ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 100 ਦਿਨਾਂ ਮਿਸ਼ਨ ਗੱਲ ਪੰਜਾਬ ਦੀ ਜਾਰੀ ਹੈ ਬੀਤੇ ਦਿਨ ਹਲਕਾ ਜ਼ੀਰਾ ਅਤੇ ਅੱਜ ਗੁਰੂਹਰ ਸਹਾਏ ਸੁਖਬੀਰ ਬਾਦਲ ਲੋਕਾਂ ਦੀ ਰਾਇ ਲੈਣ ਪਹੁੰਚੇ | ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ‘ਚ ਅਕਾਲੀ ਦਲ -ਬਸਪਾ ਦੀ ਸਰਕਾਰ ਆਉਣ ਤੇ ਗੈਂਗਸਟਰ ਕਲਚਰ ਬਿਲਕੁਲ ਖ਼ਤਮ ਕਰ ਦਿੱਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਮੰਤਰੀਆਂ ਵੱਲੋਂ ਦਿੱਤੀ ਜਾ ਰਹੀ ਸ਼ਹਿ ਤੇ ਅੱਜ ਦਿਨ ਦਿਹਾੜੇ ਲੁੱਟਾਂ , ਖੋਹਾਂ , ਕਤਲ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ਦੇ ਬਾਅਦ ਤੁਹਾਨੂੰ ਗੁੰਡਾਗਰਦੀ ਤੋਂ ਮੁਕਤ ਪੰਜਾਬ ਦਿਖਾਈ ਦੇਵੇਗਾ ।
100 ਦਿਨ 100 ਹਲਕਾ ਪ੍ਰੋਗਰਾਮ ਤਹਿਤ ਅੱਜ ਉਹ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅੰਦਰ ਵੱਖ- ਵੱਖ ਸਥਾਨਾਂ ਤੇ ਜਨਤਕ ਪ੍ਰੋਗਰਾਮਾਂ ਨੂੰ ਸੰਬੋਧਨ ਕਰ ਰਹੇ ਸਨ । ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਦਾ ਰਸਮੀ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਹੂੰਝਾਫੇਰ ਜਿੱਤ ਦਰਜ ਕਰਕੇ ਸਰਕਾਰ ਬਨਾਉਣ ਜਾ ਰਿਹਾ ਹੈ ।ਭਾਵੇਂ ਕਿ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਆਪਣਾ ਚੋਣ ਪ੍ਰਚਾਰ ਜਾਰੀ ਹੈ ਪਰ ਰਸਮੀ ਤੌਰ ‘ਤੇ ਉਮੀਦਵਾਰ ਐਲਾਨ ਕਰਨ ਮੌਕੇ ਉਹਨਾਂ ਕਿਹਾ ਕਿ ਨੋਨੀ ਮਾਨ ਮੇਰਾ ਛੋਟਾ ਭਰਾ ਹੈ । ਮਾਨ ਪਰਵਾਰ ਦੀ ਕਾਰਜ਼ਸ਼ੈਲੀ ਨੂੰ ਦੇਖਦੇ ਹਲਕੇ ਦੇ ਲੋਕ ਵੱਡੇ ਫਰਕ ਨਾਲ ਜੇਤੂ ਬਨਾਉਣਗੇ ।
ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਨਜ਼ਦੀਕੀ ਸਾਥੀ ਹੋਣ ਦੇ ਬਾਵਜੂਦ ਅਪਨੇ ਹਲਕੇ ਦੇ ਲੋਕਾਂ ਦਾ ਸਾਰ ਨਾ ਲੈ ਕੇ ਰਾਣਾ ਸੋਢੀ ਨੇ ਦਰਸਾਇਆ ਹੈ ਕਿ ਉਹ ਦਿਲੋਂ ਸਾਫ ਨਹੀਂ ਹੈ ।ਉਨ੍ਹਾਂ ਕਿਹਾ ਕਿ ਝੂਠੇ ਲੋਕ ਸਹੁੰ ਖਾ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਹਨ ।ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਨਾਲਵਿਸ਼ਵਾਸ਼ਘਾਤ ਕੀਤਾ । ਭਗਵੰਤ ਮਾਨ ਨੇ ਸਟੇਜ ਉੱਪਰ ਆਪਣੀ ਮਾਂ ਦੀ ਝੂਠੀ ਸਹੁੰ ਕੇ ਸ਼ਰਾਬ ਛੱਡਣ ਦੀ ਗੱਲ ਕੀਤੀ ਪਰ ਵੋਟ ਲੈਣ ਤੋਂ ਬਾਅਦ ਉਹ ਫਿਰ ਸ਼ਰਾਬ ਨਾਲ ਡੱਕਿਆ ਰਹਿੰਦਾ ਹੈ ।
ਅਰਵਿੰਦ ਕੇਜਰੀਵਾਲ ਨੇ ਆਪਣੇ ਬੱਚੇ ਦੀ ਸਹੁੰ ਖਾਧੀ ਪਰ ਉਸ ਤੇ ਪੂਰਾ ਨਹੀਂ ਉਤਰਿਆ । ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਜੋ ਵੀ ਕਿਹਾ ਉਹ ਪੂਰਾ ਕਰਕੇ ਦਿਖਾਇਆ ।ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਗੈਂਗਸਟਰ ਕਲਚਰ ਨੇ ਪੈਰ ਪਸਾਰੇ ਹਨ ।ਅੱਜ ਪੰਜਾਬ ਪੁੁਲਸ ਦੇ ਐੱਸ ਐੱਚ ਓ , ਡੀ ਐੱਸ ਪੀਜ਼ , ਕਾਂਗਰਸੀ ਐਮ ਐਲ ਏ ਅਤੇ ਉਨ੍ਹਾਂ ਦੇ ਪੁੱਤਰਾਂ ਦੇ ਇਸ਼ਾਰਿਆਂ ਤੇ ਨਾਜਾਇਜ਼ ਕਾਰਵਾਈਆਂ ਕਰ ਰਹੇ ਹਨ ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਵਾਅਦਿਆਂ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਕੀਤਾ ਹੋਇਆ ਇਕ ਇਕ ਵਾਅਦਾ ਇਕ ਸਾਲ ਅੰਦਰ ਪੂਰਾ ਕਰਨਗੇ ।ਇਸ ਮੌਕੇ ਵਰਦੇਵ ਸਿੰਘ ਨੋਨੀ ਮਾਨ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਵੱਲੋਂ ਰਣਜੀਤ ਸਿੰਘ ਬਿੱਟੂ , ਨਰਦੇਵ ਸਿੰਘ ਬੌਬੀ ਮਾਨ , ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ , ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ , ਜੱਥੇਦਾਰ ਪ੍ਰੀਤਮ ਸਿੰਘ ਮਲਸੀਆਂ , ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਪ੍ਰੀਤ ਸਿੰਘ ਲੱਖੋ ਕੇ ਯੂਥ ਅਕਾਲੀ ਦਲ ਦੇ ਆਰਗੇਨਾਈਜੇਸ਼ਨ ਸਕੱਤਰ ਅਤੇ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਹਰਜਿੰਦਰ ਸਿੰਘ ਗੁਰੂ , ਤੇਜਵੰਤ ਸਿੰਘ ਟੀਟਾ , ਗੁਰਸ਼ਰਨ ਸਿੰਘ ਚਾਵਲਾ , ਸਵੀ ਕਾਠਪਾਲ , ਸਰਬਜੀਤ ਸਿੰਘ ਘਾਂਗਾ ,ਬਚਿੱਤਰ ਸਿੰਘ ਪੀ ਏ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ ।