ਬੀਤੇ ਕੱਲ੍ਹ ਬਟਾਲਾ ‘ਚ ਡਾ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨ ਤੋੜ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਬਟਾਲਾ ਪੁਲਿਸ ਵਲੋ ਕੇਸ ਦਰਜ ਕਰ ਤਫ਼ਤੀਸ਼ ਕੀਤੀ ਜਾ ਰਹੀ ਸੀ।
ਉੱਥੇ ਹੀ DIG ਬਾਰਡਰ ਰੰਜੇ ਸਤਿੰਦਰ ਸਿੰਘ ਨੇ ਇਸ ਮਾਮਲੇ ‘ਚ ਅੱਜ ਬਟਾਲਾ ‘ਚ ਪ੍ਰੈਸ ਕਾਨਫਰੰਸ ਕਰਦੇ ਹੋਏ ਖੁਲਾਸਾ ਕੀਤਾ ਕਿ ਬਟਾਲਾ ਪੁਲਿਸ ਵੱਲੋਂ ਮਾਮਲਾ ਧਿਆਨ ‘ਚ ਆਉਣ ਤੋ ਬਾਅਦ 24 ਘੰਟੇ ਦੇ ਅੰਦਰ ਅੰਦਰ ਹੀ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ।
ਦੱਸ ਦੇਈਏ ਕਿ ਬੁੱਤ ਨੂੰ ਨੁਕਸਾਨ ਦੇਣ ਵਾਲੇ 6 ਨੌਜਵਾਨਾ ਨੂੰ ਗ੍ਰਿਫ਼ਤਾਰ ਕਰ ਵੱਖ ਵੱਖ ਧਰਾਵਾ ਹੇਠ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਨੌਜਵਾਨ ਵਲੋ 31 ਮਾਰਚ ਦੀ ਦੇਰ ਰਾਤ ਬੁੱਤ ਦੀ ਭੰਨਤੋੜ ਕੀਤੀ ਗਈ ਸੀ।
ਉੱਥੇ ਹੀ ਪੁਲਿਸ ਅਧਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਚ 6 ਨੌਜਵਾਨਾਂ ਦੀ ਗ੍ਰਿਫ਼ਤਾਰੀ ਕੀਤੀ ਜਾ ਚੁੱਕੀ ਹੈ ਅਤੇ ਇੱਕ ਹੋਰ ਇਹਨਾਂ ਦਾ ਸਾਥੀ ਸੀ ਜੋ ਹਾਲੇ ਫਰਾਰ ਹੈ ਅਤੇ ਜਿਸ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਡੀਆਈਜੀ ਦਾ ਕਹਿਣਾ ਸੀ ਕਿ ਉਹਨਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਜੋ ਉਹਨਾਂ ਵਲੋ ਇਹ ਵਾਰਦਾਤ ਕੀਤੀ ਗਈ ਹੈ ਉਸ ਪਿੱਛੇ ਨੌਜਵਾਨਾਂ ਦਾ ਮਕਸਦ ਕੀ ਸੀ ਅਤੇ ਜਾ ਕਿਸੇ ਦੇ ਇਸ਼ਾਰੇ ਤੇ ਇਨ੍ਹਾਂ ਵਲੋ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਬਾਰੇ ਜਾਂਚ ਕਰ ਜਲਦ ਖੁਲਾਸੇ ਕਿਤੇ ਜਾਣਗੇ ।