ਰਾਹੁਲ ਗਾਂਧੀ ਅਕਸਰ ਹੀ ਆਪਣੇ ਟਵਿੱਟਰ ਅਕਾਊਂਟ ‘ਤੇ ਸਰਗਰਮ ਰਹਿੰਦੇ ਹਨ।ਜਿਸ ‘ਚ ਉਹ ਮੋਦੀ ਸਰਕਾਰ ਵਿਰੁੱਧ ਜਾਂ ਦੇਸ਼ ਦੇ ਹੋਰ ਮੁੱਦਿਆਂ ਪੋਸਟਾਂ ਪਾਉਂਦੇ ਰਹਿੰਦੇ ਹਨ।ਟਵਿੱਟਰ ਨੇ ਰਾਹੁਲ ਗਾਂਧੀ ‘ਤੇ ਵੱਡਾ ਐਕਸ਼ਨ ਲੈਂਦਿਆਂ ਰਾਹੁਲ ਗਾਂਧੀ ਦੇ ਉਸ ਟਵੀਟ ਨੂੰ ਹਟਾ ਦਿੱਤਾ ਹੈ ਜਿਸ ‘ਚ ਉਨ੍ਹਾਂ ਬਲਾਤਕਾਰ ਅਤੇ ਹੱਤਿਆ ਪੀੜਤ ਦੇ ਪਰਿਵਾਰ ਵਾਲਿਆਂ ਦੀ ਪਛਾਣ ਜਾਹਿਰ ਹੋ ਰਹੀ ਸੀ।ਇਸ ਟਵੀਟ ‘ਚ ਰਾਹੁਲ ਗਾਂਧੀ ਨੇ ਪੀੜਤ ਲੜਕੀ ਦੇ ਪਰਿਵਾਰ ਵਾਲਿਆਂ ਦੀ ਤਸਵੀਰ ਸਾਂਝੀ ਕੀਤੀ ਸੀ।ਟਵਿੱਟਰ ਦਾ ਕਹਿਣਾ ਹੈ ਕਿ ਇਸ ਇਸਦੇ ਨਿਯਮਾਂ ਦੀ ਉਲੰਘਣਾ ਹੈ।
ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨਸੀਪੀਸੀਆਰ) ਨੇ ਇਸ ਟਵੀਟ ਦੇ ਸੰਬੰਧ ਵਿੱਚ ਦਿੱਲੀ ਪੁਲਿਸ ਅਤੇ ਟਵਿੱਟਰ ਨੂੰ ਸ਼ਿਕਾਇਤ ਕੀਤੀ ਸੀ। ਐਨਸੀਪੀਸੀਆਰ ਨੇ ਪੀੜਤ ਪਰਿਵਾਰ ਦੀ ਤਸਵੀਰ ਪੋਸਟ ਕਰਨ ਲਈ ਰਾਹੁਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਕਮਿਸ਼ਨ ਨੇ ਕਿਹਾ ਕਿ ਇਹ ਬਾਲ ਨਿਆਂ ਕਾਨੂੰਨ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਸਕੋ) ਐਕਟ ਦੀ ਉਲੰਘਣਾ ਹੈ।