ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਮਲੇ ਦਾ ਹੁਕਮ ਦਿੱਤਾ ਹੈ। ਰੂਸੀ ਫ਼ੌਜ ਕ੍ਰੀਮੀਆ ਰਾਹੀਂ ਯੂਕਰੇਨ ਵਿੱਚ ਦਾਖ਼ਲ ਹੋ ਰਹੀ ਹੈ। ਰੂਸ ਨੇ ਯੂਕਰੇਨ ਦੀ ਫੌਜ ਨੂੰ ‘ਹਥਿਆਰ ਸੁੱਟਣ’ ਲਈ ਕਿਹਾ ਹੈ। ਉਥੇ ਹੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਡੋਨਬਾਸ ਖੇਤਰ ਵਿੱਚ ਫੌਜੀ ਕਾਰਵਾਈ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ਤੋਂ ਇਹ ਜਾਣਕਾਰੀ ਮਿਲੀ ਹੈ। ਰੂਸ ਰਾਸ਼ਟਰਪਤੀ ਨੇ ਇਹ ਐਲਾਨ ਕੁਝ ਸਮਾਂ ਪਹਿਲਾ TV ‘ਤੇ ਕੀਤਾ।
ਇਸ ਤੋਂ ਪਹਿਲਾਂ, ਯੂਕਰੇਨ ਦੀ ਸੰਸਦ ਨੇ ਰੂਸ ਨਾਲ ਜਾਰੀ ਤਣਾਅ ਦੇ ਵਿਚਕਾਰ 24 ਫਰਵਰੀ ਤੋਂ ਦੇਸ਼ ਵਿੱਚ ਐਮਰਜੈਂਸੀ ਲਗਾਉਣ ਦੇ ਬਿੱਲ ਦਾ ਸਮਰਥਨ ਕੀਤਾ ਸੀ।
ਦੱਸ ਦਈਏ ਕਿ ਇਹ ਵਿਵਾਦ ਯੂਕਰੇਨ ਦੇ NATO ‘ਚ ਸ਼ਾਮਿਲ ਹੋਣ ਕਾਰਨ ਭਖਿਆ ਹੈ। ਯੂਕਰੇਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੀ ਫਸੇ ਹੋਣ ਦੀ ਵੀ ਖ਼ਬਰ ਹੈ, ਜਿਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਸਰਕਾਰ ਕੋਸ਼ਿਸ਼ ਕਰ ਰਹੀ ਹੈ।