ਚੰਡੀਗੜ੍ਹ – ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਸੀਬੀਐਸਸੀ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਲੈ ਕੇ ਪੀਐਮ ਨਰਿੰਦਰ ਮੋਦੀ ਇਕ ਬੈਠਕ ਕਰਨਗੇ। ਇਹ ਬੈਠਕ ਬੁੱਧਵਾਰ ਦੁਪਹਿਰ ਸਮੇਂ ਹੋਏਗੀ।
ਇਸ ਬੈਠਕ ਵਿਚ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਸਮੇਤ ਕਈ ਉੱਚ ਅਧਿਕਾਰੀਆਂ ਸ਼ਾਮਲ ਹੋਣ ਜਾ ਰਹੇ ਹਨ। ਇਸ ਬੈਠਕ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਦਰਮਿਆਨ ਸੀਬੀਐਸਸੀ ਦੇ ਬੱਚਿਆਂ ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ ਇਸ ਬਾਰੇ ਵਿਚਾਰ-ਚਰਚਾ ਹੋਏਗੀ। ਕਿਉਂਕਿ ਲਗਾਤਾਰ ਕਈ ਰਾਜਨੀਤਿਕ ਆਗੂਆਂ ਵਲੋਂ ਤੇ ਦੇ ਮਾਪਿਆਂ ਵਲੋਂ ਇਹ ਮੰਗ ਰੱਖੀ ਜਾ ਰਹੀਂ ਸੀ ਕਿ ਕੋਰੋਨਾ ਦੇ ਕੇਸ ਜ਼ਿਆਦਾ ਆ ਰਹੇ ਹਨ ਜਿਸ ਕਰਕੇ ਬੱਚਿਆਂ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ। ਸੋ ਅੱਜ ਮੀਟਿੰਗ ਵਿਚ ਵਿਚਾਰ-ਚਰਚਾ ਤੋਂ ਬਾਅਦ ਹੀ ਫੈਸਲਾ ਆਵੇਗਾ।