Young Professionals Scheme: ਭਾਰਤ ਅਤੇ ਯੂਕੇ ਅਗਲੇ ਮਹੀਨੇ ਯੰਗ ਪ੍ਰੋਫੈਸ਼ਨਲ ਸਕੀਮ ਸ਼ੁਰੂ ਕਰਨਗੇ। ਇਸ ਤਹਿਤ 18 ਤੋਂ 30 ਸਾਲ ਦੀ ਉਮਰ ਵਰਗ ਵਿੱਚ ਡਿਗਰੀ ਵਾਲੇ ਭਾਰਤੀ ਨਾਗਰਿਕ ਦੋ ਸਾਲ ਤੱਕ ਬ੍ਰਿਟੇਨ ਵਿੱਚ ਰਹਿ ਸਕਣਗੇ ਤੇ ਕੰਮ ਕਰ ਸਕਣਗੇ। , ਇੱਥੇ ਆਯੋਜਿਤ 15ਵੀਂ ਭਾਰਤ-ਯੂਕੇ ਵਿਦੇਸ਼ ਦਫਤਰ ਸਲਾਹ-ਮਸ਼ਵਰੇ (15th India-UK Foreign Office Consultations-FOC) ਤੋਂ ਬਾਅਦ ਜਾਰੀ ਕੀਤੇ ਗਏ ਵਿਦੇਸ਼ ਮੰਤਰਾਲੇ (MEA) ਦੇ ਬਿਆਨ ਮੁਤਾਬਕ ਇਹ ਸਕੀਮ 28 ਫਰਵਰੀ ਨੂੰ ਸ਼ੁਰੂ ਕੀਤੀ ਜਾਵੇਗੀ। ਪੂਰੀ ਜਾਣਕਾਰੀ ਪੜ੍ਹੋ…
ਰੋਡਮੈਪ-2030 ਬਾਰੇ ਚਰਚਾ ਕੀਤੀ
ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਭਾਰਤੀ ਵਫ਼ਦ ਦੀ ਅਗਵਾਈ ਕੀਤੀ, ਜਦੋਂ ਕਿ ਬ੍ਰਿਟਿਸ਼ ਪੱਖ ਦੀ ਅਗਵਾਈ ਫਿਲਿਪ ਬਾਰਟਨ ਨੇ ਕੀਤੀ। ਬਾਰਟਨ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ। ਬਾਰਟਨ ਨਾਲ ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਟਵਿੱਟਰ ‘ਤੇ ਕਿਹਾ, “ਅਸੀਂ ਰੋਡਮੈਪ 2030 ਦੇ ਤਹਿਤ ਤਰੱਕੀ ਅਤੇ ਗਲੋਬਲ ਮੁੱਦਿਆਂ ਸਮੇਤ ਸਾਡੇ ਵਧਦੇ ਦੁਵੱਲੇ ਸਬੰਧਾਂ ‘ਤੇ ਚਰਚਾ ਕੀਤੀ।”
ਬ੍ਰਿਟੇਨ ਸਰਕਾਰ ਦੇ ਇੱਕ ਬਿਆਨ ਮੁਤਾਬਕ ਬਾਰਟਨ ਨੇ ਕਿਹਾ, ”ਮੈਂ ਇੱਥੇ ਨਵੀਂ ਦਿੱਲੀ ‘ਚ ਆ ਕੇ ਬਹੁਤ ਖੁਸ਼ ਹਾਂ, ਰੋਡਮੈਪ-2030 ਪ੍ਰਤੀ ਬ੍ਰਿਟੇਨ ਦੀ ਵਚਨਬੱਧਤਾ ਨੂੰ ਦਰਸਾਉਣ ਲਈ, 2023 ਦੀ ਸ਼ੁਰੂਆਤ ‘ਚ ਭਾਰਤ ਦੇ ਨਾਲ ਸਹਿਯੋਗ ਨੂੰ ਡੂੰਘਾਈ ਨਾਲ ਲੈ ਜਾਣ ਲਈ। ਸਾਡੀ ਵਿਆਪਕ ਰਣਨੀਤਕ ਭਾਈਵਾਲੀ ਦੇ ਜ਼ਰੀਏ, ਭੋਜਨ ਅਤੇ ਊਰਜਾ ਸੁਰੱਖਿਆ, ਕੋਵਿਡ ਤੋਂ ਬਾਅਦ ਦੀ ਆਰਥਿਕ ਰਿਕਵਰੀ ਅਤੇ ਭਵਿੱਖੀ ਮਹਾਂਮਾਰੀ ਨੂੰ ਰੋਕਣ ਸਮੇਤ ਅੱਜ ਦੁਨੀਆ ਨੂੰ ਦਰਪੇਸ਼ ਸਭ ਤੋਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਯੂਕੇ ਅਤੇ ਭਾਰਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।”
ਜਾਣੋ ਕੀ ਹੈ ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ?
ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ 18 ਤੋਂ 30 ਸਾਲ ਦੀ ਉਮਰ ਦੇ ਪੜ੍ਹੇ-ਲਿਖੇ ਭਾਰਤੀ ਨਾਗਰਿਕਾਂ ਨੂੰ ਯੂਕੇ ਵਿੱਚ ਦੋ ਸਾਲਾਂ ਤੱਕ ਰਹਿਣ ਅਤੇ ਕੰਮ ਕਰਨ ਲਈ ਸਾਲਾਨਾ 3,000 ਸਥਾਨਾਂ ਦੀ ਪੇਸ਼ਕਸ਼ ਕਰੇਗੀ। ਪ੍ਰੋਗਰਾਮ ਪਰਸਪਰ ਹੋਵੇਗਾ। ਯਾਨੀ, ਯੂਕੇ ਦੇ ਪੇਸ਼ੇਵਰਾਂ ਨੂੰ ਉਸੇ ਸਥਿਤੀ ਵਿੱਚ ਭਾਰਤ ਵਿੱਚ ਰਹਿੰਦੇ ਹੋਏ ਤੇ ਕੰਮ ਕਰਦੇ ਹੋਏ ਪੇਸ਼ੇਵਰ ਐਕਸਚੇਂਜ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਯੂਕੇ ਹੋਮ ਆਫਿਸ ਦੇ ਅੰਕੜਿਆਂ ਮੁਤਾਬਕ, ਜੂਨ 2022 ਨੂੰ ਖ਼ਤਮ ਹੋਏ 12 ਮਹੀਨਿਆਂ ਵਿੱਚ ਯੂਕੇ ਵਲੋਂ ਜਾਰੀ ਵਿਦਿਆਰਥੀ ਵੀਜ਼ਾ ਲਈ ਭਾਰਤ ਨੇ ਚੀਨ ਨੂੰ ਪਛਾੜ ਦਿੱਤਾ।
ਇਹ ਵੀ ਜਾਣੋ
MEA ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਯੂਕੇ ਭਵਿੱਖ ਦੇ ਸਬੰਧਾਂ ਲਈ ਰੋਡਮੈਪ 2030 ਨੂੰ ਅਪਣਾਉਣ ਦੇ ਨਾਲ ਇੱਕ ਵਿਆਪਕ ਰਣਨੀਤਕ ਭਾਈਵਾਲੀ ਸਾਂਝੀ ਕਰਦੇ ਹਨ। FOC ਨੇ ਕੋਵਿਡ ਮਹਾਂਮਾਰੀ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਰੋਡਮੈਪ 2030 ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕਰਨ ਦਾ ਮੌਕਾ ਪ੍ਰਦਾਨ ਕੀਤਾ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਨੇ ਵਪਾਰ ਅਤੇ ਆਰਥਿਕ ਸਹਿਯੋਗ, ਰੱਖਿਆ ਅਤੇ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ, ਲੋਕਾਂ ਨਾਲ ਲੋਕਾਂ ਦੇ ਸਬੰਧਾਂ, ਸਿਹਤ ਅਤੇ ਜਲਵਾਯੂ ਤਬਦੀਲੀ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ।
ਦੋਵਾਂ ਧਿਰਾਂ ਨੇ ਅਫਗਾਨਿਸਤਾਨ, ਯੂਕਰੇਨ, ਇੰਡੋ-ਪੈਸੀਫਿਕ, ਰਾਸ਼ਟਰਮੰਡਲ ਅਤੇ ਸੰਯੁਕਤ ਰਾਸ਼ਟਰ ਸਮੇਤ ਆਪਸੀ ਹਿੱਤਾਂ ਦੇ ਖੇਤਰੀ ਅਤੇ ਵਿਸ਼ਵ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਯੂਕੇ ਨੇ 2021-22 ਵਿੱਚ ਇੱਕ ਗੈਰ-ਸਥਾਈ ਮੈਂਬਰ ਵਜੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ UNSC ਸੁਧਾਰਾਂ ਲਈ ਆਪਣੇ ਸਮਰਥਨ ਨੂੰ ਦੁਹਰਾਇਆ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਰਾਜਨੀਤਿਕ ਅਤੇ ਸੀਨੀਅਰ ਅਧਿਕਾਰੀ ਪੱਧਰ ‘ਤੇ ਨਿਯਮਤ ਆਦਾਨ-ਪ੍ਰਦਾਨ ਨੂੰ ਕਾਇਮ ਰੱਖਣ ਅਤੇ 2024 ਵਿੱਚ ਲੰਡਨ ਵਿੱਚ ਅਗਲੀ ਐਫਓਸੀ ਆਯੋਜਿਤ ਕਰਨ ਲਈ ਸਹਿਮਤ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h