ਕੋਰੋਨਾ ਵਾਇਰਸ ਨਾਲ ਨਜਿੱਠ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈੱਸ ਕੀਤੀ। ਅਰਵਿੰਦ ਕੇਜਰੀਵਾਲ ਨੇ ਕੁਝ ਵੱਡੇ ਐਲਾਨ ਕੀਤੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ 72 ਲੱਖ ਰਾਸ਼ਨਕਾਰਡ ਧਾਰਕ ਹਨ। ਉਨ੍ਹਾਂ ਸਾਰਿਆਂ ਨੂੰ ਦੋ ਮਹੀਨਿਆਂ ਤੱਕ ਮੁਫਤ ‘ਚ ਰਾਸ਼ਨ ਮਿਲੇਗਾ। ਕੋਰੋਨਾ ਸੰਕਟ ਅਤੇ ਕਈ ਦਿਨਾਂ ਤੋਂ ਜਾਰੀ ਲਾਕਡਾਊਨ ਦੌਰਾਨ ਦਿੱਲੀ ਸੀਐੱਮ ਨੇ ਇਹ ਵੱਡਾ ਐਲਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਜਿੰਨੇ ਵੀ ਆਟੋਚਾਲਕ, ਟੈਕਸੀਚਾਲਕ ਹਨ। ਉਹਨਾਂ ਸਾਰਿਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਜਾਵੇਗੀ। ਇਸ ਦੇ ਤਹਿਤ ਕਰੀਬ ਡੇਢ ਲੱਖ ਆਟੋ-ਟੈਕਸੀ ਚਾਲਕਾਂ ਨੂੰ ਲਾਭ ਹੋਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਹਫਤੇ ਹੀ ਮਜ਼ਦੂਰਾਂ ਨੂੰ ਵੀ ਅਜਿਹੀ ਮੱਦਦ ਦਿੱਤੀ ਗਈ ਹੈ। ਲਾਕਡਾਊਨ ਗਰੀਬ ਲੋਕਾਂ ਲਈ ਆਰਥਿਕ ਸੰਕਟ ਪੈਦਾ ਕਰ ਦਿੰਦਾ ਹੈ।ਪਿਛਲੇ ਹਫਤੇ ਅਸੀਂ ਮਜ਼ਦੂਰਾਂ ਦੇ ਬੈਂਕ ਖਾਤਿਆਂ ‘ਚ 5000-5000 ਦੀ ਸਹਾਇਤਾ ਰਾਸ਼ੀ ਪਾਈ ਸੀ। ਦਿੱਲੀ ‘ਚ ਮੁੱਖ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਦੋ ਮਹੀਨੇ ਮੁਫ਼ਤ ‘ਚ ਰਾਸ਼ਨ ਮਿਲਣ ਦਾ ਮਤਲਬ ਇਹ ਨਹੀਂ ਹੈ ਕਿ ਦੋ ਮਹੀਨੇ ਤੱਕ ਲਾਕਡਾਊਨ ਚੱਲੇਗਾ। ਅਸੀਂ ਚਾਹੁੰਦੇ ਹਾਂ ਕਿ ਹਾਲਾਤ ਸੁਧਰਨ ਤਾਂ ਜਲਦ ਲਾਕਡਾਊਨ ਨੂੰ ਹਟਾਇਆ ਜਾਵੇ।