੇ ਰੂਸ ਨੇ ਯੂਕਰੇਨ ਯੁੱਧ ਕਾਰਨ ਆਪਣੀ ਫੌਜ ਦੇ ਬਜਟ ‘ਚ ਭਾਰੀ ਵਾਧਾ ਕੀਤਾ ਹੈ। ਰੂਸ ਨੇ 2022 ਵਿਚ ਫੌਜ ‘ਤੇ 86.4 ਬਿਲੀਅਨ ਡਾਲਰ ਖਰਚ ਕੀਤੇ ਹਨ। ਇਸ ਦੇ ਨਾਲ ਹੀ ਰੂਸ ਨਾਲ ਜੰਗ ਲੜ ਰਹੀ ਯੂਕਰੇਨ ਦੀ ਫੌਜ ਦਾ ਬਜਟ 640 ਫੀਸਦੀ ਵਧ ਗਿਆ ਹੈ।
ਕਿੱਥੇ ਖੜ੍ਹਾ ਹੈ ਭਾਰਤ ?
ਫੌਜੀ ਖਰਚਿਆਂ ਦੇ ਮਾਮਲੇ ‘ਚ ਭਾਰਤ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਚੌਥੇ ਨੰਬਰ ‘ਤੇ ਹੈ। ਭਾਰਤ ਨੇ ਸਾਲ 2022 ‘ਚ ਫੌਜ ‘ਤੇ 81.4 ਅਰਬ ਡਾਲਰ ਖਰਚ ਕੀਤੇ ਹਨ। ਹਾਲਾਂਕਿ 2022 ‘ਚ ਫੌਜ ‘ਤੇ ਖਰਚ ਦੇ ਮਾਮਲੇ ‘ਚ ਪੰਜਵੇਂ ਨੰਬਰ ‘ਤੇ ਬ੍ਰਿਟੇਨ ਨਹੀਂ ਸਗੋਂ ਸਾਊਦੀ ਅਰਬ ਹੈ, ਜਿਸ ਨੇ ਇਕ ਸਾਲ ‘ਚ ਫੌਜ ‘ਤੇ 75 ਅਰਬ ਡਾਲਰ ਖਰਚ ਕੀਤੇ ਹਨ।
ਵੇਖੋ ਹਥਿਆਰਾਂ ਦੀ ਖਰੀਦ ਦੇ ਟਾਪ ਦੇਸ਼
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h