ਐਤਵਾਰ, ਨਵੰਬਰ 23, 2025 04:28 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਬੇਰੁਜ਼ਗਾਰ ਪ੍ਰਦਰਸ਼ਨਕਾਰੀ ਅਧਿਆਪਕਾਂ ’ਤੇ ਪੁਲੀਸ ਨੇ ਵਰ੍ਹਾਈਆਂ ਡਾਂਗਾਂ

by propunjabtv
ਜੁਲਾਈ 15, 2021
in ਦੇਸ਼, ਪੰਜਾਬ, ਰਾਜਨੀਤੀ
0

ਰੁਜ਼ਗਾਰ ਦੀ ਮੰਗ ਨੂੰ ਲੈ ਕੇ ‘ਨਿਊ ਮੋਤੀ ਬਾਗ ਪੈਲੇਸ’ ਵੱਲ ਗਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ’ਤੇ ਅੱਜ ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਦੀ ਖਿੱਚ-ਧੂਹ ਕੀਤੀ। ਇਸ ਦੌਰਾਨ ਦਰਜਨ ਦੇ ਕਰੀਬ ਬੇਰੁਜ਼ਗਾਰ ਅਧਿਆਪਕਾਂ ਨੂੰ ਸੱਟਾਂ ਵੱਜੀਆਂ ਜਿਨ੍ਹਾਂ ’ਚ ਕੁਝ ਮਹਿਲਾਵਾਂ ਵੀ ਸ਼ਾਮਲ ਹਨ। ਤਿੱਖੇ ਰੋਸ ਪ੍ਰਦਰਸ਼ਨ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੀ 20 ਜੁਲਾਈ ਨੂੰ ਚੰਡੀਗੜ੍ਹ ’ਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਬੈਠਕ ਤੈਅ ਕਰਵਾਈ ਹੈ। ਤਾਰੀਕ ਤੈਅ ਹੋਣ ਮਗਰੋਂ ਹੀ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਅਤੇ ਉਹ ਮੋਤੀ ਬਾਗ ਪੈਲੇਸ ਨੇੜਲੇ ਬੈਰੀਕੇਡ ਤੋਂ ਪਰਤਣ ਲਈ ਰਾਜ਼ੀ ਹੋਏ। ਪ੍ਰਦਰਸ਼ਨਕਾਰੀ ਇਸ ਗੱਲੋਂ ਡਾਢੇ ਖਫ਼ੇ ਸਨ ਕਿ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਵੱਲੋਂ 7 ਜੁਲਾਈ ਦੀ ਪਿਛਲੀ ਬੈਠਕ ਦੌਰਾਨ ਉਨ੍ਹਾਂ ਨੂੰ 14 ਜੁਲਾਈ ਦੀ ਕੈਬਨਿਟ ਮੀਟਿੰਗ ’ਚ ਮਸਲੇ ਦਾ ਹੱਲ ਨਿਕਲਣ ਦਾ ਯਕੀਨ ਦਿਵਾਇਆ ਗਿਆ ਸੀ ਪਰ ਉਹ ਵਾਅਦਾ ਅੱਜ ਫਲਾਪ ਅਤੇ ਝੂਠਾ ਸਿੱਧ ਹੋਇਆ। ਭੜਕੇ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਅਚਨਚੇਤ ਤੇ ਗੁਪਤ ਤਰੀਕੇ ਨਾਲ ਲੀਲਾ ਭਵਨ ਤੋਂ ਮੋਤੀ ਬਾਗ ਪੈਲੇਸ ਵੱਲ ਵਹੀਰਾਂ ਘੱਤ ਲਈਆਂ। ਵਾਈਪੀਐੱਸ ਚੌਕ ’ਤੇ ਭਾਵੇਂ ਵੱਡੀ ਗਿਣਤੀ ’ਚ ਪੁਲੀਸ ਮੁਸਤੈਦ ਸੀ ਪ੍ਰੰਤੂ ਬੇਰੁਜ਼ਗਾਰ ਅਧਿਆਪਕਾਂ ਨੇ ਪੈਲੇਸ ਦੇ ਇਕ ਬੈਰੀਕੇਡ ’ਤੇ ਧਾਵਾ ਬੋਲ ਦਿੱਤਾ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦੀ ਖਿੱਚ-ਧੂਹ ਅਜੇ ਆਰੰਭੀ ਹੀ ਸੀ ਕਿ ਉਨ੍ਹਾਂ ‘ਸਾਈ ਸੈਂਟਰ’ ਦੀ ਸੜਕ ਤੋਂ ਘੁੰਮ ਕੇ ਮੋਤੀ ਬਾਗ ਪੈਲੇੇਸ ਦੇ ਐਨ ਨੇੜੇ ਪੈਂਦੇ ਅਗਲੇ ਬੈਰੀਕੇਡ ’ਤੇ ਹੱਲਾ ਬੋਲ ਦਿੱਤਾ। ਪੁਲੀਸ ਨੂੰ ਇੱਕ ਵਾਰ ਤਾਂ ਭਾਜੜਾਂ ਪੈ ਗਈਆਂ ਸਨ ਪ੍ਰੰਤੂ ਸਥਿਤੀ ਨੂੰ ਨਾਜ਼ੁਕ ਹੋਣ ਤੋਂ ਬਚਾਉਣ ਲਈ ਉਨ੍ਹਾਂ ਬੇਰੁਜ਼ਗਾਰ ਅਧਿਆਪਕਾਂ ’ਤੇ ਅੰਨ੍ਹੇਵਾਹ ਲਾਠੀਚਾਰਜ ਕਰ ਦਿੱਤਾ। ਪੁਲੀਸ ਹੱਥੋਂ ਕਈ ਮਹਿਲਾਵਾਂ ਵੀ ਕੁੱਟਮਾਰ ਅਤੇ ਖਿੱਚ-ਧੂਹ ਦਾ ਸ਼ਿਕਾਰ ਬਣੀਆਂ ਹਨ। ਜਬਰ ਦੌਰਾਨ ਪੁਲੀਸ ਕਰਮੀਆਂ ਦੀਆਂ ਤਿੰਨ ਡਾਂਗਾਂ ਵੀ ਟੁੱਟ ਗਈਆਂ, ਜਿਹੜੀਆਂ ਯੂਨੀਅਨ ਨੇ ਮੀਡੀਆ ਨੂੰ ਵੀ ਵਿਖਾਈਆਂ। ਯੂਨੀਅਨ ਦੇ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਪੁਲੀਸ ਨੇ ਮਹਿਲਾਵਾਂ ਨੂੰ ਬੁਰੀ ਤਰ੍ਹਾਂ ਘੜੀਸਿਆ ਹੈ। ਉਨ੍ਹਾਂ ਦੱਸਿਆ ਕਿ ਲਾਠੀਚਾਰਜ ਦੌਰਾਨ ਸੂਬਾ ਪ੍ਰਧਾਨ ਦੀਪਕ ਕੰਬੋਜ, ਸੰਦੀਪ ਸਾਮਾ, ਹਰਪ੍ਰੀਤ ਸਿੰਘ, ਪ੍ਰਗਟ ਬੋਹਾ, ਬਲਵਿੰਦਰ ਕਾਕਾ, ਅਮਨ ਸੱਗੂ, ਪਿੰਕੀ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਬੇਅੰਤ ਕੌਰ ਅਤੇ ਕਰਮਜੀਤ ਕੌਰ ਆਦਿ ਨੂੰ ਸੱਟਾਂ ਵੱਜੀਆਂ ਹਨ। ਉਧਰ ਇਸ ਜਥੇਬੰਦੀ ਦੇ ਆਗੂ ਸੁਰਿੰਦਰਪਾਲ ਗੁਰਦਾਸਪੁਰ, ਜਿਹੜੇ ਲੀਲਾ ਭਵਨ ਚੌਕ ਕੋਲ ਟਾਵਰ ’ਤੇ ਚੜ੍ਹੇ ਹੋਏ ਹਨ, ਨਾਸਾਜ਼ ਸਿਹਤ ਦੇ ਬਾਵਜੂਦ 200 ਫੁੱਟ ਉੱਚੇ ਟਾਵਰ ’ਤੇ ਪਿਛਲੇ 116 ਦਿਨ ਤੋਂ ਡਟੇ ਹੋਏ ਹਨ।

