Remedies For Yellow Spots – ਡਾਕਟਰੀ ਰੂਪ ਵਿੱਚ, ਬੁੱਲ੍ਹ ਸਰੀਰ ਦੇ ਸਭ ਤੋਂ ਨਾਜ਼ੁਕ ਅੰਗਾਂ ਵਿੱਚੋਂ ਇੱਕ ਹਨ ਅਤੇ ਇਹ ਨਾ ਸਿਰਫ ਸੁੰਦਰਤਾ, ਬਲਕਿ ਵਿਅਕਤੀ ਦੇ ਸਰੀਰ ਦੀ ਸਿਹਤ ਨੂੰ ਵੀ ਦਰਸਾਉਂਦੇ ਹਨ। ਜੀ ਹਾਂ, ਬੁੱਲ੍ਹਾਂ ਦਾ ਰੰਗ ਵਿਅਕਤੀ ਦੀ ਸਿਹਤ ਦਾ ਰਾਜ਼ ਦੱਸਦਾ ਹੈ। ਅਜਿਹੇ ‘ਚ ਬੁੱਲ੍ਹ ਕਾਲੇ, ਨੀਲੇ, ਪੀਲੇ ਹੋਣ ‘ਤੇ ਸਰੀਰ ‘ਚ ਹੋਣ ਵਾਲੇ ਬਦਲਾਅ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਸਮੇਂ ‘ਤੇ ਇਸ ਦਾ ਇਲਾਜ ਕੀਤਾ ਜਾ ਸਕੇ।
ਜੇਕਰ ਖੂਨ ਵਿੱਚ ਬਿਲਰੂਬਿਨ ਨਾਮਕ ਤੱਤ ਦੀ ਮਾਤਰਾ ਇੱਕ ਸੀਮਾ ਤੋਂ ਵੱਧ ਜਾਂਦੀ ਹੈ, ਤਾਂ ਇਹ ਬੁੱਲ੍ਹਾਂ ਦੇ ਰੰਗ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜਿਵੇਂ ਹੀ ਬਿਲੀਰੂਬਿਨ ਵਧਦਾ ਹੈ, ਬੁੱਲ੍ਹਾਂ ‘ਤੇ ਪੀਲੇ ਧੱਬੇ ਦਿਖਾਈ ਦੇਣ ਲੱਗ ਪੈਂਦੇ ਹਨ ਅਤੇ ਬੁੱਲ੍ਹਾਂ ਦਾ ਰੰਗ ਵੀ ਪੀਲਾ ਦਿਖਾਈ ਦੇਣ ਲੱਗਦਾ ਹੈ। ਬੁੱਲ੍ਹਾਂ ਦੇ ਪੀਲੇ ਹੋਣ ਦਾ ਦੂਜਾ ਕਾਰਨ ਵਿਅਕਤੀ ਦੇ ਸਰੀਰ ਵਿੱਚ ਜਿਗਰ ਦੀ ਬਿਮਾਰੀ ਦੇ ਲੱਛਣ ਹੁੰਦੇ ਹਨ ਅਤੇ ਤੀਜਾ ਕਾਰਨ ਵਾਇਰਲ ਇਨਫੈਕਸ਼ਨ ਹੋ ਸਕਦਾ ਹੈ ਜੋ ਖੂਨ ਵਿੱਚ ਕੋਈ ਬੈਕਟੀਰੀਆ ਰਲ ਜਾਣ ‘ਤੇ ਹੋ ਸਕਦਾ ਹੈ।
ਅਜਿਹੀ ਸਥਿਤੀ ਵਿੱਚ, ਪਹਿਲਾਂ ਬਿਮਾਰੀ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਬੁੱਲ੍ਹਾਂ ਦਾ ਰੰਗ ਵਾਪਸ ਲਿਆਉਣ ਲਈ ਕੁਝ ਘਰੇਲੂ ਨੁਸਖਿਆਂ ਦੀ ਮਦਦ ਲੈ ਸਕਦੇ ਹੋ।
ਭੋਜਨ ਵਿੱਚ ਸਲਾਦ ਖਾਓ, ਹਰੀਆਂ ਸਬਜ਼ੀਆਂ ਜ਼ਿਆਦਾ ਖਾਓ ਅਤੇ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਬੁੱਲ੍ਹਾਂ ‘ਤੇ ਦਾਗ-ਧੱਬੇ ਵੀ ਖਤਮ ਹੋ ਜਾਂਦੇ ਹਨ। ਇਸ ਤੋਂ ਇਲਾਵਾ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਖਾਓ। ਅਜਿਹਾ ਕਰਨ ਨਾਲ ਸਰੀਰ ਵਿੱਚ ਅਨੀਮੀਆ ਦੀ ਕਮੀ ਪੂਰੀ ਹੋ ਜਾਵੇਗੀ ਅਤੇ ਬੁੱਲ੍ਹਾਂ ਦਾ ਕੁਦਰਤੀ ਰੰਗ ਵਾਪਸ ਆਵੇਗਾ।
ਰਾਤ ਨੂੰ ਸੌਂਦੇ ਸਮੇਂ ਬੁੱਲ੍ਹਾਂ ‘ਤੇ ਗਲਿਸਰੀਨ ਨਾਲ ਮਾਲਿਸ਼ ਕਰੋ। ਰੋਜ਼ਾਨਾ ਬੁੱਲ੍ਹਾਂ ‘ਤੇ ਘਿਓ, ਕਰੀਮ ਵਰਗੀਆਂ ਕੁਦਰਤੀ ਚਿਕਨਾਈ ਵਾਲੀਆਂ ਚੀਜ਼ਾਂ ਨਾਲ ਮਾਲਿਸ਼ ਕਰੋ। ਬਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਬੁੱਲ੍ਹਾਂ ਦਾ ਕੁਦਰਤੀ ਰੰਗ ਵੀ ਵਾਪਸ ਆਉਂਦਾ ਹੈ।
ਜੇਕਰ ਤੁਸੀਂ ਸਿਗਰਟ ਪੀਂਦੇ ਹੋ ਤਾਂ ਇਸ ਨੂੰ ਤੁਰੰਤ ਛੱਡ ਦਿਓ ਅਤੇ ਜਿੰਨਾ ਹੋ ਸਕੇ, ਸੂਰਜ ਦੀ ਸਿੱਧੀ ਰੌਸ਼ਨੀ ਨੂੰ ਬੁੱਲ੍ਹਾਂ ‘ਤੇ ਨਾ ਪੈਣ ਦਿਓ।
ਧਿਆਨ ਰਹੇ ਕਿ ਬੁੱਲ੍ਹਾਂ ‘ਤੇ ਦਾਗ-ਧੱਬੇ ਦੂਰ ਕਰਨ ਲਈ ਉਨ੍ਹਾਂ ਨੂੰ ਕਿਸੇ ਵੀ ਚੀਜ਼ ਨਾਲ ਨਿਚੋੜਨ, ਰਗੜਨ ਜਾਂ ਖੁਰਕਣ ਦੀ ਕੋਸ਼ਿਸ਼ ਨਾ ਕਰੋ। ਅਜਿਹੀ ਸਥਿਤੀ ‘ਚ ਬੁੱਲ੍ਹਾਂ ‘ਤੇ ਜਖਮ ਹੋ ਸਕਦੇ ਨੇ ਅਤੇ ਉਨ੍ਹਾਂ ‘ਚੋਂ ਖੂਨ ਵੀ ਨਿਕਲ ਸਕਦਾ ਹੈ, ਜਿਸ ਨਾਲ ਇਨਫੈਕਸ਼ਨ ਹੋ ਸਕਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h