ਮੋਹਾਲੀ ਟ੍ਰੈਫਿਕ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਤੇ ਬਲੈਕ ਫ਼ਿਲਮ ਦਾ ਕੱਟਿਆ ਚਲਾਨ। ਫੋਰਡ ਇੰਡੇਵਰ ਗੱਡੀ ਨੂੰ ਮਨਪ੍ਰੀਤ ਔਲਖ ਦਾ ਭਾਈ ਹਰਪ੍ਰੀਤ ਚਲਾ ਰਿਹਾ ਸੀ, ਉਦਯੋਗਿਕ ਖੇਤਰ ਫੇਸ -8 ਚੌਕ ਤੇ ਟ੍ਰੈਫ਼ਿਕ ਇੰਚਾਰਜ ਇੰਸਪੈਕਟਰ ਸੁਰਿੰਦਰ ਨੇ ਸ਼ੀਸ਼ਿਆਂ ਬਲੈਕ ਫਿਲਮ ਲੱਗੀ ਗੱਡੀ ਨੂੰ ਰੋਕਿਆ,ਤਾਂ ਔਲਖ ਦੇ ਭਾਈ ਨੇ ਦੱਸਿਆ ਕਿ ਸਕਿਉਰਿਟਜ਼ ਰੀਜਿਨ ਕਰਕੇ ਬਲੈਕ ਫਿਲਮ ਲਗਾਈ ਹੈ ਪੁਲਿਸ ਨੇ ਜਦੋਂ ਪਰਮਿਸ਼ਨ ਮੰਗੀ,ਜੋਂ ਔਲਖ ਦਾ ਭਾਈ ਨਹੀਂ ਦਿਖਾ ਸਕਿਆ,ਪੁਲਸ ਨੇ ਇਕ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ।