ਰਾਮ ਰਹੀਮ ਲੰਬੇ ਸਮੇਂ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਸੀ ਜੋ ਪਿਛਲੇ ਕਈ ਦਿਨਾਂ ਤੋਂ ਕਈ ਵਾਰ ਜੇਲ੍ਹ ਚੋਂ ਬਾਹਰ ਆ ਚੁੱਕੇ ਹਨ |ਜੇ ਗੱਲ ਕਰੀਏ ਤਾਂ election ਵੀ ਆਉਣ ਵਾਲੇ ਨੇ ਤੇ ਹਰ ਵਾਰ ਨਵੇਂ ਬਹਾਨੇ ਲਾ ਡੇਰਾ ਮੁਖੀ ਵੀ ਬਾਹਰ ਆ ਰਿਹਾ ਹੈ | ਬੀਤੇ ਦਿਨ ਰਾਮ ਰਹੀਮ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਨੂੰ ਸਖਤ ਸੁਰੱਖਿਆ ਸਮੇਤ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ | ਹੁਣ ਉਹ ਮਿਦਾਂਤਾ ਹਸਪਤਾਲ ਦੇ ਵਿੱਚ ਦਾਖਿਲ ਹਨ |
ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ ਕੋਰੋਨਾ ਪਾਜ਼ੇਟਿਵ ਆਉਂਣ ਆਪਣੀ ਵਿਛੜੀ ਧੀ ਹਨੀਪ੍ਰੀਤ ਨੂੰ ਯਾਦ ਕਰ ਰਹੇ ਹਨ। ਉਹ ਹਨੀਪ੍ਰੀਤ ਨੂੰ ਮਿਲਣਾ ਚਾਹੁੰਦਾ ਹੈ ਅਤੇ ਇਸ ਦੇ ਲਈ ਉਹਨਾਂ ਨੇ ਮੇਦਾਂਤ ਵਿੱਚ ਇੱਕ ਹੰਗਾਮਾ ਖੜਾ ਕਰ ਦਿੱਤਾ ਹੈ। ਇਸ ਵਿਚਾਲੇ ਅੱਜ ਸਵੇਰੇ 8.30 ਵਜੇ ਰਾਮ ਰਹੀਮ ਦੀ ਹਾਲਤ ਜਾਣਨ ਲਈ ਹਨੀਪ੍ਰੀਤ ਪਹੁੰਚੀ ਹੈ। ਰਾਮ ਰਹੀਮ ਨੂੰ ਮੇਦਾਂਤ ਦੀ 9 ਵੀਂ ਮੰਜ਼ਲ ‘ਤੇ 4643 ਕਮਰੇ ਵਿਚ ਰੱਖਿਆ ਗਿਆ ਹੈ।
ਹਨੀਪ੍ਰੀਤ ਨੇ ਆਪਣਾ ਕਾਰਡ ਰਾਮ ਰਹੀਮ ਦੀ ਸੇਵਾਦਾਰ ਵਜੋਂ ਬਣਾਇਆ ਹੈ। ਹਨੀਪ੍ਰੀਤ ਉਸ ਨੂੰ ਮਿਲਣ ਲਈ ਹਰ ਰੋਜ਼ ਰਾਮ ਰਹੀਮ ਦੇ ਕਮਰੇ ਵਿਚ ਜਾ ਸਕਦੀ ਹੈ। ਹਨੀਪ੍ਰੀਤ ਨੂੰ 15 ਜੂਨ ਤੱਕ ਰਾਮ ਰਹੀਮ ਦੀ ਦੇਖਭਾਲ ਲਈ ਇਕ ਸੇਵਾਦਾਰ ਦਾ ਕਾਰਡ ਦਿੱਤਾ ਗਿਆ ਹੈ। ਜੇ ਸੂਤਰਾਂ ਦੀ ਮੰਨੀਏ ਤਾਂ, ਰਾਮ ਰਹੀਮ ਦਵਾਈਆਂ ਲੈਣ ਅਤੇ ਟੈਸਟ ਕਰਵਾਉਣ ਤੋਂ ਵੀ ਝਿਜਕਦਾ ਹੈ।