ਮੁਕਤਸਰ ਸਾਹਿਬ ਵਿਖੇ ਸਥਿਤ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਕਾਫੀ ਐਕਟਿਵ ਨਜ਼ਰ ਆਏ ਸਨ ਪਰ ਬੀਤੇ ਦਿਨੀਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋ ਜਾਣ ਕਾਰਨ ਅਤੇ ਇਕਾਂਤਵਾਸ ‘ਚ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਅਮਰੀਤਾ ਵੜਿੰਗ ਵੀ ਸਿਆਸਤ ‘ਚ ਕਾਫੀ ਐਕਟਿਵ ਨਜ਼ਰ ਆ ਰਹੇ ਹਨ। ਸਿਆਸਤ ‘ਚ ਉਨ੍ਹਾਂ ਦੀ ਐਕਟਿਵਨੈੱਸ ਨੂੰ ਦੇਖਦੇ ਹੋਏ ਪ੍ਰੋ-ਪੰਜਾਬ ਦੇ ਪੱਤਰਕਾਰ ਬਿਕਰਮ ਕੰਬੋਜ਼ ਵੱਲੋਂ ਅਮਰੀਤ ਵੜਿੰਗ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ‘ਚ ਜਿੱਥੇ ਉਨ੍ਹਾਂ ਰਾਜਾ ਵੜਿੰਗ ਦੀ ਸਿਹਤ ਬਾਰੇ ਗੱਲ ਕੀਤੀ ਉਥੇ ਹੀ ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨੇ ਵੀ ਵਿੰਨ੍ਹੇ।
ਬਾਦਲ ਪਰਿਵਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 40 ਸਾਲ ਬਾਦਲਾਂ ਦੇ ਰਾਜ ‘ਚ ਕੰਮਾਂ ਦੇ ਨਾਂ ‘ਤੇ ਉਨ੍ਹਾਂ ਕੋਲੋਂ ਇਕ ਗਲੀ ਤੱਕ ਨਹੀਂ ਬਣੀ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਵੀ ਸਾਡੀ ਕਾਂਗਰਸ ਸਰਕਾਰ ਆਉਣ ‘ਤੇ ਬਣਿਆ ਹੈ।
ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਮਾਫੀਆ ‘ਤੇ ਕੀਤੀ ਗਈ ਕਾਰਵਾਈ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਾਫੀਆ ਨਾਂ ਵਿਰੋਧੀ ਪਾਰਟੀਆਂ ਨਾਲ ਜੁੜਿਆ ਹੋਇਆ ਨਾਂ ਹੈ। ਕਾਂਗਰਸ ਪਾਰਟੀ ‘ਚ ਮਾਫੀਆ ਨਾਂ ਦੀ ਕੋਈ ਚੀਜ਼ ਨਹੀਂ, ਹਾਂ ਮਾਫੀਆ ਨੂੰ ਜੇ ਖਤਮ ਕਰਨਾ ਮਾੜਾ ਕੰਮ ਹੈ ਤਾਂ ਰਾਜਾ ਵੜਿੰਗ ਇਹ ਮਾੜਾ ਕੰਮ ਇਸੇ ਤਰ੍ਹਾਂ ਹੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮਾਫੀਆ ਤੋਂ ਤਾਂ ਹਾਲੇ ਸ਼ੁਰੂਆਤ ਹੀ ਕੀਤੀ ਗਈ ਹੈ ਅੱਗੇ ਵੀ ਸਾਨੂੰ ਜਿਹੜੇ-ਜਿਹੜੇ ਅਹੁੱਦੇ ਮਿਲਣਗੇ ਜੇਕਰ ਪ੍ਰਮਾਤਮਾ ਨੇ ਮਹਿਰ ਕੀਤੀ ਤਾਂ ਮਾਫੀਆ ਰਾਜ ਖਤਮ ਕਰਨ ਦੇ ਅਜਿਹੇ ਕੰਮ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀ ਸਰਕਾਰ ਨੂੰ ਜੋ 5-10 ਸਾਲ ਦਾ ਸਮਾਂ ਮਿਲਿਆ ਉਨ੍ਹਾਂ ਮਾਫੀਆ ਬਣਾਉਣ ‘ਤੇ ਲਗਾ ਦਿੱਤਾ ਅਤੇ ਸਾਨੂੰ ਜੋ ਤਿੰਨ ਮਹੀਨੇ ਮਿਲੇ ਸਨ ਅਸੀਂ ਉਨ੍ਹਾਂ ਮਹੀਨਿਆਂ ‘ਚ ਮਾਫੀਆ ਰਾਜ ਖਤਮ ਕਰਨ ਲਈ ਪੂਰਾ ਜੋਰ ਲਗਾ ਦਿੱਤਾ ਹੈ।