ਨਵੀਂ ਦਿੱਲੀ 13 ਜੂਨ 2021 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜੀਐਸਟੀ ਪਰਿਸ਼ਦ ਰੀਮਡੇਸਵੀਵਰ ‘ਤੇ ਟੈਕਸ ਦੀ ਦਰ ਨੂੰ 12 ਤੋਂ ਘਟਾਉਣ ‘ਤੇ ਸਹਿਮਤ ਹੋ ਗਿਆ ਹੈਟੋਸੀਲੀਮਬ, ਅਮਫੋਟਰੀਸੀਨ ‘ਤੇ ਕੋਈ ਟੈਕਸ ਨਹੀਂ ਲੱਗੇਗਾ। ਉਨ੍ਹਾਂ ਕਿਹਾ ਕਿ ਐਂਬੂਲੈਂਸਾਂ ‘ਤੇ ਜੀਐਸਟੀ ਦੀ ਦਰ 28 ਫ਼ੀਸਦੀ ਤੋਂ ਘਟਾਕੇ 12 ਫ਼ੀਸਦੀ ਕਰ ਦਿੱਤੀ ਗਈ ਹੈ।
ਜੀਐਸਟੀ ਕਾਊਂਸਲ ਦੀ 44ਵੀਂ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜੀਐਸਟੀ ਕੌਂਸਲ ਟੀਕਿਆਂ ‘ਤੇ ਪੰਜ ਪ੍ਰਤੀਸ਼ਤ ਦੀ ਟੈਕਸ ਦਰ ਨੂੰ ਕਾਇਮ ਰੱਖਣ ਲਈ ਸਹਿਮਤ ਹੋ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ 75% ਟੀਕਾ ਖਰੀਦ ਕੇ ਆਪਣਾ ਜੀਐਸਟੀ ਵੀ ਅਦਾ ਕਰੇਗਾ, ਪਰ ਜੀਐਸਟੀ ਤੋਂ ਹੋਣ ਵਾਲੀ 70% ਆਮਦਨੀ ਸੂਬਿਆਂ ਨਾਲ ਸਾਂਝੀ ਕੀਤੀ ਜਾਵੇਗੀ।
ਬੀਤੇ ਦਿਨ ਦੀ ਬੈਠਕ ਵਿੱਚ ਰੇਮਡੇਸਵੀਵਰ ‘ਤੇ ਜੀਐਸਟੀ ਦੀ ਦਰ 12 ਫੀਸਦ ਤੋਂ ਘਟਾ ਕੇ 5% ਕਰ ਦਿੱਤੀ ਗਈ। ਬਲੈਕ ਫੰਗਸ ਦੀ ਦਵਾਈ ਟੋਸੀਲੀਜ਼ੁਮੈਬ, ਅਮਫੋਟਰੀਸੀਨ ਬੀ ਦੀਆਂ ਦਵਾਈਆਂ ‘ਤੇ ਪੂਰੀ ਤਰ੍ਹਾਂ ਜੀਐਸਟੀ ਨੂੰ ਮੁਆਫ ਕਰ ਦਿੱਤਾ ਗਿਆ ਹੈ। ਮੈਡੀਕਲ ਗ੍ਰੇਡ ਆਕਸੀਜਨ ਲਈ ਜੀਐਸਟੀ ਦੀ ਦਰ 12 ਫੀਸਦ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤੀ ਗਈ ਹੈ।