ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ 7 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨ ਸੰਸਦ ਵੱਲ ਕੂਚ ਦੀ ਤਿਆਰੀ ਚ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚੜੂੰਨੀ ਨੇ ਇਕ ਵੀਡੀਓ ਸ਼ੇਅਰ ਕਰ ਕੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਲੈ ਕੇ ਲੋਕਾਂ ਦੀ ਰਾਏ ਮੰਗੀ ਹੈ।ਚੜੂੰਨੀ ਨੇ ਕਿਹਾ ਕਿ ਮੁੱਦਾ ਇਹ ਹੈ ਕਿ ਲੰਬੇ ਸਮੇਂ ਤੋਂ ਅੰਦੋਲਨ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵਲੋਂ ਪੁੱਛਿਆ ਜਾ ਰਿਹਾ ਸੀ ਕਿ ਅੱਗੇ ਕੀ ਕਰੋਗੇ। ਉਨ੍ਹਾਂ ਕਿਹਾ ਕਿ 19 ਜੁਲਾਈ ਤੋਂ 9 ਅਗਸਤ ਤੱਕ ਸੈਸ਼ਨ ਚੱਲਣਾ ਹੈ। ਇਸ ਲਈ ਕੀ ਸਾਨੂੰ ਸੰਸਦ ਕੂਚ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੀ 9 ਮੈਂਬਰੀ ਕਮੇਟੀ ‘ਚ ਇਹ ਗੱਲ ਰੱਖੀ ਸੀ ਕਿ ਇਸ ਸੈਸ਼ਨ ਦੌਰਾਨ ਸਾਨੂੰ ਸੰਸਦ ਕੂਚ ਕਰ ਦੇਣਾ ਚਾਹੀਦਾ।ਚੜੂੰਨੀ ਨੇ ਕਿਹਾ ਕਿ ਸਾਰੇ ਲੋਕਾਂ ਦੀ ਰਾਏ ਆਉਣ ਤੋਂ ਬਾਅਦ ਤੁਹਾਡੇ ਵਿਚਾਰ ਸੰਯੁਕਤ ਮੋਰਚੇ ਕੋਲ ਰੱਖੇ ਜਾਣਗੇ, ਫਿਰ ਜੋ ਫ਼ੈਸਲਾ ਮੋਰਚਾ ਲਵੇਗਾ, ਫਿਰ ਦੇਖਿਆ ਜਾਵੇਗਾ।