ਸ਼ਨੀਵਾਰ, ਸਤੰਬਰ 12, 2026 01:23 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਸਾਲੋਂ ਸਾਲ ਜਿਸ ਨੂੰ ਸਮਝਿਆ ਸੋਨੇ ਦਾ ਪੱਥਰ ਉਹ ਨਿਕਲਿਆ ਉਲਕਾ ਪਿੰਡ, ਕੀਮਤ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

ਜਿਸ ਨੂੰ ਉਹ ਸੋਨੇ ਦਾ ਪੱਥਰ ਸਮਝ ਰਹੇ ਸੀ ,ਉਹ ਉਸ ਤੋਂ ਵੀ ਕੀਮਤੀ ਨਿਕਲਿਆ। ਕਿਉਂਕਿ ਉਸ ਨੂੰ ਇਹ ਪੱਥਰ ਆਸਟ੍ਰੇਲੀਆ ਦੇ ਉਸ ਇਲਾਕੇ ਤੋਂ ਮਿਲਿਆ ਹੈ ਜਿੱਥੇ ਸੋਨੇ ਦੀਆਂ ਖਾਣਾਂ ਹਨ।

by Bharat Thapa
ਨਵੰਬਰ 25, 2022
in ਅਜ਼ਬ-ਗਜ਼ਬ
0

ਜਿਸ ਨੂੰ ਉਹ ਸੋਨੇ ਦਾ ਪੱਥਰ ਸਮਝ ਰਹੇ ਸੀ ,ਉਹ ਉਸ ਤੋਂ ਵੀ ਕੀਮਤੀ ਨਿਕਲਿਆ। ਕਿਉਂਕਿ ਉਸ ਨੂੰ ਇਹ ਪੱਥਰ ਆਸਟ੍ਰੇਲੀਆ ਦੇ ਉਸ ਇਲਾਕੇ ਤੋਂ ਮਿਲਿਆ ਹੈ ਜਿੱਥੇ ਸੋਨੇ ਦੀਆਂ ਖਾਣਾਂ ਹਨ। ਪਰ ਇਹ ਪੱਥਰ ਇਸ ਦੁਨੀਆਂ ਦਾ ਨਹੀਂ ,ਸਗੋਂ ਇਹ ਕਿਸੇ ਹੋਰ ਦੁਨੀਆ ਤੋਂ ਆਸਟ੍ਰੇਲੀਆ ਆਇਆ।

ਇਹ ਗੱਲ ਸਾਲ 2015 ਦੀ ਹੈ, ਮੈਰੀਬਰੋ ਖੇਤਰੀ ਪਾਰਕ ਮੈਲਬੌਰਨ, ਆਸਟ੍ਰੇਲੀਆ ‘ਚ ਇੱਕ ਸਥਾਨ ਹੈ। ਇੱਥੇ ਡੇਵਿਡ ਹੋਲ ਆਪਣੇ ਮੈਟਲ ਡਿਟੈਕਟਰ ਨਾਲ ਪ੍ਰਾਚੀਨ ਕੀਮਤੀ ਵਸਤੂਆਂ ਅਤੇ ਖਣਿਜਾਂ ਦੀ ਖੋਜ ‘ਚ ਲੱਗਿਆ ਸੀ। ਫਿਰ ਉਸਨੂੰ ਇੱਕ ਅਸਾਧਾਰਨ ਚੀਜ਼ ਮਿਲੀ, ਲਾਲ ਰੰਗ ਦਾ ਇੱਕ ਬਹੁਤ ਭਾਰੀ ਪੱਥਰ। ਜਿਸ ਵਿੱਚੋਂ ਪੀਲੇ ਰੰਗ ਦੇ ਹਿੱਸੇ ਦਿਖਾਈ ਦੇ ਰਹੇ ਸੀ। ਜਦੋਂ ਡੇਵਿਡ ਨੇ ਇਸ ਨੂੰ ਧੋਤਾ ,ਤਾਂ ਇਸ ਦੇ ਆਲੇ-ਦੁਆਲੇ ਪੀਲੇ ਰੰਗ ਦੀ ਇਕੱਠੀ ਹੋਈ ਮਿੱਟੀ ਨੂੰ ਦੇਖ ਹੈਰਾਨ ਰਹਿ ਗਿਆ। ਡੇਵਿਡ ਨੇ ਸੋਚਿਆ ਕਿ ਇਹ ਸੋਨੇ ਦਾ ਪੱਥਰ ਹੈ।

