ਬਠਿੰਡਾ ਦੀ ਕੇਂਦਰੀ ਜੇਲ੍ਹ ‘ਚ ਗੈਂਗਸਟਰ ਆਪਸ ‘ਚ ਭਿੜ ਗਏ।ਇਸ ਦੌਰਾਨ ਗੈਂਗਸਟਰ ਸਾਰਜ ਮਿੰਟੂ ਅਤੇ ਸਾਗਰ ਦੀ ਪਿਟਾਈ ਕਰ ਦਿੱਤੀ ਗਈ।ਸਾਰਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਸ਼ਾਮਿਲ ਹੈ।ਇਸ ਨੇ ਮੂਸੇਵਾਲਾ ਨੂੰ ਮਾਰਨ ਲਈ ਗੱਡੀ ਉਪਲਬਧ ਕਰਾਈ ਸੀ।ਪੁਲਿਸ ਨੇ ਉਸ ਨੂੰ ਰਿਮਾਂਡ ‘ਤੇ ਲਿਆ ਕੇ ਵੀ ਪੁੱਛਗਿੱਛ ਕੀਤੀ ਸੀ।
ਸਾਰਜ ਮਿੰਟੂ ਅਤੇ ਸਾਗਰ ਨੂੰ ਜੇਲ੍ਹ ਹਸਪਤਾਲ ‘ਚ ਹੀ ਭਰਤੀ ਕਰਾਇਆ ਗਿਆ ਹੈ।ਬਠਿੰਡਾ ਪੁਲਿਸ ਨੇ ਮਾਰਕੁੱਟ ਦੇ ਮਾਮਲੇ ‘ਚ ਗੈਂਗਸਟਰ ਜੋਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਦੇ ਵਿਰੁਧ ਕੇਸ ਦਰਜ ਕਰ ਲਿਆ ਹੈ।
ਪੰਜਾਬ ਪੁਲਿਸ ਦੀ ਜਾਂਚ ‘ਚ ਸਾਹਮਣੇ ਆਇਆ ਸੀ ਕਿ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਦੇ ਕੋਲ ਕੋਰੋਲਾ ਗੱਡੀ ਸਾਰਜ ਮਿੰਟੂ ਨੇ ਹੀ ਪਹੁੰਚਾਈ ਸੀ।ਜੇਲ੍ਹ ‘ਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਨੇ ਮਨਪ੍ਰੀਤ ਭਾਊ ਨੂੰ ਕੋਰੋਲਾ ਗੱਡੀ ਦਿੱਤੀ।
ਫਿਰ ਸਾਰਜ ਮਿੰਟੂ ਦੇ ਕਹਿਣ ‘ਤੇ ਮਨਪ੍ਰੀਤ ਭਾਊ ਨੇ ਅੱਗੇ ਇਹ ਕੋਰੋਲਾ ਸ਼ਾਰਪ ਸ਼ੂਟਰਸ ਨੂੰ ਦਿੱਤੀ।ਮਿੰਟੂ ਭਗਵਾਨਪੁਰੀਆ ਗੈਂਗ ਦਾ ਹੈ ਪਰ ਉਸ ਨੇ ਗੋਲਡੀ ਬਰਾੜ ਅਤੇ ਸਚਿਨ ਥਾਪਨ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ।