ਕੋਰੋਨਾ ਦੇ ਮਾਲਿਆਂ ਦੀ ਗਿਣਤੀ ਘੱਟ ਹੁੰਦਿਆਂ ਹੀ ਹਿਮਾਚਲ ਸਰਕਾਰ ਵੱਲੋਂ ਦਰਵਾਜੇ ਖੋਲ੍ਹ ਦਿੱਤੇ ਗਏ ਸਨ ਜਿਸ ਤੋਂ ਬਾਅਦ ਭਾਰੀ ਗਿਣਤੀ ਦੇ ਵਿੱਚ ਲੋਕ ਪਹਾੜੀ ਇਲਾਕਿਆਂ ਦੇ ਵਿੱਚ ਘੁੰਮਣ ਜਾ ਰਹੇ ਹਨ ਪਰ ਜੇ ਗੱਲ ਕਰੀਏ ਤਾਂ ਸੈਲਾਨੀਆਂ ਦੀ ਬਹੁਤ ਜਿਆਦਾ ਭੀੜ ਹਿਮਾਚਲ ਦੇ ਵਿੱਚ ਇਕੱਠੀ ਹੋ ਰਹੀ ਹੈ ਸਰਕਾਰ ਨੇ ਪਾਬੰਦੀਆਂ ਤਾਂ ਹਟਾ ਦਿੱਤੀਆਂ ਹਨ ਪਰ ਕੋਰੋਨਾ ਮਹਾਮਾਰੀ ਪੂਰੀ ਤਰਾਂ ਖਤਮ ਨਹੀਂ ਹੋਈ | ਜਿਲਾਨੀਆਂ ਦੀ ਵੱਧ ਰਹੀ ਭੀੜ ਦੇ ਮੱਦੇਨਜ਼ਰ ਸਥਾਨਕ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਪ੍ਰਸ਼ਾਸਨ ਨੇ ਇੱਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜੇ ਕੋਈ ਵਿਅਕਤੀ ਮਾਸਕ ਤੋਂ ਬਗੈਰ ਮਨਾਲੀ ਵਿਚ ਫੜਿਆ ਜਾਂਦਾ ਹੈ ਤਾਂ ਉਸ ਨੂੰ 5000 ਰੁਪਏ ਜੁਰਮਾਨਾ ਜਾਂ 8 ਦਿਨਾਂ ਦੀ ਜੇਲ੍ਹ ਹੋ ਸਕਦੀ ਹੈ।
ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਕੋਰੋਨਾ ਨਿਯਮਾਂ ਵਿੱਚ ਢਿੱਲ ਮਗਰੋਂ ਸੂਬੇ ‘ਚ ਸੈਲਾਨੀਆਂ ਦੀ ਇੱਕ ਵੱਡੀ ਭੀੜ ਪਹੁੰਚ ਰਹੀ ਹੈ। ਹਿਮਾਚਲ ਪੁਲਿਸ ਮੁਤਾਬਕ ਹਰ ਰੋਜ਼ ਤਕਰੀਬਨ 18-20 ਹਜ਼ਾਰ ਯਾਤਰੀ ਵਾਹਨ ਦੂਜੇ ਸੂਬਿਆਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋ ਰਹੇ ਹਨ। ਦੂਜੇ ਸੂਬਿਆਂ ਤੋਂ ਸੈਲਾਨੀਆਂ ਦੀ ਆਮਦ ਕਾਰਨ ਮਨਾਲੀ ਸਮੇਤ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾ ਦੀ ਲਾਗ ਦਾ ਖ਼ਤਰਾ ਵੱਧ ਗਿਆ ਹੈ।
ਹਾਲਾਂਕਿ ਪ੍ਰਸ਼ਾਸਨ ਵੀ ਕੁਝ ਸਖ਼ਤੀ ਵਰਤ ਰਿਹਾ ਹੈ, ਪਰ ਬਾਅਦ ਵਿਚ ਹੋਰ ਸਖਤੀ ਹੋ ਸਕਦੀ ਹੈ। ਜੁਲਾਈ ਦੇ ਪਹਿਲੇ 6 ਦਿਨਾਂ ਦੌਰਾਨ, ਹਿਮਾਚਲ ਪ੍ਰਦੇਸ਼ ਵਿੱਚ 1656 ਲੋਕਾਂ ਲਈ ਮਾਸਕ ਬਗੈਰ ਚਲਾਨ ਜਾਰੀ ਕੀਤੇ ਗਏ ਹਨ ਅਤੇ ਸ਼ਿਮਲਾ ਵਿੱਚ ਸਭ ਤੋਂ ਵੱਧ 396 ਅਤੇ ਫਿਰ ਕੁੱਲੂ 231 ਹਨ।ਮਾਰਚ 2020 ਤੋਂ 6 ਜੁਲਾਈ 2021 ਤੱਕ ਹਿਮਾਚਲ ਪ੍ਰਦੇਸ਼ ਵਿੱਚ ਬਗੈਰ ਮਾਸਕ 88 ਹਜ਼ਾਰ ਤੋਂ ਵੱਧ ਚਲਾਨ ਜਾਰੀ ਕੀਤੇ ਗਏ ਅਤੇ ਲੋਕਾਂ ਤੋਂ ਕਰੀਬ 5 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ।