ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਅਤੇ ਅਰਵਿੰਦ ਗੌਤਮ ਨੂੰ ਮੋਹਾਲੀ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ ਕੁਝ ਦਿਨ ਪਹਿਲਾਂ ਸਿਵ ਸ਼ੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਨਿਹੰਗ ਸਿੰਘਾਂ ‘ਤੇ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਪੂਰੀ ਸਿੱਖ ਕੌਮ ‘ਚ ਰੋਸ ਪਾਇਆ ਜਾ ਰਿਹਾ ਸੀ ਇਸ ਤਹਿਤ ਸ਼ਿਵ ਸੈਨਾ ਪ੍ਰਧਾਨ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਉਸ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ। ਪੁਲਸ ਵੱਲੋਂ ਦਰਜ ਐੱਫ ਆਈ ਆਰ ‘ਚ ਉਸਦਾ ਬੋਲਿਆ ਹੋਇਆ ਵਾਕ ਵੀ ਦਰਜ ਕੀਤਾ ਗਿਆ ਹੈ ਕਿ “ਜਿਹੜੇ ਚਾਰ-ਚਾਰ ਫੁੱਟੀਆਂ, ਤਿੰਨ-ਤਿੰਨ ਫੁੱਟੀਆਂ, ਦੋ-ਦੋ ਫੁੱਟੀਆਂ ਤਲਵਾਰ ਲਈ ਫਿਰਦੇ ਨੇ ਅਤੇ ਨਿਹੰਗੀ ਬਾਣੇ ਨੂੰ ਵੀ ਬਦਨਾਮ ਕਰ ਰਹੇ, ਜੇਕਰ ਸਰਕਾਰ ਇਹਨਾਂ ‘ਤੇ ਪਾਬੰਦੀ ਨਹੀ ਲਗਾਉਦੀ ਤਾਂ ਅਸੀ ਵੀ ਚੂੜੀਆਂ ਨਹੀਂ ਪਾਈਆ ਹੋਈਆਂ ਅਸੀ ਵੀ ਸ਼ਸਤਰ ਧਾਰਨ ਕਰਾਂਗੇ ਅਤੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਗੇ।”
ਸਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਅਤੇ ਉਸਦੇ ਸਾਥੀਆਂ ‘ਤੇ ਦੇਸ਼ ਵਿੱਚ ਚੰਗੇ ਭੜਕਾਉਣ ਅਤੇ ਦੇਸ਼ ਵਿੱਚ ਅਰਾਜਕਤਾ ਫੈਲਾਉਣ, ਇੱਕ ਧਾਰਮਿਕ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਹੋ ਚੁੱਕਾ ਹੈ।
ਕੁਲ 36 ਜਣਿਆਂ ‘ਤੇ ਮਾਮਲਾ ਦਰਜ ਕਰਕੇ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।