ਗੁਰਦਾਸਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਰਹਿਣ ਵਾਲੇ 24 ਸਾਲ ਦੇ ਨੌਜਵਾਨ ਹਰਮਿੰਦਰ ਸਿੰਘ ਹੈਰੀ ਨੇ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕੀਤਾ ਹੈ ਅਤੇ ਕਨੇਡਾ ਪੁਲਿਸ ਵਿੱਚ ਭਰਤੀ ਹੋਇਆ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਹੀ ਮੇਰੇ ਬੇਟੇ ਨੂੰ ਭਰਤੀ ਹੋਣ ਦਾ ਸ਼ੌਂਕ ਸੀ ਉਹਨਾਂ ਨੇ ਕਿਹਾ ਕਿ ਬਹੁਤ ਮਿਹਨਤ ਤੋਂ ਬਾਅਦ ਉਹ ਭਰਤੀ ਹੋਇਆ।
ਜਿਸ ਤੋਂ ਬਾਅਦ ਸਾਡੇ ਘਰ ਵਿੱਚ ਵਿਆਹ ਵਾਲਾ ਮਾਹੌਲ ਹੈ ਲੋਕ ਵਧਾਈਆਂ ਦੇਣ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਮੈਂ ਖੁਦ ਆਰਮੀ ਵਿੱਚ ਨੌਕਰੀ ਕੀਤੀ ਹੈ ਅਤੇ ਆਪਣੇ ਬੱਚੇ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਮੇਰੀ ਪਤਨੀ ਦਾ ਬਹੁਤ ਵੱਡਾ ਹੱਥ ਹੈ ਅੱਜ ਉਹ ਇਸ ਸੰਸਾਰ ਤੇ ਨਹੀਂ ਹੈ ਪਰ ਮੇਰੇ ਬੇਟੇ ਨੇ ਉਸ ਦਾ ਸੁਪਨਾ ਪੂਰਾ ਕੀਤਾ।