ਗਰਮੀ ਦੇ ਕਾਰਨ ਸਿਰ ‘ਚ ਦਰਦ ਹੋ ਗਿਆ ਹੈ ਤਾਂ ਪਾਣੀ ਪੀਂਦੇ ਰਹੋ ਅਤੇ ਹਾਈਡ੍ਰੇਟ ਰਹੋ।ਸਿਰ ‘ਚ ਦਰਦ ਵੱਧ ਗਿਆ ਹੈ ਤਾਂ ਪਾਣੀ ਦੀ ਮਾਤਰਾ ਵਧਾ ਦਿਓ।ਸਿਰਦਰਦ ਦਾ ਇਕ ਵੱਡਾ ਕਾਰਨ ਇਲੈਕਟ੍ਰਾਨਿਕ ਆਈਟ ਦਾ ਲਗਾਤਾਰ ਇਸਤੇਮਾਲ ਕਰਨਾ ਵੀ ਹੈ।
ਤੇਜ਼ ਧੁੱਪ ਕਾਰਨ ਅਕਸਰ ਕਈ ਲੋਕਾਂ ਨੂੰ ਸਿਰਦਰਦ ਦੀ ਪ੍ਰੇਸ਼ਾਨੀ ਰਹਿੰਦੀ ਹੈ।ਕੀ ਤੁਸੀਂ ਸਿਰਦਰਦ ਤੋਂ ਪ੍ਰੇਸ਼ਾਨ ਹੋ ਕੇ ਦਵਾਈਆਂ ਦਾ ਸਹਾਰਾ ਲੈਂਦੇ ਹੋ? ਜ਼ਰੂਰ ਨਹੀਂ ਸਿਰਦਰਦ ਤੋਂ ਰਾਹਤ ਪਾਉਣ ਦੇ ਲਈ ਹਰ ਵਾਰ ਦਵਾਈ ਲਈ ਜਾਵੇ।ਸਿਰ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਉਪਾਅ ਵੀ ਅਪਣਾ ਸਕਦੇ ਹੋ।