ਕਾਂਗਰਸ ਦੀ ਅਸਮ ਇਕਾਈ ਨੇ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਅਭਿਨੇਤਰੀ ਕੰਗਨਾ ਰਣੌਤ ਦੇ ਵਿਰੁੱਧ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਹੋਰ ਆਜ਼ਾਦੀ ਘੁਲਾਟੀਆਂ ‘ਤੇ ਅਪਮਾਨਜਨਕ ਟਿੱਪਣੀ ਕਰਨ ਦੇ ਦੋਸ਼ ‘ਚ ਐਫ.ਆਈ.ਆਰ ਦਰਜ ਕਰਵਾਈ ਹੈ।ਕਾਂਗਰਸ ਨੇ ਐਫ.ਆਈ.ਆਰ ‘ਚ ਕਿਹਾ ਕਿ ਹਜ਼ਾਰਾਂ ਸ਼ਹੀਦਾਂ ਦੇ ਨਾਲ ਮਹਾਤਮਾ ਗਾਂਧੀ ਦੇ ਬਲੀਦਾਨ ਕਾਰਨ 1947 ‘ਚ ਆਜ਼ਾਦੀ ਮਿਲੀ ਸੀ।
ਕੰਗਨਾ ਰਣੌਤ ਦੀ ਟਿੱਪਣੀ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ।ਇਸ ਐਫ.ਆਈ.ਆਰ ‘ਚ ਕਿਹਾ ਗਿਆ ਹੈ ਕਿ , ‘ ਕੰਗਨਾ ਦੇ ਇਸ ਬਿਆਨਾਂ ਦੇ ਨਾਲ ਦੇਸ਼ਵਾਸੀਆਂ ਨਾਲ ਨਾਲ ਅਸਾਮ ਦੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਵੀ ਠੇਸ ਪਹੁੰਚੀ ਹੈ।ਉਨਾਂ੍ਹ ਨੇ ਇਹ ਬਿਆਨ ਜਾਣਬੁੱਝ ਕੇ ਦਿੱਤਾ ਸੀ।
ਜੋ ਕਿ ਦੇਸ਼ਧ੍ਰੋਹ ਦੀ ਸ਼੍ਰੇਣੀ ‘ਚ ਆਉਂਦਾ ਹੈ, ਕਾਂਗਰਸ ਨੇ ਪੁਲਿਸ ਨੂੰ ਅਭਿਨੇਤਰੀ ਦੇ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