Tags: policeteacher protestgthoroughly traveledunemplyment
Share219Tweet137Share55

Related Posts

ਹਿਮਾਚਲ ਦੇ ਮੁੱਖ ਮੰਤਰੀ ਦੀ ਸਿਹਤ ਖਰਾਬ ਰੱਦ ਕੀਤੇ ਕਈ ਅਹਿਮ ਪ੍ਰੋਗਰਾਮ, ਡਿਪਟੀ CM ਦੀ ਧੀ ਦੇ ਵਿਆਹ ਚ ਵੀ ਨਹੀਂ ਕਰਨਗੇ ਸ਼ਿਰਕਤ

ਨਵੰਬਰ 22, 2025

ਪਾਇਲਟ ਨੇ ਗੁਆ ਦਿੱਤਾ ਕੰਟਰੋਲ ਜਾਂ ਬਲੈਕ ਆਉਟ, ਤੇਜਸ ਦੇ ਕਰੈਸ਼ ਹੋਣ ਦੀ ਦੱਸੀ ਵਜ੍ਹਾ

ਨਵੰਬਰ 22, 2025

G20 ਸੰਮੇਲਨ ਅੱਜ ਤੋਂ ਸ਼ੁਰੂ: ਪ੍ਰਧਾਨ ਮੰਤਰੀ ਮੋਦੀ ਦੀ 12ਵੀਂ ਹਾਜ਼ਰੀ; ਟਰੰਪ, ਸ਼ੀ, ਪੁਤਿਨ ਪਹਿਲੇ ਅਫਰੀਕਾ-ਮੇਜ਼ਬਾਨੀ ਸੰਮੇਲਨ ਵਿੱਚ ਨਹੀਂ ਹੋਏ ਸ਼ਾਮਲ

ਨਵੰਬਰ 22, 2025

ਪੰਜਾਬ ਸਰਕਾਰ ਦਾ ਵੱਡਾ ਕਦਮ: ₹150 ਕਰੋੜ ਦੀ ਲਾਗਤ ਨਾਲ ਕੰਮਕਾਜੀ ਔਰਤਾਂ ਲਈ ਬਣਾਏ ਜਾਣਗੇ 5 ਨਵੇਂ ਹੋਸਟਲ

ਨਵੰਬਰ 22, 2025

ਆਪ ਸੰਸਦ ਮੈਂਬਰ ਨੇ ਕਾਇਮ ਕੀਤੀ ਮਿਸਾਲ ! ਖੁਦ ਟਰੈਕਟਰ ਨਾਲ ਹੜ੍ਹ ਪ੍ਰਭਾਵਿਤ ਖੇਤਾਂ ਦਾ ਕੀਤਾ ਦੌਰਾ

ਨਵੰਬਰ 22, 2025

ਮਾਨ ਸਰਕਾਰ ਦੀ ਭਵਿੱਖ ਦੀ ਗਰੰਟੀ : 3-19 ਸਾਲ ਦੀ ਉਮਰ ਦੇ ਹਰ ਬੱਚੇ ਨੂੰ ਮਿਲੇਗੀ ਸਿੱਖਿਆ ਦੀ ਰੌਸ਼ਨੀ !

ਨਵੰਬਰ 22, 2025
Load More

Recent News

ਕਰੋੜਾਂ ਗਿਗ ਵਰਕਰਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ, PF ਦੇ ਨਾਲ-ਨਾਲ ਮਿਲੇਗੀ ESIC ਸਹੂਲਤ

ਨਵੰਬਰ 22, 2025

ਹਿਮਾਚਲ ਦੇ ਮੁੱਖ ਮੰਤਰੀ ਦੀ ਸਿਹਤ ਖਰਾਬ ਰੱਦ ਕੀਤੇ ਕਈ ਅਹਿਮ ਪ੍ਰੋਗਰਾਮ, ਡਿਪਟੀ CM ਦੀ ਧੀ ਦੇ ਵਿਆਹ ਚ ਵੀ ਨਹੀਂ ਕਰਨਗੇ ਸ਼ਿਰਕਤ

ਨਵੰਬਰ 22, 2025

ਪਾਇਲਟ ਨੇ ਗੁਆ ਦਿੱਤਾ ਕੰਟਰੋਲ ਜਾਂ ਬਲੈਕ ਆਉਟ, ਤੇਜਸ ਦੇ ਕਰੈਸ਼ ਹੋਣ ਦੀ ਦੱਸੀ ਵਜ੍ਹਾ

ਨਵੰਬਰ 22, 2025

G20 ਸੰਮੇਲਨ ਅੱਜ ਤੋਂ ਸ਼ੁਰੂ: ਪ੍ਰਧਾਨ ਮੰਤਰੀ ਮੋਦੀ ਦੀ 12ਵੀਂ ਹਾਜ਼ਰੀ; ਟਰੰਪ, ਸ਼ੀ, ਪੁਤਿਨ ਪਹਿਲੇ ਅਫਰੀਕਾ-ਮੇਜ਼ਬਾਨੀ ਸੰਮੇਲਨ ਵਿੱਚ ਨਹੀਂ ਹੋਏ ਸ਼ਾਮਲ

ਨਵੰਬਰ 22, 2025

ਪੰਜਾਬ ਸਰਕਾਰ ਦਾ ਵੱਡਾ ਕਦਮ: ₹150 ਕਰੋੜ ਦੀ ਲਾਗਤ ਨਾਲ ਕੰਮਕਾਜੀ ਔਰਤਾਂ ਲਈ ਬਣਾਏ ਜਾਣਗੇ 5 ਨਵੇਂ ਹੋਸਟਲ

ਨਵੰਬਰ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.