ਸਰੀਰ ਵਿਚ ਖ਼ੂਨ ਦੀ ਕਮੀ ਦਾ ਹੋਣਾ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ ਆਏ ਖੂਨ ਦੀ ਕਮੀ ਨਾਲ ਅਨੀਮੀਆ ਵੀ ਹੋ ਸਕਦਾ ਹੈ । ਅਨੀਮੀਆ ਨਾਲ ਇਨਸਾਨ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ, ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ। ਇਸ ਲਈ ਤੁਹਾਨੂੰ ਖ਼ਾਸ ਧਿਆਨ ਰੱਖਣ ਦੀ ਲੋੜ ਹੈ । ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਹਾਨੂੰ ਹਰ ਰੋਜ਼ ਇੱਕ ਗਿਲਾਸ ਐਲੋਵੇਰਾ ਜੂਸ ਪੀਣਾ ਚਾਹੀਦਾ ਹੈ ਐਲੋਵੇਰਾ ਜੂਸ ਪੀਣ ਨਾਲ ਖੂਨ ਸਾਫ਼ ਅਤੇ ਸ਼ੁੱਧ ਰਹਿੰਦਾ ਹੈ ਅਤੇ ਨਾਲ ਹੀ ਹੀਮੋਗਲੋਬਿਨ ਦੀ ਮਾਤਰਾ ਵੱਧ ਹੋ ਜਾਂਦੀ ਹੈ ।
ਅਨੀਮੀਆ ਦਾ ਘਟ ਹੋਣ ਕਾਰਨ ਅੱਖਾਂ ਤੇ ਚਮੜੀ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਨਹੁੰ ਚਿੱਟੇ, ਸੁੱਕੇ ਅਤੇ ਖੁਰਦਰੇ ਹੋਣੇ ਸ਼ੁਰੂ ਹੋ ਜਾਂਦੇ ਹਨ । ਅਨੀਮੀਆ ਜ਼ਿਆਦਾਤਰ ਸਰੀਰ ਵਿਚ ਆਇਰਨ ਤੇ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਹੋ ਜਾਂਦਾ ਹੈ । ਇਸ ਸਬੰਧੀ ਪੂਰੀ ਦੇਖ ਰੇਖ ਤੋਂ ਬਾਅਦ ਹੀ ਡਾਕਟਰ ਸਹੀ ਸਲਾਹ ਦੇ ਸਕਦੇ ਹਨ, ਕਿਉਂਕਿ ਅਨੀਮੀਆ ਦਾ ਕਾਰਨ ਹਰ ਵਿਅਕਤੀ ਲਈ ਵੱਖਰਾ ਹੁੰਦਾ ਹੈ।
ਐਲੋਵੇਰਾ ਇਕ ਬਹੁਤ ਵਧੀਆ ਜੜ੍ਹੀ ਬੂਟੀ ਹੈ ਅਤੇ ਇਸਦਾ ਜੂਸ ਪੀਣ ਨਾਲ ਤੇ ਚਮੜੀ ਤੇ ਵਾਲਾਂ ਵਿੱਚ ਇੱਕ ਵੱਖਰਾ ਨਿਖ਼ਾਰ ਆਉਂਦਾ ਹੈ । ਹਰ ਰੋਜ਼ ਇਕ ਗਲਾਸ ਐਲੋਵੇਰਾ ਜੂਸ ਪੀਣ ਨਾਲ ਤੁਹਾਡੀ ਸਕਿਨ ਅਤੇ ਖੂਨ ਨੂੰ ਸਾਫ਼ ਸ਼ੁੱਧ ਰੱਖਦਾ ਹੈ । ਐਲੋਵੇਰਾ ਜੂਸ ਦੇ ਵਿੱਚ ਤੁਸੀਂ ਕਾਲੇ ਅੰਗੂਰ ਵਿੱਚ ਮਿਲਾ ਕੇ ਅਤੇ ਕਲਾ ਨਮਕ ਪਾ ਕੇ ਤੁਸੀਂ ਇਸਦਾ ਜੂਸ ਪੀ ਸਕਦੇ ਹੋ ।
ਜੇਕਰ ਗੱਲ ਕਰੀਏ ਪੱਕੇ ਹੋਏ ਅੰਬਾਂ ਦੀ ਤਾਂ ਉਹ ਵੀ ਖੂਨ ਦੀ ਕਮੀ ਨੂੰ ਦੂਰ ਕਰਦੇ ਹਨ ਹਰ ਰੋਜ਼ ਅੰਬ ਖਾਣ ਨਾਲ ਅਤੇ 2 ਜਾਂ 3 ਘੰਟੇ ਬਾਅਦ ਇਕ ਗਿਲਾਸ ਦੁੱਧ ਪੀਣ ਨਾਲ ਤੁਹਾਡੇ ਖੂਨ ਦੀ ਕਮੀ ਪੂਰੀ ਹੋ ਸਕਦੀ ਹੈ । ਚੁਕੰਦਰ ਦਾ ਵੀ ਜੂਸ ਪੀਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ ।