ਚੰਡੀਗੜ ਜੂਨ ( ਪ੍ਰੋ ਪੰਜਾਬ ਟੀਵੀ) ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਨੇਡਾ ਸਥਿਤ ਗੈਗਸਟਰਾਂ ਨੂੰ ਨੱਥ ਪਾਉਣ ਲਈ ,ਕੈਨੇਡੀਅਨ ਹਾਈ ਕਮਿਸ਼ਨਰ ਕੈਮਰੌਨ ਮਕਾਏ ਨਾਲ ਸਥਾਨਕ ਸਰਕਾਰੀ ਰਿਹਾਇਸ਼ ਤੇ ਮੁਲਾਕਾਤ ਕੀਤੀ । ਇਸ ਮੌਕੇ ਮਾਨ ਨੇ ਦੱਸਿਆ ਕਿ ਕੈਨੇਡਾ ਬੈਠੇ ਕੁਝ ਨੌਜੁਆਨ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਕਰਨ ਦਾ ਯਤਨ ਕਰ ਰਹੇ ਹਨ,ਜਿਨਾ ਨੂੰ ਠੱਲ ਪਾਉਣ ਲਈ ਕੈਨੇਡਾ ਸਰਕਾਰ ਦੀ ਮਦਦ ਦੀ ਲੋੜ ਹੈ । ਮਾਨ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਨਾਲ ਮਿਲ ਕੇ ਇਨਾ ਸਮਾਜਿਕ ਅਨਸਰਾਂ ਵਿਰੁੱਧ ਸਖਤ ਕਾਰਵਾਈ ਵਿੱਢੀ ਜਾਵੇ ।
ਉਨਾ ਸਪੱਸ਼ਟ ਕੀਤਾ ਕਿ ਕਨੇਡਾ ਬੈਠੇ ਨੌਜਵਾਨ ਸੂਬੇ ਦੀ ਅਮਨ ਕਾਨੂੰਨ ਅਵਸਥਾ ਨਾਲ ਖਿਲਵਾੜ ਕਰ ਰਹੇ ਹਨ ,ਜੋ ਬਰਦਾਸ਼ਤ ਨਹੀ ਕੀਤਾ ਜਾਵੇਗਾ । ਪੰਜਾਬ ਇਸ ਵੇਲੇ ਵਿੱਤੀ ਹਲਾਤਾਂ ਨਾਲ ਜੂਝ ਰਿਹਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਨੌਜੁਆਨਾਂ ਨੂੰ ਵੱਧ ਤੋ ਵੱਧ ਰੁਜ਼ਗਾਰ ਮੁਹੱਈਆਂ ਕਰਵਾਏ ਜਾਣ ਪਰ ਅਜਿਹੇ ਗੈਗਸਟਰਾਂ ਨੇ ਸੂਬੇ ਦਾ ਅਥਾਹ ਨੁਕਸਾਨ ਕੀਤਾ ਹੈ । ਇਸ ਮੌਕੇ ਕੇਨੇਡੀਅਨ ਹਾਈ ਕਮਿਸ਼ਨਰ ਨੇ ਵੀ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੀ ਜਿਨੀ ਵੀ ਸੰਭਵ ਮਦਦ ਹੋਵੇਗੀ ਕੀਤੀ ਜਾਵੇਗੀ ।