ਆਗਰਾ ਜਾ ਰਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਲਖਨਊ-ਆਗਰਾ ਐਕਸਪ੍ਰੈੱਸਵੇਅ ’ਤੇ ਪੁਲੀਸ ਨੇ ਰੋਕ ਲਿਆ ਹੈ। ਪੁਲੀਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਅਪੀਲ ਕੀਤੀ ਸੀ ਕਿ ਜਦੋਂ ਤੱਕ ਆਗਰਾ ਵਿੱਚ ਹਾਲਾਤ ਆਮ ਵਰਗੇ ਨਾ ਹੋ ਜਾਣ ਕੋਈ ਵੀ ਸਿਆਸੀ ਵਿਅਕਤੀ ਉਥੇ ਨਾ ਜਾਵੇ। ਪ੍ਰਿਯੰਕਾ ਉਸ ਵਿਅਕਤੀ ਦੇ ਘਰ ਜਾ ਰਹੀ ਸੀ ਜਿਸ ਦੀ ਕਥਿਤ ਤੌਰ ’ਤੇ ਪੁਲੀਸ ਹਿਰਾਸਤ ਵਿੱਚ ਮੌਤ ਹੋਈ ਹੈ।