ਮੰਗਲਵਾਰ, ਜੁਲਾਈ 15, 2025 07:34 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਗੈਂਗਸਟਰ ਅਤੇ ਨਿਹੰਗ ਹੋਣ ‘ਚ ਕਿੰਨਾ ਕੁ ਫਰਕ!

by propunjabtv
ਜੂਨ 11, 2021
in ਦੇਸ਼
0

ਜਦੋਂ ਕੋਈ ਗੈਂਗਸਟਰ ਮਾਰਿਆ ਜਾਂਦਾ ਤਾਂ ਲੋਕ ਆਪਣੇ ਵੱਲੋਂ ਵੱਡੀਆਂ ਵੱਡੀਆਂ ਅਤੇ ਸਿਆਣੀਆਂ ਸਿਆਣੀਆਂ ਗੱਲਾਂ ਕਰਨ ਲੱਗ ਪੈਂਦੇ ਨੇ।‌ ਸਭ ਤੋਂ ਆਮ‌ ਜਿਹੀ ਗੱਲ ਇਹ ਕੀਤੀ ਜਾਂਦੀ ਹੈ ਕਿ ਗੈਂਗਸਟਰਾਂ ਨੂੰ ਸਿਆਸੀ ਬੰਦੇ ਪੈਦਾ ਕਰਦੇ ਨੇ ‘ਤੇ ਕੰਮ ਕੱਢਵਾ ਕੇ ਮਰਵਾ ਦਿੰਦੇ ਨੇ।

ਜਦੋਂ ਕਿ ਗੈਂਗਸਟਰ ਕਦੇ ਵੀ ਐਨੀ ਛੋਟੀ ਸਮਝ ਵਾਲਾ ਨਹੀਂ ਹੁੰਦਾ ਕਿ ਕੋਈ ਸਿਆਸੀ ਬੰਦਾ ਉਸ ਨੂੰ ਪੈਦਾ ਕਰੇ। ਗੁੰਡਾ ਬਜ਼ਾਰ ਚੋਂ ਫੜ ਕੇ ਪੈਦਾ ਨਹੀਂ ਕੀਤਾ ਜਾ ਸਕਦਾ। ਕਿਉਂਕਿ ਦਲੇਰੀ ਬਜ਼ਾਰ ‘ਚੋਂ ਨਹੀਂ ਮਿਲਦੀ।

ਅਸਲ ਵਿੱਚ ਗੈਂਗਸਟਰ ਉਹ ਲੋਕ ਹੁੰਦੇ ਨੇ ਜਿੰਨਾ ਨੂੰ ਸਮਝ ਆ ਜਾਂਦੀ ਹੈ ਕਿ ਸੱਤਾ ਨਾਗਰਿਕ ਸ਼ਾਸਤਰ ਦੇ ਗ੍ਰੰਥ ਪੜ ਕੇ ਨਹੀਂ, ਸਗੋਂ ਹਥਿਆਰ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਜਿਸ ਕੋਲ ਜਿੱਡਾ ਵੱਡਾ ਹਥਿਆਰ ਹੁੰਦਾ ਅਤੇ ਜਿੰਨਾ ਵਧੀਆ ਚਲਾਉਣ ਦਾ ਹੁਨਰ ਹੁੰਦਾ, ਉਸ ਨੂੰ ਸੱਤਾ ਵਿੱਚ ਉਨਾਂ ਹੀ ਵੱਡਾ ਹਿੱਸਾ ਮਿਲ ਜਾਂਦਾ।

ਗੈਂਗਸਟਰ ਦੀ ਬੁੱਧੀ ਆਮ ਬੰਦੇ ਨਾਲੋਂ ਜ਼ਿਆਦਾ ਤੇਜ਼ ਹੁੰਦੀ ਆ। ਗੈਂਗਸਟਰ ਕੋਲ ਦਲੇਰੀ ਵੀ ਹੁੰਦੀ ਆ ਜੋ ਆਮ ਬੰਦਿਆਂ ਕੋਲ ਨਹੀਂ ਹੁੰਦੀ।

ਸਟੇਟ ਦੇ ਢਾਂਚੇ ਅੰਦਰ ਵੀ ਬਹੁਤ ਸਾਰੀਆਂ ਧਿਰਾਂ ਦੀ ਆਪਸ ‘ਚ ਲੜਾਈ ਚੱਲਦੀ ਰਹਿੰਦੀ ਹੈ। ਆਮ ਬੰਦੇ ਵਾਂਗ ਗੈਂਗਸਟਰ ਇਹ ਨਹੀਂ ਸੋਚਦਾ ਕਿ ਜੇ ਅਕਾਲੀਆਂ ਦੀ ਥਾਂ ‘ਤੇ ਕਾਂਗਰਸ ਦੀ ਸਰਕਾਰ ਆ ਜਾਵੇ ਤੇ ਕਾਂਗਰਸ ਦੀ ਥਾਂ ‘ਤੇ ਆਮ ਆਦਮੀ ਪਾਰਟੀ ਦੀ ਤਾਂ ਇਨਕਲਾਬ ਆ ਜਾਊ।

ਉਹ ਪੁਲਿਸ ਦੇ ਕਹਿਣ ‘ਤੇ #ਮੈਂਵੀਫਲਾਣਾ_ਸਿੰਘ ਹੈਸ਼ਟੈਗ ਟਰੈਂਡ ਨਹੀਂ ਕਰਵਾਉਂਦਾ। ਗੈਂਗਸਟਰ ਸਟੇਟ ਦੇ ਢਾਂਚੇ ਨੂੰ ਸਮਝਦਾ ਹੈ।‌ ਉਸ ਨੂੰ ਪਤਾ ਹੈ ਕਿ ਪੁਲਿਸ ਲੋਕ ਸੇਵਾ ਵਾਸਤੇ ਨਹੀਂ ਸਗੋਂ ਸਟੇਟ ਦੀ ਸੇਵਾ ਵਾਸਤੇ ਹੈ। ਉਸ ਦੇ ਮਨ ‘ਚ ਕੋਈ ਵਹਿਮ ਨਹੀਂ ਹੁੰਦਾ। ਉਹ ਪੁਲਿਸ ਦੇ ਇਕ ਹਿੱਸੇ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਅਤੇ ਦੂਜੇ ਹਿੱਸੇ ਨਾਲ ਉਸ ਦੀ ਯਾਰੀ ਹੁੰਦੀ ਹੈ। ਉਸ ਨੂੰ ਪਤਾ ਹੁੰਦਾ ਕਿ ਪੁਲਿਸ ਨਾਲ ਚੰਗੇ ਸਬੰਧਾਂ ਨੂੰ ਪੁਲਿਸ ਤੋਂ ਬਚਣ ਲਈ ਕਿਵੇਂ ਵਰਤਣਾ। ਜੇ ਫੜੇ ਵੀ ਗਏ ਤਾਂ ਜੇਲ ‘ਚ ਬਹਿ ਕੇ ਆਪਣਾ ਸਾਮਰਾਜ ਕਿਵੇਂ ਚਲਾਉਣਾ ਹੈ। ਅਜਿਹੇ ਹੀ ਰਿਸ਼ਤੇ ਗੈਂਗਸਟਰ ਸਿਆਸਤਦਾਨਾਂ ਨਾਲ ਵੀ ਬੁਣਦਾ ਹੈ।

ਸੋ ਗੈਂਗਸਟਰ ਇਕ ਚੰਗਾ ਲੜਾਕਾ ਹੋਣ ਦੇ ਨਾਲ ਨਾਲ ਚੰਗਾ ਕਾਰੋਬਾਰੀ ਵੀ ਹੁੰਦਾ ਹੈ।

ਉਸ ਨੂੰ ਪਤਾ ਹੁੰਦਾ ਕਿ ਸਟੇਟ ਦੇ ਅੰਦਰ ਵੀ ਇਕ ਸਟੇਟ ਖੜੀ ਕੀਤੀ ਜਾ ਸਕਦੀ ਹੈ। ਸਟੇਟ ਦੇ ਅੰਦਰ ਆਪਣੀ ਸਟੇਟ ਖੜੀ ਕਰਨਾ ਹੀ ਗੈਂਗਸਟਰ ਦਾ ਸੁਪਨਾ ਹੁੰਦਾ ਹੈ। ਗੈਂਗਸਟਰ ਇਸ ਤਰ੍ਹਾਂ ਸਟੇਟ ਦੀ ਸੱਤਾ ‘ਚੋਂ ਆਪਣਾ ਹਿੱਸਾ ਲੈਂਦੇ ਨੇ।

