ਮਲੇਰਕੋਟਲਾ ਨੂੰ ਪੰਜਾਬ ਦਾ ਜ਼ਿਲ੍ਹਾ ਬਣਾਉਣ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਸਵਾਲ ਚੁੱਕੇ ਹਨ। ਯੋਗੀ ਅਦਿਤਆਨਥ ਨੇ ਕਿਹਾ ਕਿ ਮਲੇਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਫੈਸਲਾ ਵੋਟਾਂ ਅਤੇ ਧਰਮ ਦੇ ਅਧਾਰ ‘ਤੇ ਲਿਆ ਗਿਆ ਹੈ। ਪੰਜਾਬ ਸਰਕਾਰ ਦਾ ਫੈਸਲਾ ਸੰਵਿਧਾਨ ਦੇ ਖ਼ਿਲਾਫ਼ ਹੈ। ਕਾਂਗਰਸ ਦੀ ਫੁੱਟ ਪਾਓ ਨੀਤੀ ਫਿਰ ਜੱਗ ਜ਼ਾਹਿਰ ਹੋਈ ਹੈ। ਅਜੇ ਕੱਲ੍ਹ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਦ ਮੌਕੇ ਮਲੇਰਕੋਟਲਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਮਲੇਰਕੋਟਲਾ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਐਲਾਨਿਆਂ ਸੀ। ਹੁਣ ਤੱਕ ਪੰਜਾਬ ‘ਚ 22 ਜ਼ਿਲ੍ਹੇ ਸਨ ਤੇ ਮਲੇਰਕੋਟਲਾ ਸੰਗਰੂਰ ਜ਼ਿਲ੍ਹੇ ‘ਚ ਆਉਂਦਾ ਸੀ।
ਯੂਪੀ ਦੇ ਮੁੱਖ ਮੰਤਰੀ ਨੇ ਪੰਜਾਬ ਨੂੰ ਜ਼ਿਲ੍ਹਾ ਬਣਾਉਣ ‘ਤੇ ਦਖਲ ਦਿੱਤਾ ‘ਤੇ ਸਵਾਲ ਚੁੱਕੇ ਹਨ। 2022 ਦਾ ਸਮਾਂ ਨੇੜੇ ਆ ਰਿਹਾ ਹੈ। ਭਾਜਪਾ ਪੰਜਾਬ ‘ਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ ਪਰ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ਼ ਹਨ। ਅਜਿਹੇ ‘ਚ ਹੁਣ ਤੋਂ ਹੀ ਭਾਜਪਾ ਨੇ ਪ੍ਰਚਾਰ ਦੀ ਤਿਆਰੀ ਵਿੱਢ ਦਿੱਤੀ ਹੈ। ਯੋਗੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਦਾ ਫ਼ੈਸਲਾ ਚੋਣਾਂ ਕਾਰਨ ਵੋਟਾਂ ਹਾਸਿਲ ਕਰਨ ਲਈ ਲਿਆ ਗਿਆ ਹੈ।