ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅੱਜ ਚੰਡੀਗੜ੍ਹ ‘ਚ ‘ਆਪ’ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ। ਇਹ ਮੀਟਿੰਗ ਸ਼ਾਮ ਨੂੰ ਹੋਵੇਗੀ। ਨਵਜੋਤ ਸਿੱਧੂ ਨੇ ਖੁਦ ਟਵੀਟ ਕਰਕੇ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ।
ਸਿੱਧੂ ਨੇ ਇਸ ਨੂੰ ਪੰਜਾਬ ਦੀ ਆਰਥਿਕ ਸਥਿਤੀ ‘ਤੇ ਚਰਚਾ ਦੱਸਿਆ। ਹਾਲਾਂਕਿ ਸਿੱਧੂ ਦੇ ਸਿਆਸੀ ਭਵਿੱਖ ਨੂੰ ਲੈ ਕੇ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸਿੱਧੂ ‘ਤੇ ਅਨੁਸ਼ਾਸਨੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ। ਇਸ ਨਾਲ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਸਿੱਧੂ ਮੁੜ ਪਾਰਟੀ ਬਦਲਣ ਜਾ ਰਹੇ ਹਨ।
Will meet CM @BhagwantMann tomorrow at 5:15 PM in Chandigarh to discuss matters regarding the revival of Punjab’s economy . . . Punjab’s Resurrection is only possible with an honest collective effort . . .
— Navjot Singh Sidhu (@sherryontopp) May 8, 2022
ਸਿੱਧੂ ਨੇ ਸੀਐੱਮ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਪਹਿਲਾਂ 2 ਸ਼ੇਅਰ ਲਿਖੇ।ਪਹਿਲਾਂ ਸਿੱਧੂ ਨੇ ਲਿਖਿਆ-ਸਾਡੀਆਂ ਅਫਵਾਹਾਂ ਦਾ ਧੂੰਆਂ ਉੱਥੋਂ ਉੱਠਦਾ ਹੈ, ਜਿੱਥੇ ਸਾਡੇ ਨਾਮ ਨਾਲ ਅੱਗ ਜਾਂਦੀ ਹੈ।ਇੱਕ ਘੰਟੇ ਬਾਅਦ ਸਿੱਧੂ ਨੇ ਲਿਖਿਆ-ਕਰਦੇ ਤਾਂ ਦੋਵੇਂ ਹੀ ਸੀ, ”ਅਸੀਂ ਕੋਸ਼ਿਸ਼,ਉਹ ਸਾਜ਼ਿਸ਼ …।ਹਾਲਾਂਕਿ ਸਿੱਧੂ ਦਾ ਨਿਸ਼ਾਨਾ ਕਿਸ ‘ਤੇ ਹੈ, ਇਸ ਨੂੰ ਲੈ ਕੇ ਉਨ੍ਹਾਂ ਨੇ ਕੁਝ ਸਪੱਸ਼ਟ ਨਹੀਂ ਕੀਤਾ ਹੈ।ਨਵਜੋਤ ਸਿੱਧੂ ਦਾ ਕਾਂਗਰਸ ‘ਚ ਕਿਸੇ ਨੇਤਾ ਨਾਲ ਤਾਲਮੇਲ ਨਹੀਂ ਬੈਠ ਰਿਹਾ।
ਕੈਪਟਨ ਅਮਰਿੰਦਰ ਸਿੰਘ , ਚਰਨਜੀਤ ਚੰਨੀ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਚੁਣੌਤੀ ਦਿੱਤੀ ਹੈ।ਅਜਿਹੇ ‘ਚ ਉਨ੍ਹਾਂ ਖਿਲਾਫ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਹਾਈਕਮਾਨ ਨੂੰ ਸ਼ਿਕਾਇਤ ਦੇ ਚੁੱਕੇ ਹਨ।ਸਿੱਧੂ ਦੇ ਖਿਲਾਫ ਕਾਰਵਾਈ ਲਈ ਮਾਮਲਾ ਅਨੁਸ਼ਾਸਨ ਕਮੇਟੀ ਨੂੰ ਭੇਜਿਆ ਜਾ ਚੁੱਕਿਆ ਹੈ।ਹਾਲਾਂਕਿ ਉਸਦੀ ਮੀਟਿੰਗ ਟਲਣ ਨਾਲ ਸਿੱਧੂ ਨੂੰ ਮੋਹਲਤ ਮਿਲ ਗਈ।ਉਸ ਤੋਂ ਪਹਿਲਾਂ ਸਿੱਧੂ ਨੇ ਇਹ ਦਾਅ ਖੇਡਿਆ ਹੈ।