ਅਕਸਰ ਗੈਂਗਸਟਰ ਅਜਿਹੇ ਕੰਮ ਕਰਨਾ ਚਾਹੁੰਦੇ ਨੇ ਜਿਸ ਨਾਲ ਲੋਕ ਉਨ੍ਹਾਂ ਨੂੰ ਚੰਗਾ ਸਮਝਣ। ਅਸਲ ਵਿੱਚ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਆ ਕਿ ਸੱਤਾ ਦੇ ਵੱਡੇ ਸਾਮਰਾਜ ਦੇ ਚੁੰਗਲ ‘ਚ ਫਸੇ ਲੋਕ ਉਨ੍ਹਾਂ ਦੁਆਰਾ ਖੜੀ ਕੀਤੀ ਗਈ ਸਟੇਟ, ਭਾਵੇਂ ਛੋਟੀ ਹੀ ਸੀ, ਵੱਲ ਧਿਆਨ ਦੇਣ। ਉਨ੍ਹਾਂ ਦੀ ਵਾਕਿਆ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਲੋਕਾਂ ਨੂੰ ਦੱਸਣ ਕਿ ਜੇ ਸਾਰੀ ਸੱਤਾ ਉਨ੍ਹਾਂ ਹੱਥ ਆ ਜਾਵੇ ਤਾਂ ਉਹ ਲੋਕਾਂ ਦਾ ਕਿੰਨਾ ਭਲਾ ਕਰ ਸਕਦੇ ਨੇ।

ਪਰ ਲੋਕਾਂ ਦਾ ਦਿਮਾਗ ਸਟੇਟ ਬੰਦ ਕਰਕੇ ਰੱਖਦੀ ਹੈ ਅਤੇ ਗੈਂਗਸਟਰ ਲੋਕਾਂ ਲਈ ਟੀਵੀ ਡਰਾਮੇ ਤੋਂ ਵੱਧ ਕੁੱਝ ਨਹੀਂ ਹੁੰਦੇ।

ਮ੍ਰਿਗ ਤ੍ਰਿਸ਼ਨਾ ਦਾ ਸ਼ਿਕਾਰ ਗੈਂਗਸਟਰ ਇਕ ਦਿਨ ਉਹ ਲਾਈਨ ਪਾਰ ਕਰ ਬਹਿੰਦਾ ਜਿਹੜੀ ਉਸ ਨੇ ਨਹੀਂ ਕਰਨੀ ਸੀ। ਉਹ ਆਪਣੀ ਸੱਤਾ ਵਿੱਚ ਛੋਟੀ ਜਿਹੀ ਹਿੱਸੇਦਾਰੀ ਨਾਲ ਸਟੇਟ ਨੂੰ ਚਨੌਤੀ ਦੇ ਬਹਿੰਦਾ। ਇਹ ਜਾਣੇ ਵਿੱਚ ਵੀ ਹੋ ਜਾਂਦਾ ਤੇ ਕਦੇ ਕਦੇ ਅਣਜਾਣੇ ਵਿੱਚ ਵੀ।

ਇਹ ਉਹ ਸਮਾਂ ਹੁੰਦਾ ਜਦੋਂ ਸਟੇਟ ਗੈਂਗਸਟਰ ਦਾ ਅੰਤ ਤੈਅ ਕਰਦੀ ਹੈ। ਇਨਕਾਉਂਟਰ ਕਰਦੀ ਹੈ। ਗੈਂਗਸਟਰ ਦੀ ਜ਼ਿੰਦਗੀ ਦਾ ਇਹ ਕਲਾਈਮੈਕਸ ਆਮ ਲੋਕਾਂ ਲਈ ਨਸ਼ੇ ਦੀ ਇਕ ਝੁੱਟੀ ਵਰਗਾ ਹੁੰਦਾ। ਇਹ ਕਲਾਈਮੈਕਸ ਲੋਕਾਂ ਨੂੰ ਝੂਠਾ ਅਹਿਸਾਸ ਦਿਵਾਉਂਦਾ ਕਿ ਉਹ ਕਿੰਨੇ ਸਿਆਣੇ ਨੇ। ਉਹ ਗੈਂਗਸਟਰ ਨਹੀਂ ਬਣੇ, ਚੰਗਾ ਹੋਇਆ, ਉਨ੍ਹਾਂ ਨੇ ਸੱਤਾ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਨਹੀਂ ਤਾਂ ਉਨ੍ਹਾਂ ਦਾ ਵੀ ਇਹੀ ਹਸ਼ਰ ਹੁੰਦਾ। ਇਹ ਸੋਚ ਕੇ ਆਮ ਲੋਕ ਚੈਨ ਦੀ ਨੀਂਦ ਸੌਂ ਜਾਂਦੇ ਨੇ।

