RBI Governor Shaktikanta Das: ਰਿਜ਼ਰਵ ਬੈਂਕ ਸਮੇਂ-ਸਮੇਂ ‘ਤੇ ਬੈਂਕਾਂ ਬਾਰੇ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਆਰਬੀਆਈ ਗਵਰਨਰ ਵੱਲੋਂ ਬੈਂਕਾਂ ਅਤੇ ਗਾਹਕਾਂ ਨੂੰ ਲੈ ਕੇ ਨਵੇਂ ਨਿਯਮ ਬਣਾਏ ਗਏ ਹਨ। ਹੁਣ ਇੱਕ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਹੈ ਕਿ ਜੇਕਰ ਤੁਹਾਡੇ ਖਾਤੇ ਦਾ ਬੈਲੇਂਸ 30,000 ਰੁਪਏ ਤੋਂ ਵੱਧ ਹੈ ਤਾਂ ਤੁਹਾਡਾ ਖਾਤਾ ਬੰਦ ਕੀਤਾ ਜਾ ਸਕਦਾ ਹੈ। ਇਸ ਵਾਇਰਲ ਮੈਸੇਜ ਨੂੰ ਦੇਖਣ ਤੋਂ ਬਾਅਦ ਗਾਹਕਾਂ ਦੇ ਮਨ ‘ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।
ਪੀਆਈਬੀ ਨੇ ਕੀਤੀ ਤੱਥਾਂ ਦੀ ਜਾਂਚ
ਇਸ ਵਾਇਰਲ ਮੈਸੇਜ ਨੂੰ ਦੇਖਣ ਤੋਂ ਬਾਅਦ ਪੀਆਈਬੀ ਵੱਲੋਂ ਇਸਦੀ ਤੱਥ-ਜਾਂਚ ਕੀਤੀ ਗਈ, ਜਿਸ ‘ਚ ਇਸ ਸੰਦੇਸ਼ ਦੀ ਸੱਚਾਈ ਦਾ ਪਤਾ ਲਗਾਇਆ ਗਿਆ। ਦੱਸ ਦੇਈਏ ਕਿ ਕੀ ਆਰਬੀਆਈ ਗਵਰਨਰ ਨੇ ਅਜਿਹਾ ਕੋਈ ਐਲਾਨ ਕੀਤਾ ਹੈ ਜਾਂ ਨਹੀਂ-
ਪੀਆਈਬੀ ਨੇ ਕੀਤਾ ਟਵੀਟ
एक ख़बर में दावा किया जा रहा है कि भारतीय रिजर्व बैंक के गवर्नर ने बैंक खातों को लेकर एक अहम ऐलान किया है कि अगर किसी भी खाताधारक के खाते में 30,000 रुपये से ज्यादा है तो उसका खाता बंद कर दिया जाएगा#PIBFactCheck
▪️ यह ख़बर #फ़र्ज़ी है।
▪️ @RBI ने ऐसा कोई निर्णय नहीं लिया है। pic.twitter.com/dZxdb5tOU9
— PIB Fact Check (@PIBFactCheck) June 15, 2023
ਪੀਆਈਬੀ ਫੈਕਟ ਚੈਕ ਨੇ ਆਪਣੇ ਅਧਿਕਾਰਤ ਟਵੀਟ ਵਿੱਚ ਲਿਖਿਆ ਹੈ ਕਿ ਇੱਕ ਖ਼ਬਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਨੇ ਬੈਂਕ ਖਾਤਿਆਂ ਨੂੰ ਲੈ ਕੇ ਇੱਕ ਅਹਿਮ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਵੀ ਖਾਤਾ ਧਾਰਕ ਦੇ ਖਾਤੇ ਵਿੱਚ 30,000 ਰੁਪਏ ਤੋਂ ਵੱਧ ਹਨ ਤਾਂ ਉਸਦਾ ਖਾਤਾ ਬੰਦ ਹੋ ਜਾਵੇਗਾ।
ਕਿਸੇ ਨਾਲ ਫਰਜ਼ੀ ਮੈਸੇਜ ਸ਼ੇਅਰ ਨਾ ਕਰੋ
ਕੇਂਦਰ ਸਰਕਾਰ ਨੇ ਅੱਗੇ ਕਿਹਾ ਹੈ ਕਿ ਅਜਿਹੇ ਸੰਦੇਸ਼ ਕਿਸੇ ਨਾਲ ਵੀ ਸਾਂਝੇ ਨਹੀਂ ਕੀਤੇ ਜਾਣੇ ਚਾਹੀਦੇ। RBI ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਵਾਇਰਲ ਮੈਸੇਜ ਦਾ ਕਰਵਾ ਸਕਦੇ ਹੋ ਫੈਕਟ ਚੈੱਕ
ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਅਜਿਹੀਆਂ ਝੂਠੀਆਂ ਖ਼ਬਰਾਂ ਤੋਂ ਦੂਰ ਰਹੋ ਤੇ ਇਨ੍ਹਾਂ ਖ਼ਬਰਾਂ ਨੂੰ ਕਿਸੇ ਨਾਲ ਵੀ ਸਾਂਝਾ ਨਾ ਕਰੋ। ਅਜਿਹੀਆਂ ਖ਼ਬਰਾਂ ਨੂੰ ਅੱਗੇ ਨਾ ਭੇਜੋ। ਜੇਕਰ ਤੁਸੀਂ ਵੀ ਕਿਸੇ ਵਾਇਰਲ ਮੈਸੇਜ ਦੀ ਸੱਚਾਈ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਮੋਬਾਈਲ ਨੰਬਰ 918799711259 ਜਾਂ socialmedia@pib.gov.in ‘ਤੇ ਮੇਲ ਕਰ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h