ਜਿਸ ਨੂੰ ਉਹ ਸੋਨੇ ਦਾ ਪੱਥਰ ਸਮਝ ਰਹੇ ਸੀ ,ਉਹ ਉਸ ਤੋਂ ਵੀ ਕੀਮਤੀ ਨਿਕਲਿਆ। ਕਿਉਂਕਿ ਉਸ ਨੂੰ ਇਹ ਪੱਥਰ ਆਸਟ੍ਰੇਲੀਆ ਦੇ ਉਸ ਇਲਾਕੇ ਤੋਂ ਮਿਲਿਆ ਹੈ ਜਿੱਥੇ ਸੋਨੇ ਦੀਆਂ ਖਾਣਾਂ ਹਨ। ਪਰ ਇਹ ਪੱਥਰ ਇਸ ਦੁਨੀਆਂ ਦਾ ਨਹੀਂ ,ਸਗੋਂ ਇਹ ਕਿਸੇ ਹੋਰ ਦੁਨੀਆ ਤੋਂ ਆਸਟ੍ਰੇਲੀਆ ਆਇਆ।
ਇਹ ਗੱਲ ਸਾਲ 2015 ਦੀ ਹੈ, ਮੈਰੀਬਰੋ ਖੇਤਰੀ ਪਾਰਕ ਮੈਲਬੌਰਨ, ਆਸਟ੍ਰੇਲੀਆ ‘ਚ ਇੱਕ ਸਥਾਨ ਹੈ। ਇੱਥੇ ਡੇਵਿਡ ਹੋਲ ਆਪਣੇ ਮੈਟਲ ਡਿਟੈਕਟਰ ਨਾਲ ਪ੍ਰਾਚੀਨ ਕੀਮਤੀ ਵਸਤੂਆਂ ਅਤੇ ਖਣਿਜਾਂ ਦੀ ਖੋਜ ‘ਚ ਲੱਗਿਆ ਸੀ। ਫਿਰ ਉਸਨੂੰ ਇੱਕ ਅਸਾਧਾਰਨ ਚੀਜ਼ ਮਿਲੀ, ਲਾਲ ਰੰਗ ਦਾ ਇੱਕ ਬਹੁਤ ਭਾਰੀ ਪੱਥਰ। ਜਿਸ ਵਿੱਚੋਂ ਪੀਲੇ ਰੰਗ ਦੇ ਹਿੱਸੇ ਦਿਖਾਈ ਦੇ ਰਹੇ ਸੀ। ਜਦੋਂ ਡੇਵਿਡ ਨੇ ਇਸ ਨੂੰ ਧੋਤਾ ,ਤਾਂ ਇਸ ਦੇ ਆਲੇ-ਦੁਆਲੇ ਪੀਲੇ ਰੰਗ ਦੀ ਇਕੱਠੀ ਹੋਈ ਮਿੱਟੀ ਨੂੰ ਦੇਖ ਹੈਰਾਨ ਰਹਿ ਗਿਆ। ਡੇਵਿਡ ਨੇ ਸੋਚਿਆ ਕਿ ਇਹ ਸੋਨੇ ਦਾ ਪੱਥਰ ਹੈ।
ਅਸਲ ‘ਚ ਮੈਰੀਬਰੋ ਆਸਟ੍ਰੇਲੀਆ ਦੇ ਗੋਲਡਫੀਲਡ ਖੇਤਰਾਂ ਵਿੱਚੋਂ ਇੱਕ ਹੈ। 19ਵੀਂ ਸਦੀ ‘ਚ ਇੱਥੇ ਸੋਨੇ ਦੀਆਂ ਵੱਡੀਆਂ ਖਾਣਾਂ ਸਨ। ਹੁਣ ਵੀ ਕਈ ਵਾਰ ਲੋਕਾਂ ਨੂੰ ਸੋਨੇ ਦੇ ਛੋਟੇ-ਛੋਟੇ ਪੱਥਰ ਮਿਲ ਜਾਂਦੇ ਹਨ। ਡੇਵਿਡ ਨੇ ਇਸ ਪੱਥਰ ਨੂੰ ਕੱਟਣ, ਤੋੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਇਹ ਪੱਥਰ ਨਹੀਂ ਟੁੱਟਿਆ। ਇੱਥੋਂ ਤੱਕ ਕਿ ਤੇਜ਼ਾਬ ਨਾਲ ਸਾੜ ਦਿੱਤਾ ਗਿਆ। ਡੇਵਿਡ ਨੂੰ ਸੋਨਾ ਲੱਗ ਰਿਹਾ ਸੀ ਪਰ ਅਸਲ ਵਿਚ ਇਹ ਬਿਲਕੁਲ ਵੀ ਸੋਨਾ ਨਹੀਂ ਸੀ।
