ਸਕੂਲ ਵਿੱਚ ਅਸੀਂ ਅੱਜ ਤੱਕ ਪੜ੍ਹਿਆ ਤੇ ਸੁਣਿਆ ਹੈ ਕਿ ਭਾਰਤ ਦਾ ਮਤਲਬ ਸਾਡਾ ਦੇਸ਼ ਇੱਕ ਧਰਮ ਨਿਰਪੱਖ ਰਾਸ਼ਟਰ ਹੈ ਜਿਸ ਵਿੱਚ ਸਾਰੇ ਧਰਮਾਂ ਨੂੰ ਬਰਾਬਰਤਾ ਨਾਲ ਰਹਿਣ ਦੀ ਆਜ਼ਾਦੀ ਦਿੱਤੀ ਗਈ ਹੈ। ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸਕੂਲੀ ਬੱਚਿਆਂ ਦੀ ਇੱਕ ਵੀਡੀਓ ਤੁਹਾਨੂੰ ਪਰੇਸ਼ਾਨ ਕਰ ਦੇਵੇਗੀ।
ਇਸ ਵੀਡੀਓ ‘ਚ ਸਕੂਲੀ ਵਰਦੀ ਪਹਿਨੇ ਵਿਦਿਆਰਥੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਸਹੁੰ ਚੁੱਕਦੇ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਅਜਿਹਾ ਕਰਨ ਲਈ ਹਿੰਸਾ ਦਾ ਸਹਾਰਾ ਲੈਣ ਦੀ ਗੱਲ ਵੀ ਕਰਦੇ ਹਨ। ਸੋਸ਼ਲ ਮੀਡੀਆ ‘ਤੇ ਕਈ ਲੋਕ ਇਸ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।