ਦਿੱਲੀ ਪੁਲਿਸ ਨੇ ਗੁਜਰਾਤ ਮੁਦਰਾ ਪੋਰਟ ਤੋਂ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਸਾਂਝੀ ਕਰਦਿਆ ਕਿਹਾ ਕੀ ਇਨ੍ਹਾਂ ਕੋਲੋਂ 8 ਗ੍ਰਨੇਡ, ਗ੍ਰੇਨੇਡ ਲਾਂਚਰ, 3 ਪਿਸਤੌਲ, 36 ਕਾਰਤੂਸ ਬਰਾਮਦ ਹੋਏ ਹਨ। ਇਨ੍ਹਾਂ ਨੇ ਪਹਿਲਾਂ ਮੂਸੇਵਾਲਾ ਉਤੇ Ak 47 ਨਾਲ ਫਾਇਰਿੰਗ ਕੀਤੀ।
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਆਪਣੇ ਨਾਲ ਗ੍ਰਨੇਡ ਵੀ ਲੈ ਕੇ ਆਏ ਸਨ। ਉਨ੍ਹਾਂ ਨੂੰ ਸ਼ੱਕ ਸੀ ਕਿ ਮੁਕਾਬਲਾ ਵੀ ਹੋ ਸਕਦਾ ਹੈ। ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਤੋਂ ਪਹਿਲੇ ਵੀ ਇਸ ਮਾਮਲੇ ‘ਚ ਗ੍ਰਿਫ਼ਤਾਰੀ ਹੋਈ ਹੈ। ਸਪੈਸ਼ਲ ਸੈੱਲ ਲਈ ਇਹ ਕਾਫ਼ੀ ਚੁਣੌਤੀਪੂਰਨ ਕੰਮ ਸੀ। ਘਟਨਾ ਪੰਜਾਬ ‘ਚ ਵਾਪਰੀ ਸੀ, ਇਸ ਕਾਰਨ ਚੁਣੌਤੀ ਵਧ ਸੀ। ਸਾਡੀ ਟੀਮ ਦਾ ਮਕਸਦ ਸੀ ਕਿ ਜਿਹੜੇ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਜਲਦ ਫੜੀਏ। ਸਾਡੀ ਟੀਮ ਲਗਾਤਾਰ ਇਸ ‘ਤੇ ਕੰਮ ਕਰ ਰਹੀ ਸੀ। ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨਾਲ ਜੁੜੀ ਹਰ ਜਾਣਕਾਰੀ ਜੁਟਾਈ ਜਾ ਰਹੀ ਹੈ।
ਪੁਲਸ ਨੇ ਦੱਸਿਆ ਕਿ ਕਤਲਕਾਂਡ ਦੇ ਮਾਸਟਰਮਾਈਂਡ ਸ਼ੂਟਰ ਪ੍ਰਿਯਵਰਤ ਉਰਫ਼ ਫ਼ੌਜੀ ਨੇ ਕਤਲ ਦੀ ਸਾਜਿਸ਼ ਰਚੀ, ਜੋ ਕਿ ਲਗਾਤਾਰ ਗੋਲਡੀ ਬਰਾੜ ਦੇ ਸੰਪਰਕ ‘ਚ ਸੀ। ਕਤਲ ਤੋਂ ਪਹਿਲਾਂ ਫਤਿਹਗੜ੍ਹ ਦੇ ਇਕ ਪੈਟਰੋਲ ਪੰਪ ‘ਤੇ ਦੇਖਿਆ ਗਿਆ ਸੀ। ਇਸ ਦੀ ਸੀ.ਸੀ.ਟੀ.ਵੀ. ਫੁਟੇਜ ਪੁਲਸ ਦੇ ਹੱਥ ਲੱਗੀ। ਪ੍ਰਿਯਵਰਤ ਸੋਨੀਪਤ ਹਰਿਆਣਾ ਦਾ ਰਹਿਣ ਵਾਲਾ ਹੈ। ਕਤਲ ‘ਚ 6 ਸ਼ੂਟਰ ਅਤੇ 2 ਕਾਰਾਂ ਸ਼ਾਮਲ ਸਨ। ਦੂਜਾ ਸ਼ੂਟਰ ਕਸ਼ਿਸ਼ ਉਰਫ਼ ਕੁਲਦੀਪ ਝੱਜਰ ਵਾਸੀ ਵੀ ਇਸ ਕਤਲ ‘ਚ ਸ਼ਾਮਲ ਸੀ। ਇਹ ਵੀ ਫਤਿਹਗੜ੍ਹ ਪੈਟਰੋਲ ਪੰਪ ‘ਤੇ ਦੇਖਿਆ ਗਿਆ ਸੀ। ਤੀਜੇ ਸ਼ੂਟਰ ਕੇਸ਼ਵ ਕੁਮਾਰ ਨੇ ਵਾਰਦਾਤ ਤੋਂ ਬਾਅਦ ਸਾਰੇ ਸ਼ੂਟਰਾਂ ਨੂੰ ਦੌੜਾਉਣ ‘ਚ ਮਦਦ ਕੀਤੀ।