ਡਰਮੋਟ ਹੈਨਰੀ ਨੇ ਦੱਸਿਆ ਕਿ ਮੈਂ ਇਸ ਅਜਾਇਬ ਘਰ ਵਿੱਚ 37 ਸਾਲਾਂ ਤੋਂ ਕੰਮ ਕਰ ਰਿਹਾ ਹਾਂ, ਮੈਂ ਹਜ਼ਾਰਾਂ ਪੱਥਰਾਂ ਦੀ ਜਾਂਚ ਕੀਤੀ ਹੈ। ਪਰ ਅੱਜ ਤੱਕ ਅਜਿਹਾ ਕੋਈ ਪੱਥਰ ਨਹੀਂ ਮਿਲਿਆ ਹੈ। ਅੱਜ ਤੱਕ ਸਿਰਫ ਦੋ ਵਾਰ ਹੀ ਉਲਕਾ-ਪਿੰਡ ਮਿਲੇ ਹਨ। ਇਹ ਉਹਨਾਂ ਵਿੱਚੋਂ ਇਹ ਇੱਕ ਹੈ,ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ 460 ਮਿਲੀਅਨ ਸਾਲ ਪੁਰਾਣਾ ਪੱਥਰ ਹੈ, ਇਸ ਦਾ ਭਾਰ 17 ਕਿਲੋ ਹੈ। ਇਸ ਨੂੰ ਕੱਟਣ ਲਈ ਸਾਨੂੰ ਹੀਰੇ ਦੇ ਆਰੇ ਦੀ ਮਦਦ ਲੈਣੀ ਪਈ।
ਉਸ ਉਲਕਾ ਵਿੱਚ ਲੋਹੇ ਦੀ ਵੱਡੀ ਮਾਤਰਾ ਹੁੰਦੀ ਹੈ, ਇਹ ਇੱਕ H5 ਆਰਡੀਨਰੀ ਚੰਦਰਾਈਟ ਹੈ। ਜਦੋਂ ਇਸ ਨੂੰ ਕੱਟਿਆ ਗਿਆ ਤਾਂ ਇਸ ਦੇ ਅੰਦਰ ਛੋਟੇ-ਛੋਟੇ ਕ੍ਰਿਸਟਲ ਦਿਖਾਈ ਦਿੱਤੇ, ਜੋ ਵੱਖ-ਵੱਖ ਖਣਿਜਾਂ ਦੇ ਬਣੇ ਹੋਏ ਸੀ। ਇਨ੍ਹਾਂ ਨੂੰ ਚੋਂਡਰੂਲਸ ਕਿਹਾ ਜਾਂਦਾ ਹੈ।
ਡਰਮੋਟ ਨੇ ਕਿਹਾ ਕਿ ਕਈ ਵਾਰ ਅਮੀਨੋ ਐਸਿਡ ਜੀਵਨ ਦੇ ਸਬੂਤ ਵਜੋਂ ਉਲਕਾ-ਪਿੰਡਾਂ ਵਿੱਚ ਪਾਏ ਜਾਂਦੇ ਹਨ। ਹਾਲਾਂਕਿ ਫਿਲਹਾਲ ਅਸੀਂ ਇਹ ਪਤਾ ਨਹੀਂ ਲਗਾ ਸਕੇ ਹਾਂ ਕਿ ਇਹ ਉਲਕਾ-ਪਿੰਡ ਆਕਾਸ਼ਗੰਗਾ ਦੇ ਕਿਸ ਹਿੱਸੇ ਤੋਂ ਇੱਥੇ ਆਈ ਹੈ। ਸਾਡੇ ਸੂਰਜੀ ਸਿਸਟਮ ਵਿੱਚ ਕ੍ਰੋਨਡ੍ਰਾਈਟ ਪੱਥਰਾਂ ਦੇ ਬਹੁਤ ਸਾਰੇ ਚੱਕਰ ਹਨ, ਹੋ ਸਕਦਾ ਹੈ ਕਿ ਇਹ ਮੰਗਲ ਅਤੇ ਜੁਪੀਟਰ ਗ੍ਰਹਿਆਂ ਦੇ ਵਿਚਕਾਰ ਚੱਕਰ ਲਗਾਉਣ ਵਾਲੇ ਉਲਕਾ ਦੇ ਸਮੂਹ ਤੋਂ ਆਇਆ ਹੋਵੇ। ਪਰ ਇਸਦੀ ਜਾਂਚ ਤੋਂ ਇੱਕ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਇਹ ਉਲਕਾ ਸੋਨੇ ਨਾਲੋਂ ਵੀ ਕੀਮਤੀ ਹੈ। ਇਸ ਤੋਂ ਪਹਿਲਾਂ 2003 ਵਿੱਚ ਆਸਟ੍ਰੇਲੀਆ ਦੇ ਇਸ ਖੇਤਰ ਵਿੱਚ ਸਭ ਤੋਂ ਵੱਡਾ ਉਲਕਾਪਿੰਡ ਮਿਲਿਆ ਸੀ, ਜਿਸ ਦਾ ਭਾਰ 55 ਕਿਲੋ ਸੀ। ਵਿਕਟੋਰੀਆ ਖੇਤਰ ਵਿੱਚ ਹੁਣ ਤੱਕ 17 ਉਲਕਾਪਿੰਡ ਮਿਲੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h