ਵਿਆਹ ਤੋਂ ਪਹਿਲਾਂ ਘਰ ਵਾਲਿਆਂ ਦੀ ਮਰਜ਼ੀ ਅਤੇ ਲੜਕੇ-ਲੜਕੀ ਦੀ ਸਹਿਮਤੀ ਜ਼ਰੂਰੀ ਹੈ ਪਰ ਕਰਨਾਟਕ ‘ਚ ਟਾਸ ਦੇ ਜ਼ਰੀਏ ਇੱਕ ਵਿਆਹ ਤੈਅ ਕੀਤਾ ਗਿਆ।ਘਟਨਾ ਕਰਨਾਟਕ ਦੇ ਅਲੂਰ ਤਾਲੁਕ ਦੇ ਇੱਕ ਪਿੰਡ ਦੀ ਹੈ, ਜਿੱਥੇ ਇਕ ਨੌਜਵਾਨ ਨੂੰ ਦੋ ਲੜਕੀਆਂ ਨਾਲ ਅਫੇਅਰ ਦੇ ਚਲਦਿਆਂ ਵਿਆਹ ਤੋਂ ਪਹਿਲਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਵਿਆਹ ਤੋਂ ਪਹਿਲਾਂ ਦੋਵੇਂ ਲੜਕੀਆਂ ਪਹੁੰਚ ਗਈਆਂ ਅਤੇ ਆਪਣੀ-ਆਪਣੀ ਮੰਗ ‘ਤਟ ਅੜ ਗਈਆਂ।
ਆਖਿਰਕਾਰ ਪਿੰਡ ਵਾਲਿਆਂ ਨੇ ਇਸ ਸਮੱਸਿਆ ਦਾ ਹਲ ਕੱਢਣ ਲਈ ਟਾਸ ਦਾ ਸਹਾਰਾ ਲਿਆ।ਦੋਵੇਂ ਹੀ ਲੜਕੀਆਂ ਇਸ ਗੱਲ ਨੂੰ ਲੈ ਕੇ ਅੜ ਗਈਆਂ ਹਨ ਕਿ ਨੌਜਵਾਨ ਦਾ ਵਿਆਹ ਹੋਵੇਗਾ ਤਾਂ ਸਿਰਫ ਉਸ ਨਾਲ ਹੀ ਪਿੰਡ ਵਾਲਿਆਂ ਨੇ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ‘ਚੋਂ ਕੋਈ ਵੀ ਮੰਨਣ ਨੂੰ ਤਿਆਰ ਨਹੀਂ।ਇੱਥੋਂ ਤਕ ਕਿ ਇਕ ਨੌਜਵਾਨ ਨੇ ਤਾਂ ਆਤਮਹੱਤਿਆ ਦਾ ਯਤਨ ਕੀਤਾ।ਆਖਿਰਕਾਰ ਪਿੰਡ ਵਾਲੇ ਇੱਕ ਵਾਰ ਫਿਰ ਜੁਟੇ ਹੋਏ ਅਤੇ ਆਖਿਰ ‘ਚ ਉਹ ਇਸ ਫੈਸਲੇ ‘ਤੇ ਪਹੁੰਚੇ ਕਿ ਲਾੜਾ ਕਿਸ ਲੜਕੀ ਦਾ ਹੋਵੇਗਾ ਇਹ ਫੈਸਲਾ ਹੁਣ ਟਾਸ ਨਾਲ ਹੋਵੇਗਾ।
ਟਾਸ ਤੋਂ ਪਹਿਲਾਂ ਇਹ ਵੀ ਸ਼ਰਤ ਰੱਖੀ ਗਈ ਕਿ ਪਹਿਲਾਂ ਇਕ ਬਾਂਡ ਪੇਪਰ ‘ਤੇ ਤਿੰਨਾਂ ਲੋਕਾਂ ਨੂੰ ਸਾਈਨ ਕਰਨੇ ਹੋਣਗੇ ਅਤੇ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਮੰਨਣਾ ਪਵੇਗਾ।ਸਾਰੀ ਪ੍ਰੀਕ੍ਰਿਆ ਤੋਂ ਬਾਅਦ ਜਦੋਂ ਵਾਰੀ ਟਾਸ ਦੀ ਆਈ ਤਾਂ ਹੁਣ ਤਕ ਖਾਮੋਸ਼ ਨੌਜਵਾਨ ਨੇ ਆਪਣੀ ਇੱਛਾ ਜ਼ਾਹਿਰ ਕੀਤੀ।ਜਿਸ ਲੜਕੀ ਨੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਨੌਜਵਾਨ ਨੇ ਗਲੇ ਨਾਲ ਲਗਾ ਲਿਆ।ਇਸ ਹਰਕਤ ਨੂੰ ਦੇਖ ਦੂਜੀ ਲੜਕੀ ਤੋਂ ਰਿਹਾ ਨਹੀਂ ਗਿਆ ਅਤੇ ਉਸਨੇ ਲੜਕੇ ਨੇ ਉਥੇ ਹੀ ਇੱਕ ਥੱਪੜ ਜੜ ਦਿੱਤਾ।ਇਸਦੇ ਨਾਲ ਹੀ ਫੈਸਲਾ ਹੋ ਗਿਆ ਕਿ ਨੌਜਵਾਨ ਕਿਸ ਲੜਕੀ ਦੇ ਨਾਲ ਵਿਆਹ ਕਰੇਗਾ ਅਤੇ ਟਾਸ ਕਰਨ ਦੀ ਨੌਬਤ ਵੀ ਨਹੀਂ ਆਈ।