ਦੇਸ਼ ‘ਚ ਆਏ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੀ ਮਾਰ ਨਾਲ ਲੋਕਾਂ ਦਾ ਪਹਿਲਾ ਹੀ ਕੰਮ ਬੰਦ ਹੈ ਦੂਜਾ ਸਰਕਾਰ ਵੱਲੋਂ ਆਏ ਦਿਨ ਹਰ ਲੋੜੀਂਦੀ ਚੀਜ ਮਹਿੰਗੀ ਕੀਤੀ ਜਾ ਰਹੀ ਹੈ | ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 25-25 ਪੈਸੇ ਪ੍ਰਤੀ ਲਿਟਰ ਵਾਧਾ ਕੀਤਾ ਗਿਆ। ਇਸ ਵਾਧੇ ਨਾਲ ਮੁੰਬਈ ਵਿੱਚ ਪੈਟਰੋਲ 101.76 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ, ਜਦ ਕਿ ਡੀਜ਼ਲ ਦਾ ਭਾਅ 86.47 ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਿਆ। ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਪੈਟਰੋਲ 95.56 ਰੁਪਏ ਤੇ ਡੀਜ਼ਲ 86.47 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਪੰਜਾਬ ’ਚ ਪੈਟਰੋਲ 97.20 ਰੁਪਏ ਤੱਕ ਆ ਗਿਆ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੈਟਰੋਲ 91.91 ਰੁਪਏ ਤੇ ਡੀਜ਼ਲ 86.12 ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਿਆ।