ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਖਾਸ ਕਰਕੇ ਰਸੋਈ ਦਾ ਬਜਟ ਪੂਰੀ ਤਰ੍ਹਾਂ ਹਿੱਲ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੇ ਨਾਲ, 1 4.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 1000 ਦੇ ਕਰੀਬ ਹੋ ਗਈ ਹੈ। ਇਸ ਦੇ ਨਾਲ ਹੀ ਦਾਲਾਂ, ਮਸਾਲੇ ਅਤੇ ਖਾਣ ਵਾਲੇ ਤੇਲ ਦੇ ਰੇਟ ਵੀ ਵਧਾ ਦਿੱਤੇ ਨੇ। ਕੁੱਲ ਮਿਲਾ ਕੇ ਹਰ ਵਰਗ ਦੇ ਲੋਕਾਂ ‘ਤੇ ਮਹਿੰਗਾਈ ਦੀ ਮਾਰ ਪਈ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਗੁਆਂਢੀ ਦੇਸ਼ ਸ਼੍ਰੀਲੰਕਾ ਦੀ ਕੀ ਹਾਲਤ ਹੈ?
ਦੱਸ ਦੇਈਏ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪ ਕਸ਼ੇ ਨੇ ਪਿਛਲੇ ਮਹੀਨੇ ਦੇਸ਼ ਵਿੱਚ ਆਰਥਿਕ ਐਮਰਜੈਂਸੀ ਦਾ ਐਲਾਨ ਕੀਤਾ ਸੀ। ਲਗਾਤਾਰ ਵਧਦੀ ਮਹਿੰਗਾਈ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ। ਦੇਸ਼ ਦੀ ਕਰੰਸੀ ਕੀਮਤ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਨ ਖਾਣ -ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।
ਸ਼੍ਰੀਲੰਕਾ ਵਿੱਚ ਐਲਪੀਜੀ ਦੀ ਕੀਮਤ ਲਗਭਗ ਦੁੱਗਣੀ ਹੋ ਗਈ ਹੈ। ਇੱਥੇ 14.2 ਕਿਲੋ ਦੇ ਸਿਲੰਡਰ ਨਹੀਂ ਬਲਕਿ 12.5 ਕਿਲੋ ਗੈਸ ਦੇ ਸਿਲੰਡਰ ਹੁੰਦੇ ਹਨ। ਇਨ੍ਹਾਂ ਮਿਆਰੀ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਪਿਛਲੇ ਸ਼ੁੱਕਰਵਾਰ 1400 ਰੁਪਏ ਸੀ। ਇਸ ਦੀ ਕੀਮਤ 1257 ਰੁਪਏ ਵਧੀ ਹੈ ਅਤੇ ਹੁਣ ਸਿਲੰਡਰ ਦੀ ਕੀਮਤ 2,657 ਰੁਪਏ ਹੋ ਗਈ ਹੈ।
ਇੰਨਾ ਹੀ ਨਹੀਂ, ਸ਼੍ਰੀਲੰਕਾ ਵਿੱਚ 1 ਕਿਲੋ ਪਾਉਡਰ ਵਾਲੇ ਦੁੱਧ ਦੀ ਕੀਮਤ ਹੁਣ 250 ਰੁਪਏ ਵਧ ਕੇ 1,195 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਰੋਜ਼ਮਰ੍ਹਾ ਦੀਆਂ ਲੋੜਾਂ, ਰਾਸ਼ਨ ਦੀਆਂ ਵਸਤਾਂ, ਕਣਕ ਦਾ ਆਟਾ, ਖੰਡ ਆਦਿ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਕੈਬਨਿਟ ਮੀਟਿੰਗ ਵਿੱਚ ਦੁੱਧ ਪਾ ਪਾਊਡਰ, ਗੈਸ, ਕਣਕ ਦਾ ਆਟਾ ਅਤੇ ਸੀਮੈਂਟ ਦੀ ਕੀਮਤ ਹੱਦ ਖਤਮ ਕਰਨ ਦਾ ਫ਼ੈਸਲਾ ਕੀਤਾ ਗਿਆ।
ਸ੍ਰੀਲੰਕਾ ਖਪਤਕਾਰ ਸੁਰੱਖਿਆ ਅਥਾਰਟੀ ਦੇ ਬੁਲਾਰੇ ਅਨੁਸਾਰ, “ਕੈਬਨਿਟ ਨੇ ਦੁੱਧ ਪਾਊਡਰ, ਕਣਕ ਦਾ ਆਟਾ, ਖੰਡ ਅਤੇ ਐਲਪੀਜੀ ਦੀ ਕੀਮਤ ਹੱਦ ਹਟਾਉਣ ਦਾ ਫ਼ੈਸਲਾ ਕੀਤਾ ਹੈ।” ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਸਪਲਾਈ ਵਧੇਗੀ ਅਤੇ ਲੋਕਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੇਗੀ।