ਕੋਰੋਨਾ ਮਹਾਮਾਰੀ ਦੌਰਾਨ ਦੇਸ਼ ਭਰ ‘ਚ ਸਾਰੇ ਸਕੂਲ ਬੰਦ ਕੀਤੇ ਗਏ ਹਨ | ਕੋਰੋਨਾ ਵਾਈਰਸ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਦੇ ਕੇਸਾਂ ਦੇ ਵਿੱਚ ਗਿਰਾਵਟ ਆ ਰਹੀ ਹੈ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਕੋਰੋਨਾ ਪਾਬੰਦੀਆਂ ‘ਚ ਰਾਹਤ ਦਿੱਤੀ ਗਈ ਹੈ | ਇਸ ਮਹਾਮਾਰੀ ਕਾਰਨ ਬੋਰਡ ਪ੍ਰੀਖਿਆਵਾਂ ਰੱਦ ਕੀਤੀਆਂ ਗਈਆਂ ,ਅਜਿਹੇ ਵਿਚ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਭਾਰਤ ’ਚ ਸਕੂਲਾਂ ਨੂੰ ਮੁੜ ਤੋਂ ਕਦੋਂ ਖੋਲ੍ਹਿਆ ਜਾਵੇਗਾ? ਇਸ ਬਾਰੇ ਕੇਂਦਰ ਨੇ ਸਥਿਤੀ ਨੂੰ ਸਾਫ ਕੀਤਾ ਹੈ। ਨੀਤੀ ਆਯੋਗ (ਸਿਹਤ) ਦੇ ਮੈਂਬਰ ਵੀ. ਕੇ. ਪਾਲ ਨੇ ਸ਼ੁੱਕਰਵਾਰ ਨੂੰ ਸਿਹਤ ਮੰਤਰਾਲਾ ਦੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਤਾਲਾਬੰਦੀ ਖਤਮ ਹੋਣ ਤੋਂ ਬਾਅਦ ਹੁਣ ਹਰ ਕੋਈ ਬਸ ਇਹ ਹੀ ਸਵਾਲ ਪੁੱਛ ਰਿਹਾ ਹੈ ਕਿ ਸਕੂਲ ਕਦੋਂ ਖੁੱਲ੍ਹਣਗੇ? ਇਸ ਦਾ ਜਵਾਬ ਕਿ ਅਜੇ ਸਕੂਲ ਛੇਤੀ ਖੁੱਲ੍ਹਣ ਵਾਲੇ ਨਹੀਂ ਹਨ।
ਕੇਂਦਰ ਸਰਕਾਰ ਨੇ ਕਿਹਾ ਕਿ ਸੂਕਲਾਂ ਨੂੰ ਮੁੜ ਤੋਂ ਖੋਲ੍ਹਣ ਬਾਰੇ ਤਾਂ ਹੀ ਸੋਚੇਗਾ, ਜਦੋਂ ਜ਼ਿਆਦਾ ਤੋਂ ਜ਼ਿਆਦਾ ਅਧਿਆਪਕਾਂ ਨੂੰ ਕੋਰੋਨਾ ਟੀਕਾ ਲਾਇਆ ਜਾਵੇਗਾ ਅਤੇ ਬੱਚਿਆਂ ਵਿਚ ਵਾਇਰਸ ਦੇ ਪ੍ਰਭਾਵ ਬਾਰੇ ਵਧੇਰੇ ਵਿਗਿਆਨਕ ਜਾਣਕਾਰੀ ਸਾਹਮਣੇ ਆਵੇਗੀ। ਸਾਨੂੰ ਇਹ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਵਿਦੇਸ਼ਾਂ ’ਚ ਸਕੂਲ ਕਿਵੇਂ ਮੁੜ ਖੋਲ੍ਹੇ ਗਏ ਅਤੇ ਮਹਾਮਾਰੀ ਦੇ ਕਹਿਰ ਤੋਂ ਬਾਅਦ ਉਨ੍ਹਾਂ ਨੂੰ ਬੰਦ ਕਰਨਾ ਪਿਆ। ਅਸੀਂ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਜਿਹੀ ਸਥਿਤੀ ’ਚ ਨਹੀਂ ਪਾਵਾਂਗੇ। ਜਦੋਂ ਤੱਕ ਕਿ ਸਾਨੂੰ ਇਸ ਗੱਲ ਦਾ ਵੱਧ ਭਰੋਸਾ ਨਾ ਹੋਵੇ ਕਿ ਮਹਾਮਾਰੀ ਨਹੀਂ ਹੋਵੇਗੀ।