NHAI:ਲਾਢੋਵਾਲ ਟੋਲ ਪਲਾਜ਼ਾ ਇੱਕ ਵਾਰ ਫਿਰ ਮੁਸਾਫਰਾਂ ਦੀ ਜੇਬ ‘ਤੇ ਹੋਰ ਬੋਝ ਪੈਣ ਜਾ ਰਿਹਾ ਹੈ ਜਲੰਧਰ ਅਤੇ ਲੁਧਿਆਣਾ ਦਾ ਸਫਰ ਹੁਣ ਹੋਰ ਮਹਿੰਗਾ ਪਵੇਗਾ ਕਿਉਂਕਿ ਲਾਡੋਵਾਲ ਟੋਲ ਪਲਾਜ਼ਾ ਨੇ ਟੋਲ ਟੈਕਸ ਦੇ ਰੇਟ ਵਧਾ ਦਿੱਤੇ ਹਨ ਅਤੇ ਇਹ ਨਵੀਆਂ ਕੀਮਤਾਂ 1 ਸਤੰਬਰ ਤੋਂ ਲਾਗੂ ਹੋਣਗੀਆਂ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਟੋਲ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਟੋਲ ਦਰਾਂ ਵਿੱਚ ਵਾਧਾ 1 ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ‘ਤੇ ਲਾਗੂ ਹੋਵੇਗਾ।
ਜਿਕਰਯੋਗ ਹੈ ਕਿ ਵਨ-ਵੇ ਵਾਹਨਾਂ ਦੇ ਡਰਾਈਵਰਾਂ ਨੂੰ ਹੁਣ 15 ਰੁਪਏ ਹੋਰ ਅਦਾ ਕਰਨੇ ਪੈਣਗੇ। ਦੋਵਾਂ ਪਾਸਿਆਂ ਤੋਂ ਆਉਣ-ਜਾਣ ਵਾਲਿਆਂ ਨੂੰ 25 ਰੁਪਏ ਹੋਰ ਅਦਾ ਕਰਨੇ ਪੈਣਗੇ।
ਮਿੰਨੀ ਬੱਸ 265 ਅਤੇ 395 ਦੋਵਾਂ ਪਾਸਿਆਂ ਤੋਂ ਆਉਣ-ਜਾਣ ਅਤੇ 7880 ਰੁਪਏ ਪ੍ਰਤੀ ਮਹੀਨਾ ਵਸੂਲੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜੇਕਰ ਪ੍ਰਾਈਵੇਟ ਬੱਸਾਂ ਅਤੇ ਟਰੱਕਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਇੱਕ ਪਾਸੇ ਜਾਣ ਵਾਲੀ ਬੱਸ ਲਈ 525 ਰੁਪਏ ਅਤੇ ਦੋਵੇਂ ਪਾਸੇ ਆਉਣ-ਜਾਣ ਲਈ 790 ਰੁਪਏ ਮਹਿਜ਼ 15765 ਰੁਪਏ ਕੀਤੇ ਜਾਣਗੇ।
ਇਹ ਵੀ ਪੜ੍ਹੋ : ਛੇ ਕੇਂਦਰਾਂ ਵਿੱਚ ਦੁਬਾਰਾ ਹੋਵੇਗੀ ਨੀਟ ਪ੍ਰੀਖਿਆ…
ਡਬਲ ਐਕਸਲ ਟਰੇਨ ‘ਚ 865 ਵਨ-ਵੇਅ, 1265 ਆਉਣ-ਜਾਣ ਅਤੇ 25335 ਰੁਪਏ ‘ਚ ਪਾਸ ਬਣਾਇਆ ਜਾਵੇਗਾ। ਦੱਸ ਦੇਈਏ ਕਿ ਇਹ ਕੀਮਤਾਂ ਸਿਰਫ ਲਾਡੋਵਾਲ ਟੋਲ ਪਲਾਜ਼ਾ ‘ਤੇ ਹੀ ਨਹੀਂ ਬਲਕਿ ਪਾਣੀਪਤ ਤੋਂ ਜਲੰਧਰ ਸੈਕਸ਼ਨ ਦੇ ਵਿਚਕਾਰ ਵਾਲੇ ਸਾਰੇ ਟੋਲ ਪਲਾਜ਼ਿਆਂ ‘ਤੇ ਉਨ੍ਹਾਂ ਦੀਆਂ ਕੀਮਤਾਂ ਦੇ ਹਿਸਾਬ ਨਾਲ ਵਧ ਰਹੀਆਂ ਹਨ।
ਯਾਤਰੀਆਂ ਨੂੰ ਪਹਿਲਾਂ ਜਿੱਥੇ ਇਕ ਪਾਸੇ ਦੇ ਸਫਰ ਲਈ 135 ਰੁਪਏ ਅਤੇ ਦੋਵਾਂ ਪਾਸਿਆਂ ਲਈ 200 ਰੁਪਏ ਦੇਣੇ ਪੈਂਦੇ ਸੀ ਹੁਣ ਉੱਥੇ ਹੀ ਹੁਣ ਇੱਕ ਪਾਸੇ ਲਈ 150 ਅਤੇ ਦੋਵੇਂ ਪਾਸਿਆਂ ਲਈ 225 ਰੁਪਏ ਅਦਾ ਕਰਨੇ ਪੈਣਗੇ।
ਇਸ ਦੌਰਾਨ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਕਰਮਜੀਤ ਸਿੰਘ ਚੌਧਰੀ, ਡਾਕਟਰ ਨਵਜੋਤ ਸਿੰਘ ਦਹੀਆ ਅਤੇ ਪਰਮਿੰਦਰ ਮਹਿਤਾ ਨੇ ਟੋਲ ਦਰਾਂ ਵਿੱਚ ਵਾਧੇ ਦਾ ਵਿਰੋਧ ਕੀਤਾ ਹੈ।
ਇਹ ਰੇਟ 1 ਸਤੰਬਰ ਤੋਂ ਲਾਗੂ ਹੋਣ ਜਾ ਰਹੇ ਹਨ