ਬੀਤੇ ਦਿਨ ਕਿਸਾਨ ਮੋਰਚੇ ਨੇ ਗੁਰਨਾਮ ਚੜੂਨੀ ਨੂੰ ਇੱਕ ਹਫ਼ਤੇ ਲਈ ਮੋਰਚੇ ਦੇ ਵਿਚੋਂ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਗੁਰਨਾਮ ਚੜੂਨੀ ਸਿਆਸਤ ਨੂੰ ਲੈ ਕੇ ਬਿਆਨ ਦੇ ਰਹੇ ਸਨ,ਜਿਸ ਦੀ ਸੰਯੁਕਤ ਮੋਰਚੇ ਨੇ ਨਿੰਦਾ ਕੀਤੀ ਹੈ | ਇਸ ਤੋਂ ਬਾਅਦ ਗੁਰਨਾਮ ਚੜੂਨੀ ਨੇ ਮੋਰਚੇ ਨੂੰ ਇਸ ਫੈਸਲੇ ਤੋਂ ਬਾਅਦ ਜਵਾਬ ਦਿੱਤਾ ਹੈ ਕਿਹਾ ਕਿ ਓਹ ਆਪਣੇ ਸਟੈਡ ਤੇ ਕਾਇਮ ਹਨ । ਇਹ ਉਨ੍ਹਾਂ ਦਾ ਵਿਚਾਰ ਹੈ ਅਤੇ ਇਸ ਨੂੰ ਖਤਮ ਨਹੀਂ ਕੀਤਾ ਜਾਂ ਸਕਦਾ ਇਸ ਲਈ ਹਰ ਕਿਸਾਨ ਨੂੰ ਹੱਕ ਹੈ ਕਿ ਉਹ ਆਪਣੇ ਵਿਚਾਰ ਰੱਖ ਸਕਦਾ ਹੈ ਅਤੇ ਮੇਰਾ ਸਟੈਂਡ ਮਿਸ਼ਨ ਪੰਜਾਬ ਸ਼ੁਰੂ ਕਰਨ ਤੇ ਕਾਇਮ ਰਹੇਗਾ ਕਿਉਂਕਿ ਇਹ ਮੇਰਾ ਨਿੱਜੀ ਵਿਚਾਰ ਹੈ ਮੋਰਚੇ ਦਾ ਵਿਚਾਰ ਨਹੀਂ ਹੈ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁਝ ਕਿਸਾਨ ਅਤੇ ਜਥੇਬੰਦੀਆਂ ਵੀ ਚੜੂਨੀ ਦੇ ਇਸ ਸਟੈਂਡ ਦੀ ਹਮਾਇਤ ਕਰ ਰਹੀਆਂ ਹਨ ਜਿਸ ਤੋਂ ਲੱਗਦਾ ਹੈ ਕਿ ਇਹ ਰੇੜਕਾ ਵੱਧ ਸਕਦਾ ਹੈ ਅਤੇ ਕਿਸਾਨ ਮੋਰਚੇ ਅੰਦਰ ਤਰੇੜਾਂ ਪੈਦਾ ਕਰ ਸਕਦਾ ਹੈ ।
ਇਸ ਦੇ ਨਾਲ ਹੀ ਚੜੂਨੀ ਨੇ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਕਿਹਾ ਕਿ ਜੇ ਸਰਕਾਰ ਨੂੰ ਲੱਗੇ ਕਿ ਹੁਣ ਇਨ੍ਹਾਂ ਦੇ ਵਿੱਚ ਫੁੱਟ ਪੈ ਗਏ ਹੈ ਪਰ ਅਜਿਹਾ ਕੁਝ ਵੀ ਨਹੀ ਹੈ ਜਿਵੇ ਹੀ ਸੰਯੁਕਤ ਮੋਰਚਾ ਫੈਸਲਾ ਲਵੇਗਾ ਮੈਂ ਉਸੇ ਹੀ ਤਰਾਂ ਇਸ ਅੰਦੋਲਨ ਦਾ ਹਿੱਸਾ ਬਣਿਆ ਰਹਾਂਗਾ ਬਲਕਿ ਪਹਿਲਾ ਨਾਲੋ ਜਿਆਦਾ ਅੰਦੋਲਨ ਨੂੰ ਮਜ਼ਬੂਤ ਕਰਾਂਗਾ| ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੇ ਵਿੱਚ ਸਭ ਤੋਂ ਵੱਧ ਮੇਰੇ ਤੇ ਪਰਚੇ ਦਰਜ ਨੇ ਕਿਉਂਕਿ ਸ਼ੁਰੂ ਤੋਂ ਇਸ ਅੰਦੋਲਨ ਦੀ ਹਿਮਾਇਤ ਕੀਤੀ ਹੈ |