ਅਸਲ ‘ਚ ਮੈਰੀਬਰੋ ਆਸਟ੍ਰੇਲੀਆ ਦੇ ਗੋਲਡਫੀਲਡ ਖੇਤਰਾਂ ਵਿੱਚੋਂ ਇੱਕ ਹੈ। 19ਵੀਂ ਸਦੀ ‘ਚ ਇੱਥੇ ਸੋਨੇ ਦੀਆਂ ਵੱਡੀਆਂ ਖਾਣਾਂ ਸਨ। ਹੁਣ ਵੀ ਕਈ ਵਾਰ ਲੋਕਾਂ ਨੂੰ ਸੋਨੇ ਦੇ ਛੋਟੇ-ਛੋਟੇ ਪੱਥਰ ਮਿਲ ਜਾਂਦੇ ਹਨ। ਡੇਵਿਡ ਨੇ ਇਸ ਪੱਥਰ ਨੂੰ ਕੱਟਣ, ਤੋੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਇਹ ਪੱਥਰ ਨਹੀਂ ਟੁੱਟਿਆ। ਇੱਥੋਂ ਤੱਕ ਕਿ ਤੇਜ਼ਾਬ ਨਾਲ ਸਾੜ ਦਿੱਤਾ ਗਿਆ। ਡੇਵਿਡ ਨੂੰ ਸੋਨਾ ਲੱਗ ਰਿਹਾ ਸੀ ਪਰ ਅਸਲ ਵਿਚ ਇਹ ਬਿਲਕੁਲ ਵੀ ਸੋਨਾ ਨਹੀਂ ਸੀ।

ਡਰਮੋਟ ਹੈਨਰੀ ਨੇ ਦੱਸਿਆ ਕਿ ਮੈਂ ਇਸ ਅਜਾਇਬ ਘਰ ਵਿੱਚ 37 ਸਾਲਾਂ ਤੋਂ ਕੰਮ ਕਰ ਰਿਹਾ ਹਾਂ, ਮੈਂ ਹਜ਼ਾਰਾਂ ਪੱਥਰਾਂ ਦੀ ਜਾਂਚ ਕੀਤੀ ਹੈ। ਪਰ ਅੱਜ ਤੱਕ ਅਜਿਹਾ ਕੋਈ ਪੱਥਰ ਨਹੀਂ ਮਿਲਿਆ ਹੈ। ਅੱਜ ਤੱਕ ਸਿਰਫ ਦੋ ਵਾਰ ਹੀ ਉਲਕਾ-ਪਿੰਡ ਮਿਲੇ ਹਨ। ਇਹ ਉਹਨਾਂ ਵਿੱਚੋਂ ਇਹ ਇੱਕ ਹੈ,ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ 460 ਮਿਲੀਅਨ ਸਾਲ ਪੁਰਾਣਾ ਪੱਥਰ ਹੈ, ਇਸ ਦਾ ਭਾਰ 17 ਕਿਲੋ ਹੈ। ਇਸ ਨੂੰ ਕੱਟਣ ਲਈ ਸਾਨੂੰ ਹੀਰੇ ਦੇ ਆਰੇ ਦੀ ਮਦਦ ਲੈਣੀ ਪਈ।

ਉਸ ਉਲਕਾ ਵਿੱਚ ਲੋਹੇ ਦੀ ਵੱਡੀ ਮਾਤਰਾ ਹੁੰਦੀ ਹੈ, ਇਹ ਇੱਕ H5 ਆਰਡੀਨਰੀ ਚੰਦਰਾਈਟ ਹੈ। ਜਦੋਂ ਇਸ ਨੂੰ ਕੱਟਿਆ ਗਿਆ ਤਾਂ ਇਸ ਦੇ ਅੰਦਰ ਛੋਟੇ-ਛੋਟੇ ਕ੍ਰਿਸਟਲ ਦਿਖਾਈ ਦਿੱਤੇ, ਜੋ ਵੱਖ-ਵੱਖ ਖਣਿਜਾਂ ਦੇ ਬਣੇ ਹੋਏ ਸੀ। ਇਨ੍ਹਾਂ ਨੂੰ ਚੋਂਡਰੂਲਸ ਕਿਹਾ ਜਾਂਦਾ ਹੈ।