ਗੈਂਗਸਟਰਾਂ ਅਤੇ ਨਿਹੰਗਾਂ ਵਿੱਚ ਬਹੁਤ ਫਰਕ ਨਹੀਂ ਹੁੰਦਾ। ਦੋਵੇਂ ਹੀ ਸੱਤਾ ਨੂੰ ਟਿੱਚ ਕਰਕੇ ਜਾਨਣਾ ਚਾਹੁੰਦੇ ਨੇ। ਪਰ ਇਕ ਵੱਡਾ ਫਰਕ ਜੋ ਨਿਹੰਗ ਅਤੇ ਗੈਂਗਸਟਰ ‘ਚ ਹੁੰਦਾ ਉਹ ਹੈ ਕਿ ਇਕ ਤਾਂ ਨਿਹੰਗ ‘ਤੇ ਧਰਮ ਦਾ ਕੁੰਡਾ ਹੁੰਦਾ। ਦੂਜਾ ਨਿਹੰਗ ਦੁਨਿਆਵੀ ਸਟੇਟ ਨੂੰ ਨਹੀਂ ਸਗੋਂ ਅਕਾਲ ਪੁਰਖ ਦੀ ਸੱਤਾ ਨੂੰ ਸਮਰਪਿਤ ਹੁੰਦੇ ਨੇ।

ਪਰ ਇਹ ਗੱਲ ਵੀ ਹੈ ਕਿ ਜਦੋਂ ਕੋਈ ਗੈਂਗਸਟਰ ਮੁਕਾਬਲੇ ‘ਚ ਮਰਦਾ ਤਾਂ ਉਹ ਵੀ ਕਿਤੇ ਨਾ ਕਿਤੇ ਦੁਨਿਆਵੀ ਸੱਤਾ ਦੇ ਲੋਭ ਤੋਂ ਮੁਕਤ ਹੋ ਕੇ ਅਕਾਲ ਪੁਰਖ ਦੀ ਸੱਤਾ ਅਧੀਨ ਹੋਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਗੈਂਗਸਟਰ ਦੇ ਧਰਮ ਦੇ ਕੁੰਡੇ ਹੇਠ ਆਉਣ ਅਤੇ ਅਕਾਲ ਪੁਰਖ ਨੂੰ ਸਮਰਪਿਤ ਹੋਣ ਦੀ ਕੋਸ਼ਿਸ਼ ਨੂੰ ਸਟੇਟ ਕਦੇ ਵੀ ਬਰਦਾਸ਼ਤ ਨਹੀਂ ਕਰਦੀ ਅਤੇ ਬਹੁਤੀ ਵਾਰ ਇਸ ਬਿੰਦੂ ‘ਤੇ ਆ ਕੇ ਵੀ ਸਟੇਟ ਵਲੋਂ ਫੈਸਲਾ ਕੀਤਾ ਜਾਂਦਾ ਕਿ ਹੁਣ ਗੈਂਗਸਟਰ ਜਿਉਂਦਾ ਰਹੂ ਕਿ ਮਰੂ।

ਗੈਂਗਸਟਰ ਦੀ ਮੌਤ ਉਨ੍ਹਾਂ ਹਜ਼ਾਰਾਂ ਲੱਖਾਂ ਲੋਕਾਂ ਦੀ ਮੌਤ ਨਾਲੋਂ ਕਿਤੇ ਬਿਹਤਰ ਹੈ ਜੋ ਜਿਹੜੀ ਸੱਤਾ ਦੇ ਅਧੀਨ ਰਹਿ ਕੇ ਕਦੇ ਢਿੱਡ ਦੀ ਭੁੱਖ, ਕਦੇ ਆਕਸੀਜਨ ਦੀ ਕਮੀਂ, ਕਦੇ ਇਲਾਜ ਦੀ ਕਮੀਂ ਅਤੇ ਸਟੇਟ ਵਲੋਂ ਜ਼ਿੰਦਗੀ ਨੂੰ ਦੁਸ਼ਵਾਰ ਬਣਾਉਣ ਲਈ ਘੜੇ ਹੋਰ ਹਜ਼ਾਰਾਂ ਤਰੀਕਿਆਂ ਨਾਲ ਮਰਦੇ ਨੇ। ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੱਚੇ ਅੱਗੇ ਆਪਣੇ ਬੱਚਿਆਂ ਨੂੰ ਰਾਸ਼ਟਰੀ ਗੀਤ ਸਿਖਾ ਰਹੇ ਹੁੰਦੇ ਨੇ। ਸਿਖਾ ਰਹੇ ਹੁੰਦੇ ਨੇ ਕਿ ਗੈਂਗਸਟਰ ਨਾ ਬਣਿਉ, ਪਰ ਪੁਲਿਸ ਬਣ ਜਾਇਓ।

Tags: crimeeducationgangsterindiaunemploymentyoungster
Share206Tweet129Share52

Related Posts

Ahemdabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ਦਾ ਕਾਰਨ ਆਇਆ ਸਾਹਮਣੇ, ਜਾਣੋ ਕਿਸ ਕਾਰਨ ਵਾਪਰਿਆ ਹਾਦਸਾ

ਜੁਲਾਈ 12, 2025

ਰੀਲ ‘ਤੇ ਸਟੰਟ ਕਰਨਾ ਨੌਜਵਾਨ ਨੂੰ ਪਿਆ ਭਾਰੀ, ਵਾਪਰਿਆ ਅਜਿਹਾ ਹਾਦਸਾ

ਜੁਲਾਈ 11, 2025
earthquake

Earthquake: ਇਸ ਵੱਡੇ ਸ਼ਹਿਰ ਆਇਆ ਭੁਚਾਲ, 10 ਸੈਕੰਡ ਤੱਕ ਮਹਿਸੂਸ ਕੀਤੇ ਗਏ ਝਟਕੇ

ਜੁਲਾਈ 10, 2025

ਸਰਕਾਰੀ ਸਕੂਲਾਂ ਲਈ ਜਾਰੀ ਹੋਇਆ ਨਵਾਂ ਹੁਕਮ! ਅਧਿਆਪਕਾਂ ਲਈ ਜਰੂਰੀ ਹੋਵੇਗਾ ਇਹ ਕੰਮ

ਜੁਲਾਈ 9, 2025

ਰਾਜਸਥਾਨ ਦੇ ਚੁਰੂ ‘ਚ ਫਿਰ ਹੋਇਆ ਪਲੇਨ ਕਰੈਸ਼, ਲੋਕਾਂ ‘ਚ ਮਚਿਆ ਹੜਕੰਪ

ਜੁਲਾਈ 9, 2025

ਗੁਜਰਾਤ ‘ਚ ਢਹਿ ਗਿਆ 45 ਸਾਲ ਪੁਰਾਣਾ ਪੁਲ, ਚੱਲਦੇ ਵਾਹਨ ਨਦੀ ‘ਚ ਜਾ ਡਿੱਗੇ

ਜੁਲਾਈ 9, 2025
Load More

Recent News

ਹਰਿਆਣਾ ਦੀ ਟੈਨਿਸ ਖਿਡਾਰੀ ਦੇ ਕਤਲ ਕੇਸ ‘ਚ ਅਪਡੇਟ, ਇੱਕ ਮੈਸਜ ਨੇ ਪਿਤਾ ਨੂੰ ਕੀਤਾ ਸੀ ਪ੍ਰੇਸ਼ਾਨ

ਜੁਲਾਈ 14, 2025

MP ਸਤਨਾਮ ਸੰਧੂ ਨੇ ਭਾਰਤ ਦੇ ਪਹਿਲੇ ਤੇ ਸਭ ਤੋਂ ਵੱਡੇ ਯੂਨੀਵਰਸਿਟੀ-ਅਧਾਰਿਤ ਸਟਾਰਟਅੱਪ ਲਾਂਚਪੈਡ ’ਕੈਂਪਸ ਟੈਂਕ’ ਦੀ ਕੀਤੀ ਸ਼ੁਰੂਆਤ

ਜੁਲਾਈ 14, 2025

School Holidays: ਇਹ 3 ਦਿਨ ਪੰਜਾਬ ਦੇ ਸਕੂਲ ਰਹਿਣਗੇ ਬੰਦ, ਬੱਚਿਆਂ ਨੂੰ ਹੋਣਗੀਆਂ ਛੁੱਟੀਆਂ

ਜੁਲਾਈ 14, 2025

ਹੁਣ ਸਿਗਰਟ ਵਾਂਗ ਸਮੋਸਾ ਜਲੇਬੀ ‘ਤੇ ਵੀ ਲੱਗੇਗੀ ਚਿਤਾਵਨੀ, ਸਿਹਤ ਮੰਤਰਾਲੇ ਨੇ ਕੀਤਾ ਐਲਾਨ

ਜੁਲਾਈ 14, 2025

CM ਮਾਨ ਦੀ ਰਿਹਾਇਸ਼ ਵਿਖੇ ਖ਼ਤਮ ਹੋਈ ਕੈਬਿਨਟ ਮੀਟਿੰਗ, ਲਿਆ ਗਿਆ ਅਹਿਮ ਫ਼ੈਸਲਾ

ਜੁਲਾਈ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.