ਅਦਾਕਾਰ ਪਾਇਲ ਰੋਹਤਗੀ ਅਕਸਰ ਹੀ ਵਿਵਾਦਾ ਦੇ ਵਿੱਚ ਰਹਿੰਦੀ ਹੈ | ਜਿਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ | ਪਾਇਲ ਰੋਹਤਗੀ ਨੂੰ ਅਹਿਮਦਾਬਾਦ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਸੁਸਾਇਟੀ ਦੇ ਚੇਅਰਮੈਨ ਨਾਲ ਬਦਸਲੂਕੀ ਕਰਨ ਦਾ ਦੋਸ਼ਾਂ ਨੂੰ ਲੈਕੇ ਗ੍ਰਿਫਤਾਰ ਕੀਤਾ ਹੈ। ਪਾਇਲ ਨੇ ਬਾਅਦ ਵਿੱਚ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ।
ਇਸਦੇ ਨਾਲ ਹੀ ਪਾਇਲ ‘ਤੇ ਸੁਸਾਇਟੀ ਦੇ ਲੋਕਾਂ ਨਾਲ ਵਾਰ ਵਾਰ ਝਗੜਾ ਕਰਨ, ਚੇਅਰਮੈਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਵੀ ਦੋਸ਼ ਹੈ। ਪਾਇਲ ਰੋਹਤਗੀ ਨੂੰ ਅਹਿਮਦਾਬਾਦ ਸੈਟੇਲਾਈਟ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। 20 ਜੂਨ ਨੂੰ ਹੋਈ ਸੁਸਾਇਟੀ ਦੀ ਏਜੀਐਮ ਦੀ ਬੈਠਕ ਵਿੱਚ ਪਾਇਲ ਰੋਹਤਗੀ ਮੈਂਬਰ ਨਾ ਹੋਣ ਦੇ ਬਾਵਜੂਦ ਮੀਟਿੰਗ ਵਿੱਚ ਆਈ ਸੀ, ਜਦੋਂ ਉਸ ਨੂੰ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ, ਤਾਂ ਉਸਨੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇਸਦੇ ਨਾਲ ਹੀ, ਉਹ ਸੁਸਾਇਟੀ ਵਿੱਚ ਬੱਚਿਆਂ ਦੇ ਖੇਡਣ ਨੂੰ ਲੈ ਕੇ ਕਈ ਵਾਰ ਝਗੜਾ ਵੀ ਕਰ ਚੁੱਕੀ ਹੈ।
ਇਸ ਤੋਂ ਪਹਿਲਾਂ ਵੀ ਪਾਇਲ ਨੂੰ ਇੱਕ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪਾਇਲ ਰੋਹਤਗੀ ਨੂੰ ਰਾਜਸਥਾਨ ਦੀ ਬੂੰਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪਾਇਲ ਨੂੰ ਅਹਿਮਦਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਪਾਇਲ ਨੂੰ ਰਾਜਸਥਾਨ ਦੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। 21 ਸਤੰਬਰ 2019 ਨੂੰ ਪਾਇਲ ਦੁਆਰਾ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਤੇ ਪੋਸਟ ਸਾਂਝੀ ਕੀਤੀ ਗਈ ਸੀ। ਇਸ ਵੀਡੀਓ ਵਿੱਚ ਸਾਬਕਾ ਸੁਤੰਤਰਤਾ ਸੈਨਾਨੀ ਮੋਤੀ ਲਾਲ ਨਹਿਰੂ ਅਤੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਸਮਾਜ ਸੇਵਕ ਅਤੇ ਯੂਥ ਕਾਂਗਰਸ ਦੇ ਨੇਤਾ ਚਰਮੇਸ਼ ਸ਼ਰਮਾ ਨੇ ਪਾਇਲ ਰੋਹਤਗੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।