ਡਰਮੋਟ ਨੇ ਕਿਹਾ ਕਿ ਕਈ ਵਾਰ ਅਮੀਨੋ ਐਸਿਡ ਜੀਵਨ ਦੇ ਸਬੂਤ ਵਜੋਂ ਉਲਕਾ-ਪਿੰਡਾਂ ਵਿੱਚ ਪਾਏ ਜਾਂਦੇ ਹਨ। ਹਾਲਾਂਕਿ ਫਿਲਹਾਲ ਅਸੀਂ ਇਹ ਪਤਾ ਨਹੀਂ ਲਗਾ ਸਕੇ ਹਾਂ ਕਿ ਇਹ ਉਲਕਾ-ਪਿੰਡ ਆਕਾਸ਼ਗੰਗਾ ਦੇ ਕਿਸ ਹਿੱਸੇ ਤੋਂ ਇੱਥੇ ਆਈ ਹੈ। ਸਾਡੇ ਸੂਰਜੀ ਸਿਸਟਮ ਵਿੱਚ ਕ੍ਰੋਨਡ੍ਰਾਈਟ ਪੱਥਰਾਂ ਦੇ ਬਹੁਤ ਸਾਰੇ ਚੱਕਰ ਹਨ, ਹੋ ਸਕਦਾ ਹੈ ਕਿ ਇਹ ਮੰਗਲ ਅਤੇ ਜੁਪੀਟਰ ਗ੍ਰਹਿਆਂ ਦੇ ਵਿਚਕਾਰ ਚੱਕਰ ਲਗਾਉਣ ਵਾਲੇ ਉਲਕਾ ਦੇ ਸਮੂਹ ਤੋਂ ਆਇਆ ਹੋਵੇ। ਪਰ ਇਸਦੀ ਜਾਂਚ ਤੋਂ ਇੱਕ ਗੱਲ ਦੀ ਪੁਸ਼ਟੀ ਹੋ ​​ਗਈ ਹੈ ਕਿ ਇਹ ਉਲਕਾ ਸੋਨੇ ਨਾਲੋਂ ਵੀ ਕੀਮਤੀ ਹੈ। ਇਸ ਤੋਂ ਪਹਿਲਾਂ 2003 ਵਿੱਚ ਆਸਟ੍ਰੇਲੀਆ ਦੇ ਇਸ ਖੇਤਰ ਵਿੱਚ ਸਭ ਤੋਂ ਵੱਡਾ ਉਲਕਾਪਿੰਡ ਮਿਲਿਆ ਸੀ, ਜਿਸ ਦਾ ਭਾਰ 55 ਕਿਲੋ ਸੀ। ਵਿਕਟੋਰੀਆ ਖੇਤਰ ਵਿੱਚ ਹੁਣ ਤੱਕ 17 ਉਲਕਾਪਿੰਡ ਮਿਲੇ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: ajab gajb newslatest newsmystery stonepro punjab tvpunjabi news
Share1543Tweet964Share386

Related Posts

CM ਮਾਨ ਅੱਜ ਜਲੰਧਰ ’ਚ 1746 ਪੁਲਿਸ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

ਅਗਸਤ 27, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸਮਰਪਣ ਸਮਾਰੋਹ ਦਾ ਆਯੋਜਨ, ਦੇਸ਼ਭਗਤੀ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਸਮਰਪਿਤ ਰਿਹਾ

ਅਗਸਤ 18, 2026

ਚੰਡੀਗੜ੍ਹ ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’, ਵਾਹਨ ਚਾਲਕਾਂ ਨੂੰ ਮਿਲਣਗੇ ਕੂਪਨ

ਅਗਸਤ 18, 2026

The Founding of YouTube A Short History

ਜੁਲਾਈ 17, 2026

The Founding of YouTube A Short History

ਜੁਲਾਈ 17, 2026

ਕੋਈ ਐਮਰਜੈਂਸੀ ਐਗਜ਼ਿਟ ਨਹੀਂ, ਸਿਰਫ਼ ਇੱਕ ਪੌੜੀ: ਸੁਰੱਖਿਆ ਦੀਆਂ ਕਮੀਆਂ ਕਾਰਨ ਵਾਪਰਿਆ ਲਖਨਊ ਅੱਗ ਦੁਖਾਂਤ, 15 ਲੋਕਾਂ ਦੀ ਗਈ ਜਾਨ

ਜੂਨ 23, 2026
Load More

Recent News

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਅਮਨ ਕੁਮਾਰ ਨੇ ਐਨ.ਸੀ.ਸੀ. ਮੈਰਿਟ ਲਿਸਟ ਵਿੱਚ ਹਾਸਲ ਕੀਤਾ ਆਲ ਇੰਡੀਆ ਰੈਂਕ-1

ਸਤੰਬਰ 11, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ‘ਪਰਿਚਯ 2026’ ਨਾਲ ਨਵੇਂ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ

ਸਤੰਬਰ 10, 2026

ਮੁੱਖ ਮੰਤਰੀ ਮਾਨ ਨੇ ਫਸਲਾਂ ਦੀ ਰਹਿੰਦ-ਖੂੰਹਦ ਦੇ ਟਿਕਾਊ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸੀਆਈਆਈ ਨਾਲ ਮਿਲ ਕੇ ਕੰਮ ਕਰਨ ਦੀ ਕੀਤੀ ਵਕਾਲਤ

ਸਤੰਬਰ 10, 2026

ਵਿਜੀਲੈਂਸ ਦੀ ਵੱਡੀ ਕਾਰਵਾਈ, ਸੇਵਾ ਕੇਂਦਰ ਦਾ ਕਰਮਚਾਰੀ ਰਿਸ਼ਵਤ ਲੈਂਦਾ ਕਾਬੂ

ਸਤੰਬਰ 10, 2026

ਅਮਨ ਅਰੋੜਾ ਨੇ ਵਿਸ਼ਵਵਿਆਪੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ 100-125 ਪ੍ਰਤੀਸ਼ਤ FCI ਰਿਟਰਨ, ਫਾਸਟ-ਟਰੈਕ ਪ੍ਰਵਾਨਗੀਆਂ ਨਾਲ ਨਿਵੇਸ਼ ਕਰਨ ਦਾ ਦਿੱਤਾ ਸੱਦਾ

ਸਤੰਬਰ 10, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.