ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਤੇ ਸੂਰਜ ਦੀ ਤਪਸ਼ ਪੂਰੀ ਪੈ ਰਹੀ ਹੈ ਗਰਮੀ ਦਾ ਤਾਪਮਾਨ ਵਧਦਾ ਜਾ ਰਿਹਾ ਹੈ। ਤੇਜ਼ ਧੁੱਪ ਕਾਰਨ ਚਮੜੀ ਟੈਨਿੰਗ ਦਾ ਸ਼ਿਕਾਰ ਹੋ ਰਹੀ ਹੈ। ਤੇਜ਼ ਧੁੱਪ ਕਾਰਨ ਲੋਕਾਂ ਦੀ ਚਮੜੀ ਪਹਿਲਾਂ ਹੀ ਬੇਜਾਨ ਹੋਣ ਲੱਗ ਪਈ ਹੈ।
ਸਨਬਰਨ ਅਤੇ ਟੈਨਿੰਗ ਨੇ ਚਮੜੀ ਨੂੰ ਬੇਜਾਨ ਬਣਾ ਦਿੱਤਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ, ਲੋਕਾਂ ਨੂੰ ਆਪਣੀ ਚਮੜੀ ਦੀ ਵਧੇਰੇ ਦੇਖਭਾਲ ਕਰਨ ਦੀ ਲੋੜ ਹੈ।
ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੀ ਚਮੜੀ ਦੀ ਖਾਸ ਦੇਖਭਾਲ ਲਈ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਐਲੋਵੇਰਾ ਚਮੜੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ। ਇੱਥੇ ਐਲੋਵੇਰਾ ਫੇਸ ਪੈਕ ਬਣਾਉਣ ਦਾ ਆਸਾਨ ਤਰੀਕਾ ਸਿੱਖੋ।
ਟੈਨਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਸਰੀਰ ਦੇ ਜਿਸ ਵੀ ਹਿੱਸੇ ਤੇ ਤੁਹਾਨੂੰ ਟੈਨਿੰਗ ਹੋਈ ਹੈ ਉਸ ‘ਤੇ ਐਲੋਵੇਰਾ ਜੇਲ ਤੇ ਸ਼ਹਿਦ ਦਾ ਪੈਕ ਬਣਾ ਕੇ ਲਗਾ ਸਕਦੇ ਹੋ।
ਇਸਨੂੰ ਇਸਤੇਮਾਲ ਕਰਨ ਲਈ ਤੁਸੀਂ ਇੱਕ ਕੋਲੀ ਦੇ ਵਿੱਚ ਫਰੈਸ਼ ਐਲੋਵੇਰਾ ਜੇਲ੍ਹ ਲਓ ਅਤੇ ਉਸ ਚ ਕੁਝ ਕ ਮਾਤਰਾ ਵਿੱਚ ਸ਼ਹਿਦ ਮਿਕਸ ਕਰ ਲਓ। ਇਸ ਨੂੰ ਮੂੰਹ ਤੇ ਲਗਾਓ ਅਤੇ 10 ਮਿੰਟ ਬਾਅਦ ਚਿਹਰਾ ਸਾਫ ਸਾਢੇ ਪਾਣੀ ਨਾਲ ਧੋ ਲਓ।
ਇਸ ਤੋਂ ਇਲਾਵਾ ਟੈਨਿੰਗ ਨੂੰ ਖਤਮ ਕਰਨ ਲਈ ਨਿੰਬੂ ਤੇ ਐਲੋਵੇਰਾ, ਖੀਰੇ ਦਾ ਇਸਤੇਮਾਲ ਵੀ ਕਰ ਸਕਦੇ ਹੋ। ਗੁਲਾਬ ਜਲ ਵੀ ਟੈਨਿੰਗ ਅਤੇ ਸੁੰਬਰਨ ਨੂੰ ਘਟਾਉਣ ਲਈ ਬੇਹੱਦ ਲਾਭਦਾਇਕ ਸਾਬਿਤ ਹੋ ਸਕਦਾ ਹੈ।