ਯੋਗੀ ਆਦਿਤਿਆਨਾਥ ਦੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜਨ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਸੀ.ਐੱਮ. ਯੋਗੀ ਆਦਿਤਿਆਨਾਥ ਅਯੁੱਧਿਆ ਤੋਂ ਚੋਣ ਮੈਦਾਨ ਵਿੱਚ ਉਤਰ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਇਸ ਗੱਲ ਨੂੰ ਲੈ ਕੇ ਚਰਚਾ ਸੀ ਕਿ ਯੋਗੀ ਆਦਿਤਿਆਨਾਥ ਕਿੱਥੋਂ ਚੋਣ ਲੜਨਗੇ। ਕਾਸ਼ੀ (ਵਾਰਾਨਸੀ), ਅਯੁੱਧਿਆ ਦੇ ਨਾਲ-ਨਾਲ ਮਥੁਰਾ ਦਾ ਨਾਮ ਵੀ ਚਰਚਾ ਵਿੱਚ ਸੀ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਯੋਗੀ ਗੋਰਖਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸਨ। ਫਿਰ ਉਨ੍ਹਾਂ ਦੀ ਐਂਟਰੀ ਵਿਧਾਨ ਪ੍ਰੀਸ਼ਦ ਤੋਂ ਸੀ.ਐੱਮ. ਬਣਨ ਲਈ ਹੋਈ। ਯੋਗੀ ਵਿਧਾਨ ਪ੍ਰੀਸ਼ਦ ਲਈ ਬਿਨਾਂ ਵਿਰੋਧ ਚੁਣੇ ਗਏ ਸਨ। ਫਿਰ ਐੱਮ.ਐੱਲ.ਸੀ. ਬਣਨ ਤੋਂ ਬਾਅਦ ਯੋਗੀ ਸੀ.ਐੱਮ. ਬਣ ਗਏ।